ਦਿੱਲੀ ਦੇ ਉਪ ਰਾਜਪਾਲ ਅਨਿਲ ਬੈਜਲ ਨੇ ਦਿੱਤਾ ਅਸਤੀਫਾ

anil-bajal

ਦਿੱਲੀ ਦੇ ਉਪ ਰਾਜਪਾਲ ਅਨਿਲ ਬੈਜਲ ਨੇ ਦਿੱਤਾ ਅਸਤੀਫਾ

(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਦਿੱਲੀ ਦੇ ਉਪਰਾਜਪਾਲ ਅਨਿਲ ਬੈਜਲ ਨੇ ਬੁੱਧਵਾਰ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਉਨ੍ਹਾਂ ਨੇ ਆਪਣਾ ਅਸਤੀਫਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਸੌਂਪਿਆ। ਅਨਿਲ ਬੈਜਲ ਨੇ ਇਸ ਦੇ ਲਈ ਹਾਲਾਂਕਿ ਨਿੱਜੀ ਕਾਰਨਾਂ ਦਾ ਹਵਾਲਾ ਦਿੱਤਾ ਹੈ।

ਕੌਣ ਹੈ ਅਨਿਲ ਬੈਜਲ

ਦਿੱਲੀ ਦੇ ਉਪ ਰਾਜਪਾਲ ਵਜੋਂ ਆਪਣੇ ਪੂਰਵਜ ਨਜੀਬ ਜੰਗ ਦੇ ਮੁਕਾਬਲੇ ਬੈਜਲ ਦਾ ਲੰਮਾ ਕਾਰਜਕਾਲ ਰਿਹਾ ਹੈ। ਜੰਗ ਨੇ ਕਰੀਬ ਸਾਢੇ ਤਿੰਨ ਸਾਨ ਦੇ ਕਾਰਜਕਾਲ ਤੋਂ ਬਾਅਦ 22 ਦਸੰਬਰ 2016 ਨੂੰ ਅਸਤੀਫਾ ਦਿੱਤਾ ਸੀ ਜਦੋਂਕਿ ਜੰਗ ਦਾ ਕਾਰਜਕਾਲ ਪੰਜ ਸਾਲ ਪੰਜ ਮਹੀਨੇ ਦਾ ਰਿਹਾ ਹੈ। ਨਜੀਬ ਜੰਗ ਦਾ ਕਾਰਜਕਾਲ ਆਪ ਸਰਕਾਰ ਦੇ ਨਾਲ ਭਾਰੀ ਖਿੱਚੋਤਾਣ ਦਰਮਿਆਨ ਲੰਘਿਆ ਸੀ ਤੇ ਕਰੀਬ-ਕਰੀਬ ਇਹੀ ਹਾਲ ਬੈਜਲ ਦਾ ਵੀ ਰਿਹਾ। ਫਿਲਹਾਲ ਬੈਜਲ ਨੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਸ਼ੌਂਂਪੇ ਆਪਣੇ ਅਸਤੀਫੇ ’ਚ ਵਿਅਕਤੀਗਤ ਦਾ ਹਵਾਲਾ ਦਿੱਤਾ ਹੈ।