ਸਾਡੇ ਨਾਲ ਸ਼ਾਮਲ

Follow us

9.5 C
Chandigarh
Friday, January 23, 2026
More
    Home Breaking News Delhi Chief M...

    Delhi Chief Minister Rekha Gupta: ਮੁੱਖ ਮੰਤਰੀ ਰੇਖਾ ਗੁਪਤਾ ਨੇ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਨੂੰ ਕੀਤੇ ਕਈ ਸਵਾਲ, ਤੁਸੀਂ ਵੀ ਜਾਣੋ

    Delhi Chief Minister Rekha Gupta
    Delhi Chief Minister Rekha Gupta: ਮੁੱਖ ਮੰਤਰੀ ਰੇਖਾ ਗੁਪਤਾ ਨੇ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਨੂੰ ਕੀਤੇ ਕਈ ਸਵਾਲ, ਤੁਸੀਂ ਵੀ ਜਾਣੋ

    Delhi Chief Minister Rekha Gupta: ਲੁਧਿਆਣਾ (ਜਸਵੀਰ ਸਿੰਘ ਗਹਿਲ)। ਦਿੱਲੀ ਦੇ ਮੁੱਖ ਮੰਤਰੀ ਤੇ ਭਾਰਤੀ ਜਨਤਾ ਪਾਰਟੀ ਦੀ ਸੀਨੀਅਰ ਨੇਤਾ ਸ਼੍ਰੀਮਤੀ ਰੇਖਾ ਗੁਪਤਾ ਨੇ ਲੁਧਿਆਣਾ ਵਿਖੇ ਭਾਜਪਾ ਉਮੀਦਵਾਰ ਜੀਵਨ ਗੁਪਤਾ ਦੇ ਹੱਕ ’ਚ ਪੈ੍ਰਸ ਕਾਨਫਰੰਸ ਕੀਤੀ। ਉਨ੍ਹਾਂ ਇਸ ਮੌਕੇ ‘ਆਪ’ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਤੋਂ ਅਨੇਕਾਂ ਜਵਾਬ ਮੰਗੇ।

    ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨਾਲ 2022 ਵਿੱਚ ਕੀਤੇ ਅਨੇਕਾਂ ਵਾਅਦਿਆਂ ਦੇ ਜਵਾਬ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਨਹੀਂ ਮੰਗਣਗੇ, ਕਿਉਂਕਿ ਉਹ ਤਾਂ ਸਿਰਫ਼ ਮਖੌਟਾ ਹਨ। ਪੰਜਾਬ ਦੀ ਸਰਕਾਰ ਤਾਂ ਦਿੱਲੀ ਤੋਂ ਕੇਜਰੀਵਾਲ ਬੈਠੇ ਚਲਾ ਰਹੇ ਹਨ, ਇਸ ਲਈ ਉਹ ਕੀਤੇ ਵਾਅਦਿਆਂ ਦੇ ਜਵਾਬ ਵੀ ਕੇਜਰੀਵਾਲ ਤੋਂ ਹੀ ਮੰਗਣਗੇ। ਉਨ੍ਹਾਂ ਕਿਹਾ ਕਿ 2022 ’ਚ ਪੰਜਾਬ ਦੀਆਂ ਧੀਆਂ-ਭੈਣਾਂ ਨਾਲ ਵਾਅਦਾ ਕੀਤਾ ਸੀ ਕਿ ਉਹ ਸਰਕਾਰ ਬਣਨ ’ਤੇ ਉਨ੍ਹਾਂ ਨੂੰ ਇੱਕ-ਇੱਕ ਹਜ਼ਾਰ ਰੁਪਏ ਮਹੀਨਾ ਦੇਣਗੇ ਪਰ ਸਾਢੇ ਤਿੰਨ ਸਾਲ ਬੀਤ ਚੁੱਕੇ ਹਨ। ਇੱਕ ਹਜ਼ਾਰ ਰੁਪਏ ਛੱਡੋ ਇੱਕ ਰੁਪਇਆ ਵੀ ਨਹੀਂ ਦਿੱਤਾ ਗਿਆ।

    Read Also : Mathura Building Collapse: ਮਥੁਰਾ ’ਚ 6 ਮਕਾਨ ਅਚਾਨਕ ਡਿੱਗੇ, 12 ਲੋਕ ਦੱਬੇ, 3 ਦੀ ਮੌਤ, ਬਚਾਅ ਕਾਰਜ਼ ਜਾਰੀ

    ਕਿਸਾਨਾਂ ਨੂੰ ਐੱਮਐੱਸਪੀ ਦੇਣ ਦਾ ਵਾਅਦਾ, ਅੰਦੋਲਨ ਤੋਂ ਸੱਤਾ ’ਚ ਆਉਣ ’ਤੇ ਵੀਆਈਪੀ ਕਲਚਰ ਖ਼ਤਮ ਕਰਨ ਦਾ ਵਾਅਦਾ ਆਖਿਰ ਕਿਉਂ ਪੂਰਾ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਦੀ ਖੂਨ-ਪਸੀਨੇ ਦੀ ਕਮਾਈ ’ਤੇ ਦਿੱਲੀ ਦੀ ਪੂਰੀ ਕੈਬਨਿਟ ਅੱਜ ਪੰਜਾਬ ’ਚ ਸ਼ਾਸਨ ਕਰ ਰਹੀ ਹੈ। ਜਿਨ੍ਹਾਂ ਨੂੰ ਸੁਖ ਸਹੂਲਤਾਂ ਦੇਣ ਲਈ ਪੰਜਾਬ ਦੀਆਂ ਸਰਕਾਰੀ ਗੱਡੀਆਂ ਤੇ ਬੰਗਲਿਆਂ ਦੀ ਗੈਰ-ਕਾਨੂੰਨੀ ਤੌਰ ’ਤੇ ਵਰਤੋਂ ਕੀਤੀ ਜਾ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਕੇਜਰੀਵਾਲ ਤੇ ਮਾਨ ਕੋਲੋਂ ਨਸ਼ਾ ਖ਼ਤਮ ਨਹੀਂ ਹੋਇਆ ਪਰ ਉਨ੍ਹਾਂ ਨਸ਼ੇ ਦੇ ਸੌਦਾਗਰਾਂ ਨਾਲ ਗੱਠਜੋੜ ਜ਼ਰੂਰ ਕਰ ਲਿਆ ਹੈ, ਜਿਸ ਕਰਕੇ ਹੁਣ ਲੋਕ ਜ਼ਹਿਰੀਲੀ ਸ਼ਰਾਬ ਪੀਣ ਨਾਲ ਮਰ ਰਹੇ ਹਨ।

    Delhi Chief Minister Rekha Gupta

    ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ‘ਆਪ’ ਹੁਣ ਬਿਲਡਰਾਂ ਨਾਲ ਮਿਲਕੇ ਪੰਜਾਬ ਦੇ ਲੋਕਾਂ ਦੀਆਂ ਜ਼ਮੀਨਾਂ ਹਥਿਆਉਣ ਦੀਆਂ ਚਾਲਾਂ ਬਣਾ ਰਹੀ ਹੈ, ਜਿਸ ਨੂੰ ਕਿਸੇ ਵੀ ਕੀਮਤ ’ਤੇ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਅੱਜ ਚਿੱਟਾ ਹਰ ਗਲੀ, ਨੁੱਕਰ, ਸਕੂਲ ਅੱਗੇ ਵਿਕ ਰਿਹਾ ਹੈ, ਜਿਸ ਦਾ ਜਵਾਬ ਕੀ ਭਗਵੰਤ ਮਾਨ ਦੇਣਗੇ, ਇਸ ਦਾ ਜਵਾਬ ਵੀ ਕੇਜਰੀਵਾਲ ਨੂੰ ਹੀ ਦੇਣਾ ਪੈਣਾ ਹੈ। ਉਨ੍ਹਾਂ ਕਿਹਾ ਕਿ ‘ਆਪ’ ਨੇ ਦਿੱਲੀ ਨੂੰ ਲੰਡਨ ਬਣਾਉਣ ਦੇ ਦਾਅਵੇ ਕਰਕੇ 10 ਸਾਲ ਪਿੱਛੇ ਧੱਕ ਦਿਤਾ ਹੈ।

    ਜਿੱਥੇ ਵਿਕਾਸ ਦਾ ਇੱਕ ਵੀ ਕੰਮ ਨਹੀਂ ਕੀਤਾ ਗਿਆ। ਸਿਰਫ਼ ਤੇ ਸਿਰਫ਼ ਇਸ਼ਤਿਹਾਰਬਾਜੀ ਕਰਕੇ ਆਪਣੇ ਛੋਟੇ ਕੰਮ ਨੂੰ ਵੱਡਾ ਦਿਖਾਉਣ ਦਾ ਕੰਮ ਹੀ ਕੀਤਾ ਗਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਅੱਜ ਅਪ੍ਰੇਸ਼ਨ ਸੰਧੂਰ ’ਤੇ ਦੇਸ਼ ਖੁਸ਼ ਹੈ ਪਰ ਕੇਜਰੀਵਾਲ ਜਾਂ ਉਨ੍ਹਾਂ ਦੇ ਸੰਸਦ ਮੈਂਬਰ ਇਸ ’ਤੇ ਕਿਉਂ ਚੁੱਪ ਹਨ ਕਿਉਂ ਇੱਕ ਵੀ ਸ਼ਬਦ ਦੇਸ਼ ਦੀ ਮਹਾਨ ਸੈਨਾ ਦੀ ਪ੍ਰਸ਼ੰਸਾ ’ਚ ਨਹੀਂ ਕੱਢਿਆ ਇਹ ਵੀ ਜਵਾਬ ਦੇ ਦਿਓ।