ਕਿਹਾ, ਸੰਗਰੂਰ ਰੈਲੀ ਸਭਨਾਂ ਦੇ ਭਰਮ ਭੁਲੇਖੇ ਦੂਰ ਕਰ ਦੇਵੇਗੀ
ਲਹਿਰਾਗਾਗਾ (ਤਰਸੇਮ ਸਿੰਘ ਬਬਲੀ) (Delhi elections)ਸ਼੍ਰੋਮਣੀ ਅਕਾਲੀ ਦਲ ਵਿੱਚ ਰਹਿ ਕੇ ਹੀ ਪਾਰਟੀ ਨੂੰ ਸਿਧਾਂਤਕ ਪਾਰਟੀ ਬਣਾਉਣ ਤੇ ਐੱਸਜੀਪੀਸੀ ਨੂੰ ਸਿਆਸਤ ਮੁਕਤ ਕਰਨ ਲਈ ਸਾਡਾ ਸੰਘਰਸ਼ ਜਾਰੀ ਰਹੇਗਾ ਇਸ ਗੱਲ ਦਾ ਪ੍ਰਗਟਾਵਾ ਮੈਂਬਰ ਰਾਜ ਸਭਾ ਸ. ਸੁਖਦੇਵ ਸਿੰਘ ਢੀਂਡਸਾ ਨੇ ਲਹਿਰਾਗਾਗਾ ਵਿਖੇ ਅਧਿਆਪਕ ਆਗੂ ਨਰਿੰਦਰ ਸਿੰਘ ਰੈਡੀ ਦੇ ਪਿਤਾ ਦੇ ਸ਼ਰਧਾਂਜਲੀ ਸਮਾਗਮ ਵਿੱਚ ਸ਼ਿਰਕਤ ਕਰਨ ਉਪਰੰਤ ਪੱਤਰਕਾਰਾਂ ਦੇ ਰੂਬਰੂ ਹੁੰਦਿਆਂ ਕੀਤਾ
ਉਨ੍ਹਾਂ ਕਿਹਾ ਕਿ ਫਿਲਹਾਲ ਉਹ ਪੰਥਕ ਸੋਚ ਵਾਲੇ ਤੇ ਅਕਾਲੀ ਦਲ ਦੀਆਂ ਤਾਨਾਸ਼ਾਹੀ ਨੀਤੀਆਂ ਦਾ ਸ਼ਿਕਾਰ ਨੇਤਾਵਾਂ ਨੂੰ ਇੱਕ ਪਲੇਟ ਫਾਰਮ ‘ਤੇ ਇਕੱਠਾ ਕਰ ਰਹੇ ਹਨ ਅਤੇ 14 ਦਸੰਬਰ 2020 ਨੂੰ ਅਕਾਲੀ ਦਲ ਦੇ 100ਵੇਂ ਸਥਾਪਨਾ ਦਿਵਸ ਮੌਕੇ ਉਹ ਅਕਾਲੀ ਦਲ ਨੂੰ ਸਿਧਾਂਤਕ ਪਾਰਟੀ ਬਣਾ ਦੇਣਗੇ ਜਾਂ ਫਿਰ ਨਵੀਂ ਪਾਰਟੀ ਦਾ ਗਠਨ ਕਰ ਦੇਣਗੇ ਉਨ੍ਹਾਂ ਪਾਰਟੀ ਵੱਲੋਂ ਨੋਟਿਸ ਮਿਲਣ ਸਬੰਧੀ ਗੱਲ ਕਰਦਿਆਂ ਕਿਹਾ ਕਿ ਇਹ ਸਿਰਫ਼ ਅਖ਼ਬਾਰੀ ਗੱਲ ਬਣ ਕੇ ਰਹਿ ਗਈ ਹੈ
ਉਨ੍ਹਾਂ ਦਿੱਲੀ ਚੋਣਾਂ ਦੀ ਗੱਲ ਕਰਦਿਆਂ ਕਿਹਾ ਦਿੱਲੀ ਚੋਣਾਂ ‘ਚ ਉਹ ਖ਼ੁਦ ,ਜੀ. ਕੇ .ਤੇ ਸਰਨਾ ਭਰਾ ਆਪਣੇ ਸਮਰਥਕਾਂ ਦੇ ਨਾਲ ਭਾਜਪਾ ਦੀ ਹੀ ਮੱਦਦ ਕਰਨਗੇ ਅਕਾਲੀ ਦਲ ਵੱਲੋਂ ਕੀਤੀਆਂ ਜਾ ਰਹੀਆਂ ਰੈਲੀਆਂ ਖਾਸਕਰ 2 ਫਰਵਰੀ ਨੂੰ ਸੰਗਰੂਰ ਵਿਖੇ ਕੀਤੀ ਜਾ ਰੈਲੀ ‘ਤੇ ਵਿਅੰਗ ਕਸਦਿਆਂ ਸ. ਢੀਂਡਸਾ ਨੇ ਕਿਹਾ ਕਿ ਲੋਕਾਂ ਦਾ ਪਿਆਰ ਅਤੇ ਸਹਿਯੋਗ ਰਾਜਨੀਤਿਕ ਸ਼ਕਤੀ ਨਾਲੋਂ ਵੀ ਵੱਡੀ ਤਾਕਤ ਹੈ ,2 ਤਰੀਕ ਦੀ ਸੰਗਰੂਰ ਰੈਲੀ ਸਭਨਾਂ ਦੇ ਭਰਮ ਭੁਲੇਖੇ ਦੂਰ ਕਰ ਦੇਵੇਗੀ
ਸੁਖਬੀਰ ਬਾਦਲ ਦੀ ਬੋਲੀ ਬੋਲਣ ਵਾਲੇ ਨੇਤਾ ਕੁੱਝ ਮਹੀਨੇ ਵਿੱਚ ਹੀ ਸੁਖਬੀਰ ਦਾ ਸਾਥ ਛੱਡਣ ਲਈ ਮਜਬੂਰ ਹੋ ਜਾਣਗੇ ਅਤੇ ਸੁਖਬੀਰ ਬਾਦਲ ਇਕੱਲਾ ਰਹਿ ਜਾਵੇਗਾ ਮਸਤੂਆਣਾ ਸਾਹਿਬ ਟਰੱਸਟ ਤੇ ਕਬਜ਼ੇ ਸਬੰਧੀ ਲੱਗ ਰਹੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਸ ਢੀਂਡਸਾ ਨੇ ਕਿਹਾ ਕਿ ਉਨ੍ਹਾਂ ਅੱਜ ਤੱਕ ਕਦੇ ਵੀ ਕਿਸੇ ਵਿੱਦਿਅਕ ਸੰਸਥਾ ਜਾਂ ਧਾਰਮਿਕ ਸੰਸਥਾ ਦਾ ਮੈਂਬਰ ਜਾਂ ਅਹੁਦੇਦਾਰ ਹੋਣ ਦੇ ਨਾਤੇ ਡੀ ਏ ਜਾਂ ਟੀ ਏ ਤੱਕ ਨਹੀਂ ਲਿਆ, ਜੋ ਕਥਿਤ ਆਗੂ ਇਹ ਦੋਸ਼ ਲਾ ਰਹੇ ਹਨ ਇਹ ਉਨ੍ਹਾਂ ਦੀ ਬੁਖਲਾਹਟ ਦੀ ਨਿਸ਼ਾਨੀ ਹੈ
ਉਹ ਕਿਸੇ ਵੀ ਤਰ੍ਹਾਂ ਦੀ ਜਾਂਚ ਲਈ ਤਿਆਰ ਹਨ ਪੁੱਛਣ ‘ਤੇ ਸ ਢੀਂਡਸਾ ਨੇ ਕਿਹਾ ਕਿ ਉਨ੍ਹਾਂ ਦੀ ਸ. ਪ੍ਰਕਾਸ਼ ਸਿੰਘ ਬਾਦਲ ਨਾਲ ਕਦੇ ਕਿਸੇ ਮੁੱਦੇ ‘ਤੇ ਕੋਈ ਗੱਲਬਾਤ ਨਹੀਂ ਹੋਈ ਉਨ੍ਹਾਂ ਪੰਜਾਬ ਸਰਕਾਰ ਨੂੰ ਹਰ ਫਰੰਟ ‘ਤੇ ਫੇਲ੍ਹ ਸਰਕਾਰ ਕਰਾਰ ਦਿੰਦਿਆਂ ਕਿਹਾ ਕਿ ਸੂਬੇ ਦੇ ਲੋਕ ਕਾਂਗਰਸ ਸਰਕਾਰ ਤੋਂ ਦੁਖੀ ਤੇ ਪ੍ਰੇਸ਼ਾਨ ਹਨ ਉਨ੍ਹਾਂ ਕਿਹਾ ਕਿ ਦਿੱਲੀ ਚੋਣਾਂ ਤੋਂ ਬਾਅਦ ਪੰਜਾਬ ਅੰਦਰ ਅਕਾਲੀ ਦਲ ਨੂੰ ਸਿਧਾਂਤਕ ਪਾਰਟੀ ਬਣਾਉਣ ਲਈ ਵੱਡੇ ਪੱਧਰ ‘ਤੇ ਮੁਹਿੰਮ ਸ਼ੁਰੂ ਕੀਤੀ ਜਾਵੇਗੀ
ਜਿਸ ਵਿੱਚ ਸਾਰੇ ਆਗੂ ਤੇ ਵਰਕਰ ਸ਼ਾਮਿਲ ਹੋਣਗੇ ਉਨ੍ਹਾਂ ਵੱਖ-ਵੱਖ ਯੂਥ ਅਤੇ ਸੀਨੀਅਰ ਅਕਾਲੀ ਨੇਤਾਵਾਂ ਵੱਲੋਂ ਆਪਣੇ ਅਹੁਦੇ ਤੋਂ ਦਿੱਤੇ ਜਾ ਰਹੇ ਅਸਤੀਫ਼ਿਆਂ ਬਾਰੇ ਗੱਲ ਕਰਦਿਆਂ ਕਿਹਾ ਕਿ ਢੀਂਡਸਾ ਪਰਿਵਾਰ ਦੀ ਮੁਅੱਤਲੀ ਸਬੰਧੀ ਉਨ੍ਹਾਂ ਦੇ ਦਿਲਾਂ ਵਿੱਚ ਰੋਸ ਹੈ ਪਰ ਉਨ੍ਹਾਂ ਕਿਸੇ ਨੂੰ ਵੀ ਅਸਤੀਫ਼ਾ ਦੇਣ ਲਈ ਨਹੀਂ ਕਿਹਾ ਐੱਸਜੀਪੀਸੀ ਚੋਣਾਂ ਸਬੰਧੀ ਉਹ ਜਲਦ ਹੀ ਕੇਂਦਰ ਸਰਕਾਰ ਨਾਲ ਗੱਲ ਕਰਨਗੇ ਇਸ ਮੌਕੇ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਰਾਮਪਾਲ ਸਿੰਘ ਬਹਿਣੀਵਾਲ ,ਗੁਰਸੰਤ ਸਿੰਘ ਭੂਟਾਲ ਡਾਇਰੈਕਟਰ ਮਾਰਕਫੈਡ, ਮਾਸਟਰ ਬਲਵਿੰਦਰ ਸਿੰਘ ਕੋਹਰੀਆ , ਸ਼ਾਮ ਸਿੰਘ ਖਰੌੜ ਪ੍ਰਧਾਨ ਗੁਰਦੁਆਰਾ ਕਮੇਟੀ, ਧਰਮਜੀਤ ਸਿੰਘ ਸੰਗਤਪੁਰਾ, ਛੱਜੂ ਸਿੰਘ ਸਰਾਓ ਕਾਲਬੰਜਾਰਾ, ਮੈਡਮ ਬਲਵਿੰਦਰ ਕੌਰ ਸਾਬਕਾ ਪ੍ਰਧਾਨ ਨਗਰ ਕੌਂਸਲ ਤੋਂ ਇਲਾਵਾ ਹੋਰ ਬਹੁਤ ਆਗੂ ਅਤੇ ਸਮਰਥਕ ਹਾਜ਼ਰ ਸਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।