ਕਿਹਾ, ਫਰਜ਼ੀ ਕੇਸਾਂ ’ਚ ਫਸਾਉਣ ਨੂੰ ਦਿੱਲੀ ਪੁਲਿਸ, ਸੀਬੀਆਈ ਤੇ ਈਡੀ ਨੂੰ ਸੌਂਪੀ 15 ਵਿਅਕਤੀਆਂ ਦੀ ਸੂਚੀ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਦਿੱਲੀ ਸਰਕਾਰ ਵੱਲੋਂ 1000 ਲੋ ਫਲੋਰ ਬੱਸਾਂ ਦੀ ਖਰੀਦ ਦੀ ਸੀਬੀਆਈ ਜਾਂ ਕਰਵਾਉਣ ਦੀ ਸਿਫਾਰਿਸ਼ ਤੋਂ ਬਾਅਦ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੌਦੀਆ ਨੇ ਸ਼ਨਿੱਚਰਵਾਰ ਨੂੰ ਇੱਕ ਆਨਲਾਈਨ ਪ੍ਰੈੱਸ ਸੰਮੇਲਨ ’ਚ ਕੇਂਦਰ ਸਰਕਾਰ ’ਤੇ ਜੰਮ ਕੇ ਹਮਲਾ ਕੀਤਾ ਉਨ੍ਹਾਂ ਕਿਹਾ ਕਿ ਆਉਂਦੀਆਂ ਚੋਣਾਂ ਤੋਂ ਪਹਿਲਾਂ ਸਾਨੂੰ ਨਿਸ਼ਾਨਾ ਬਣਾਉਣ ਲਈ ਪੀਐਮ ਮੋਦੀ ਰਾਕੇਸ਼ ਅਸਥਾਨਾ ਦੀ ਵਰਤੋਂ ਕਰ ਰਹੇ ਹਨ।
ਸਿਸੌਦੀਆ ਨੇ ਦੋਸ਼ ਲਾਉਂਦਿਆਂ ਕਿਹਾ ਕਿ ਸਾਨੂੰ ਪਤਾ ਚੱਲਿਆ ਹੈ ਕਿ ਪ੍ਰਧਾਨ ਮੰਤਰੀ ਨੇ ਸੀਬੀਆਈ, ਈਡੀ, ਦਿੱਲੀ ਪੁਲਿਸ ਨੂੰ 15 ਵਿਅਕਤੀਆਂ ਦੀ ਇੱਕ ਸੂਚੀ ਦੇ ਕੇ ਟਾਸਕ ਦਿੱਤਾ ਹੈ ਇਨ੍ਹਾਂ ਸਾਰੀਆਂ ਏਜੰਸੀਆਂ ਨੂੰ ਕਿਹਾ ਗਿਆ ਹੈ ਕਿ ਸੂਚੀ ’ਚ ਮੌਜ਼ੂਦ ਸਾਰੇ ਲੋਕਾਂ ਨੂੰ ਬਰਬਾਦ ਕਰਨਾ ਹੈ ਉਨ੍ਹਾਂ ਕਿਹਾ ਕਿ ਦਿੱਲੀ ਪੁਲਿਸ ਨੂੰ ਦਿੱਤੀ ਗਈ ਇਸ ਸੂਚੀ ’ਚ ਆਮ ਆਦਮੀ ਪਾਰਟੀ ਦੇ ਕੁਝ ਆਗੂਆਂ ਦੇ ਵੀ ਨਾਂਅ ਹਨ ਆਪ ਦੇ ਆਗੂ ਨੇ ਕਿਹਾ ਕਿ ਦਿੱਲੀ ਪੁਲਿਸ ਦੇ ਕਮਿਸ਼ਨਰ ਰਾਕੇਸ਼ ਅਸਥਾਨਾ ਨੂੰ ਕਿਹਾ ਗਿਆ ਹੈ ਕਿ ਇਨ੍ਹਾਂ 15 ਵਿਅਕਤੀਆਂ ਨੂੰ ਕਿਸੇ ਵੀ ਤਰ੍ਹਾਂ ਬਰਬਾਦ ਕਰ ਦਿੱਤਾ ਜਾਵੇ।
ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਸੱਚਾਈ ਤੇ ਇਮਾਨਦਾਰੀ ਦੀ ਰਾਜਨੀਤੀ ਕਰਦੀ ਹੈ ਪੀਐਮ ਮੋਦੀ ਨੇ ਇਸ ਤੋਂ ਪਹਿਲਾਂ ਵੀ ਸਾਰੇ ਡਿਪਾਰਟਮੈਂਟ ਭੇਜੇ ਹਨ, ਤੁਸੀਂ ਮੁੜ ਭੇਜੇ ਲਓ, ਤੁਸੀਂ ਫਰਜ਼ੀ ਰੇਡ ਕਰਵਾ ਲਓ ਸੀਬੀਆਈ, ਦਿੱਲੀ ਪੁਲਿਸ, ਈਡੀ, ਇਨਕਮ ਟੈਕਸ ਦੀ ਰੇਡ ਕਰਵਾ ਸਕਦੇ ਹੋ ਮੇਰੇ ਉੱਪਰ ਵੀ ਰੇਡ ਹੋਈ ਹੈ ਕ੍ਰਿਪਾ ਕਰਕੇ ਪੀਐਮ ਮੋਦੀ ਦੱਸਣ ਉਸ ਰੇਡ ’ਚ ਕੀ ਨਿਕਲਿਆ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ