ਕਰੋਲ ਬਾਗ ਇਲਾਕੇ ‘ਚ ਵਾਪਰਿਆ ਹਾਦਸਾ
ਨਵੀਂ ਦਿੱਲੀ | ਦਿੱਲੀ ਦੇ ਕਰੋਲ ਬਾਗ ਇਲਾਕੇ ‘ਚ ਅੱਜ ਸਵੇਰੇ ਹੋਟਲ ਅਰਪਿਤ ਪੈਲੇਸ ‘ਚ ਭਿਆਨਕ ਅੱਗ ਲੱਗਣ ਨਾਲ 17 ਵਿਅਕਤੀਆਂ ਦੀ ਦਰਦਨਾਕ ਮੌਤ ਹੋ ਗਈ ਮ੍ਰਿਤਕਾਂ ‘ਚ ਜ਼ਿਆਦਾਤਰ ਮਿਆਂਮਾਰ ਤੇ ਕੋਚੀ ਤੋਂ ਰਾਜਧਾਨੀ ਦਿੱਲੀ ਘੁੰਮਣ ਆਏ ਟੂਰਿਸਟ ਸ਼ਾਮਲ ਹਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਘਟਨਾ ਸਥਾਨ ‘ਤੇ ਪਹੁੰਚੇ ਤੇ ਹਾਦਸੇ ‘ਤੇ ਡੂੰਘਾ ਦੁੱਖ ਪ੍ਰਗਟ ਕੀਤਾ ਉਨ੍ਹਾਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ 5-5 ਲੱਖ ਰੁਪਏ ਮੁਆਵਜ਼ੇ ਦਾ ਐਲਾਨ ਕੀਤਾ
ਕੁਝ ਦੇਰ ਬਾਅਦ ਦਿੱਲੀ ਦੇ ਉਪ ਰਾਜਪਾਲ ਨਜੀਬ ਜੰਗ ਵੀ ਪਹੁੰਚੇ ਤੇ ਹਲਾਤ ਦਾ ਜਾਇਜ਼ਾ ਲਿਆ ਦਿੱਲੀ ਸਰਕਾਰ ਦੇ ਮੰਤਰੀ ਸਤੇਂਦਰ ਜੈਨ ਨੇ ਦੱਸਿਆ ਕਿ ਸਰਕਾਰ ਨੇ ਘਟਨਾ ਦੇ ਮੈਜਿਸਟ੍ਰੇਟ ਜਾਂਚ ਦੇ ਆਦੇਸ਼ ਦਿੱਤੇ ਹਨ ਦੱਸਿਆ ਜਾ ਰਿਹਾ ਹੈ ਕਿ ਹਾਦਸੇ ‘ਚ ਹਿੰਦੁਸਤਾਨ ਪੈਟਰੋਲੀਅਮ ਦੇ ਦੋ ਮੈਂਬਰਾਂ ਤੇ ਆਮਦਨ ਟੈਕਸ ਕਮਿਸ਼ਨਰ ਸੁਰੇਸ਼ ਕੁਮਾਰ ਦੀ ਵੀ ਮੌਤ ਹੋ ਗਈ ਉਹ ਮੂਲ ਤੌਰ ‘ਤੇ ਪੰਚਕੂਲਾ ਦੇ ਰਹਿਣ ਵਾਲੇ ਸਨ ਤੇ ਦਿੱਲੀ ‘ਚ ਤਾਇਨਾਤ ਸਨ
ਫਾਇਰਬ੍ਰਿਗੇਡ ਕਰਮੀਆਂ ਨੇ 35 ਵਿਅਕਤੀਆਂ ਨੂੰ ਬਾਹਰ ਕੱਢ ਲਿਆ ਫਾਇਰ ਅਫ਼ਸਰ ਸੁਨੀਲ ਚੌਧਰੀ ਨੇ ਦੱਸਿਆ ਕਿ ਅੱਗ ‘ਤੇ ਸਵੇਰੇ ਲਗਭਗ 8 ਵਜੇ ਤੱਕ ਕਾਬੂ ਪਾ ਲਿਆ ਗਿਆ ਸੀ ਇਸ ਹਾਦਸੇ ‘ਚ ਮਾਰੇ ਗਏ ਵਿਅਕਤੀਆਂ ਦੀਆਂ ਲਾਸ਼ਾਂ ਵੀ ਬਾਹਰ ਕੱਢ ਲਈਆਂ ਗਈਆਂ ਖਬਰ ਲਿਖੇ ਜਾਣ ਤੱਕ ਰਾਮਨੋਹਰ ਲੋਹੀਆ ਹਸਪਤਾਲ ‘ਚ 17 ਮ੍ਰਿਤਕਾਂ ਦੀਆਂ ਲਾਸ਼ਾਂ ਪਹੁੰਚ ਚੁੱਕੀਆਂ ਸਨ ਜ਼ਖਮੀਆਂ ਦਾ ਆਰਐਮਐਨ, ਲੇਡੀ ਹਾਰਡਿੰਗ ਤੇ ਗੰਗਾਰਾਮ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ ਜ਼ਿਕਰਯੋਗ ਹੈ?ਕਿ ਦਿੱਲੀ ਦੀ ਆਪ ਸਰਕਾਰ ਨੇ ਆਪਣੇ ਚਾਰ ਸਾਲ ਪੂਰਾ ਹੋਣ ਦਾ ਜਸ਼ਨ ਵੀ ਰੱਦ ਕਰ ਦਿੱਤਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।