ਰਾਜਭਵਨ ਦੇ ਬਾਹਰ ਪ੍ਰਦਰਸ਼ਨ ’ਚ ਜਖਮੀ ਹੋਏ ਦਿੱਲੀ ਕਾਂਗਰਸ ਪ੍ਰਧਾਨ ਅਨਿਲ ਚੌਧਰੀ, ਹਸਪਤਾਲ ’ਚ ਭਰਤੀ
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਨੈਸ਼ਨਲ ਹੇਰਾਲਡ ਮਾਮਲੇ ’ਚ ਕਾਂਗਰਸ ਆਗੂ ਰਾਹੁਲ ਗਾਂਧੀ ਤੋਂ ਈਡੀ ਦੀ ਪੁਛਗਿੱਛ ਖਿਲਾਫ ਦੇਸ਼ ਭਰ ’ਚ ਧਰਨਾ ਪ੍ਰਦਰਸ਼ਨ ਜਾਰੀ ਹੈ। ਕਾਂਗਰਸ ਵਰਕਰ ਤੇ ਆਗੂ ਲਗਾਤਾਰ 4 ਦਿਨਾਂ ਤੋਂ ਵਿਰੋਧ ਪ੍ਰਗਟਾਅ ਰਹੇ ਹਨ। ਦਿੱਲੀ ਕਾਂਗਰਸ ਕਮੇਟੀ ਵੱਲੋਂ ਵੀ ਦਿੱਲੀ ’ਚ ਵੱਖ-ਵੱਖ ਥਾਵਾਂ ’ਤੇ ਵਿਰੋਧ ਪ੍ਰਦਰਸ਼ਨ ਹੋ ਰਿਹਾ ਹੈ। ਪਹਿਲੇ ਦਿਨ ਈਡੀ ਦਫ਼ਤਰ ਦੇ ਬਾਹਰ ਪ੍ਰਦਰਸ਼ਨਕਾਰੀ ਵਰਕਰਾਂ ਤੇ ਆਗੂਆਂ ਨੂੰ ਦਿੱਲੀ ਪੁਲਿਸ ਨੇ ਹਿਰਾਸਤ ’ਚ ਲਿਆ। ਦੋਸ਼ ਹੈ ਕਿ ਕਾਂਗਰਸ ਦਫਤਰ ’ਤੇ ਬੁੱਧਵਾਰ ਨੂੰ ਵਿਰੋਧ ਪ੍ਰਦਰਸ਼ਨ ’ਚ ਦਿੱਲੀ ਪੁਲਿਸ ਨੇ ਜੁਲਮ ਕੀਤਾ ਹੈ। ਪੁਲਿਸ ਨੇ ਕਾਂਗਰਸ ਵਰਕਰਾਂ ਤੇ ਆਗੂਆਂ ਨਾਲ ਕੁੱਟਮਾਰ ਕਰਕੇ ਜ਼ਬਰਦਸਤੀ ਜੇਲ੍ਹ ’ਚ ਪਾ ਦਿੱਤਾ।
ਦਿੱਲੀ ਪੁਲਿਸ ਦੇ ਇਸ ਜ਼ੁਲਮ ਖਿਲਾਫ ਅੱਜ ਦਿੱਲੀ ਸੂਬੇ ਪ੍ਰਦੇਸ਼ ਕਾਂਗਰਸ ਕਮੇਟੀ ਨੇ ਉਪਰਾਜਪਾਲ ਰਿਹਾਇਸ਼ ਦੇ ਬਾਹਰ ਵਿਰੋਧ ਪ੍ਰਗਟਾਇਆ ਤੇ ਅੱਗੇ ਵੱਧ ਰਹੇ ਵਰਕਰਾਂ ਨੂੰ ਪੁਲਿਸ ਨੇ ਬੈਰੀਕੇਡਿੰਗ ਕਰਕੇ ਰੋਕਿਆ ਪਰ ਵਰਕਰਾਂ ਦੇ ਨਾ ਰੁੱਕਣ ’ਤੇ ਪੁਲਿਸ ਵੱਲੋਂ ਪਾਣੀ ਦੀਆਂ ਵਾਛੜਾਂ ਕੀਤੀਆਂ ਗਈਆਂ ਹਨ।
ਅਨਿਲ ਚੌਧਰੀ ਦੇ ਸਿਰ ‘ਚ ਲੱਗੀ ਸੱਟ (Delhi Congress Anil Chaudhary,)
ਪ੍ਰਦਰਸ਼ਨਕਾਰੀ ਬੇਰੀਗੇਟਾਂ ’ਤੇ ਚੜ੍ਹਦੇ ਨਜ਼ਰ ਆਏ। ਪੁਲਿਸ ਨੇ ਰੋਕਣ ਦੀ ਕੋਸ਼ਿਸ਼ ਕੀਤੀ। ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦਾ ਦੋਸ਼ ਹੈ ਕਿ ਇਸ ਦੌਰਾਨ ਡੀਪੀਸੀਸੀ ਪ੍ਰਧਾਨ ਚੌਧਰੀ ਅਨਿਲ ਕੁਮਾਰ ਜਲ ਤੋਪ ਦੀ ਜ਼ੋਰਦਾਰ ਬੋਛਾਰਾਂ ਕਾਰਨ ਜ਼ਮੀਨ ‘ਤੇ ਡਿੱਗ ਪਏ। ਜ਼ਮੀਨ ‘ਤੇ ਡਿੱਗਣ ਕਾਰਨ ਅਨਿਲ ਚੌਧਰੀ ਦੇ ਸਿਰ ‘ਤੇ ਸੱਟ ਲੱਗੀ। ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦਾ ਕਹਿਣਾ ਹੈ ਕਿ ਸੱਟ ਲੱਗਣ ਤੋਂ ਬਾਅਦ ਅਨਿਲ ਚੌਧਰੀ ਨੂੰ ਪਟਪੜਗੰਜ ਦੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ