ਪੁੰਨ ਦਾ ਕੰਮ

Finding Peace

ਪੁੰਨ ਦਾ ਕੰਮ

ਰਾਜਾ ਭੋਜ ਦਿਨ ਭਰ ਦੇ ਰੁਝੇਵਿਆਂ ਤੋਂ ਬਾਅਦ ਗੂੜ੍ਹੀ ਨੀਂਦ ਸੁੱਤੇ ਹੋਏ ਸਨ ਸੁਫ਼ਨੇ ਵਿਚ ਉਨ੍ਹਾਂ ਨੂੰ?ਇੱਕ ਦਿੱਬ ਪੁਰਸ਼ ਦੇ ਦਰਸ਼ਨ ਹੋਏ ਰਾਜਾ ਭੋਜ ਨੇ ਬੜੀ ਨਿਮਰਤਾ ਨਾਲ ਉਨ੍ਹਾਂ ਦੀ ਪਹਿਚਾਣ ਪੁੱੱਛੀ ਉਹ ਬੋਲੇ, ‘‘ਮੈਂ ਸੱਚ ਹਾਂ ਮੈਂ?ਤੁਹਾਨੂੰ?ਤੁਹਾਡੀਆਂ ਕਥਿਤ ਉਪਲੱਬਧੀਆਂ ਦਾ ਅਸਲ ਰੂਪ ਦਿਖਾਉਣ ਆਇਆ ਹਾਂ ਚੱਲੋ ਮੇਰੇ ਨਾਲ’’ ਰਾਜਾ ਭੋਜ ਉਤਸੁਕਤਾ ਅਤੇ ਖੁਸ਼ੀ ਦੇ ਨਾਲ ਉਨ੍ਹਾਂ ਨਾਲ ਤੁਰ ਪਿਆ ਭੋਜ ਖੁਦ ਨੂੰ?ਬਹੁਤ ਵੱਡਾ ਧਰਮਾਤਮਾ ਸਮਝਦੇ ਸਨ ਉਨ੍ਹਾਂ ਨੇ ਆਪਣੇ ਰਾਜ ਵਿਚ ਕਈ ਮੰਦਿਰ, ਧਰਮਸ਼ਾਲਾਵਾਂ, ਖੂਹ ਅਤੇ ਨਦੀ, ਘਾਟ ਆਦਿ ਬਣਵਾਏ ਸਨ ਉਨ੍ਹਾਂ ਦੇ ਮਨ ਵਿਚ ਇਨ੍ਹਾਂ ਕੰਮਾਂ?ਲਈ ਹੰਕਾਰ ਦੀ ਭਾਵਨਾ ਸੀ

ਦਿੱਬ ਪੁਰਸ਼ ਰਾਜਾ ਭੋਜ ਨੂੰ?ਉਨ੍ਹਾਂ ਹੀ ਦੁਆਰਾ ਬਣਵਾਏ ਗਏ ਇੱਕ ਸ਼ਾਨਦਾਰ ਬਗੀਚੇ ਵਿਚ ਲੈ?ਗਏ ਅਤੇ ਬੋਲੇ, ‘‘ਤੁਹਾਨੂੰ?ਇਸ ਬਗੀਚੇ ਦਾ ਬੜਾ ਮਾਣ ਹੈ?ਨਾ’’ ਫਿਰ ਉਨ੍ਹਾਂ ਨੇ ਇੱਕ ਰੁੱਖ ਨੂੰ ਛੂਹਿਆ ਅਤੇ ਉਹ ਰੁੰਡ-ਮਰੁੰਡ ਹੋ ਗਿਆ ਇੱਕ-ਇੱਕ ਕਰਕੇ ਸਾਰੇ ਸੁੰਦਰ ਫੁੱਲਾਂ ਨਾਲ ਲੱਦੇ ਰੁੱਖਾਂ ਨੂੰ ਛੂੰਹਦੇ ਗਏ ਅਤੇ ਉਹ ਸਭ?ਰੁੰਡ-ਮਰੁੰਡ ਹੁੰਦੇ ਗਏ ਇਸ ਤੋਂ?ਬਾਅਦ ਉਹ ਉਨ੍ਹਾਂ ਨੂੰ?ਰਾਜਾ ਭੋਜ ਦੇ ਇੱਕ ਸੋਨਾ ਜੜੇ ਮੰਦਿਰ ਕੋਲ ਲੈ?ਗਏ ਰਾਜਾ ਭੋਜ ਦਾ ਉਹ ਮੰਦਿਰ ਬਹੁਤ ਹੀ ਪਿਆਰਾ ਸੀ ਦਿੱਬ ਪੁਰਸ਼ ਨੇ ਜਿਵੇਂ ਹੀ ਉਸ ਨੂੰ ਛੂਹਿਆ, ਉਹ ਲੋਹੇ ਵਾਂਗ ਕਾਲਾ ਹੋ ਗਿਆ ਅਤੇ ਖੰਡਰ ਵਾਂਗ ਡਿੱਗਦਾ ਚਲਾ ਗਿਆ ਇਹ ਦੇਖ ਕੇ ਰਾਜੇ ਦੀ ਹੋਸ਼ ਉੱਡ ਗਈ ਉਹ ਦੋਵੇਂ ਉਨ੍ਹਾਂ ਸਾਰੀਆਂ ਥਾਵਾਂ ’ਤੇ ਗਏ, ਜਿਨ੍ਹਾਂ ਨੂੰ?ਰਾਜਾ ਭੋਜ ਨੇ ਬੜੇ ਚਾਅ ਨਾਲ ਬਣਵਾਇਆ ਸੀ

ਦਿੱਬ ਪੁਰਸ਼ ਬੋਲੇ, ‘‘ਰਾਜਨ, ਭਰਮ ’ਚ ਨਾ ਪਓ ਭੌਤਿਕ ਚੀਜ਼ਾਂ ਦੇ ਆਧਾਰ ’ਤੇ ਮਹਾਨਤਾ ਨਹੀਂ ਮਾਪੀ ਜਾਂਦੀ ਇੱਕ ਗਰੀਬ ਆਦਮੀ ਦੁਆਰਾ ਪਿਲਾਏ ਗਏ ਇੱਕ ਗੜਵੇ ਪਾਣੀ ਦੀ ਕੀਮਤ, ਉਸ ਦਾ ਪੁੰਨ, ਕਿਸੇ ਧਨਾਢ ਦੀਆਂ ਕਰੋੜਾਂ ਸੋਨ ਮੁਦਰਾਵਾਂ ਤੋਂ ਕਿਤੇ ਜ਼ਿਆਦਾ ਹੈ’’ ਇੰਨਾ ਕਹਿ ਕੇ ਉਹ ਅੰਤਰ-ਧਿਆਨ ਹੋ ਗਏ ਰਾਜਾ ਭੋਜ ਨੇ ਸੁਫ਼ਨੇ ’ਤੇ ਗੰਭੀਰਤਾ ਨਾਲ ਵਿਚਾਰ ਕੀਤਾ ਅਤੇ ਫਿਰ ਅਜਿਹੇ ਕੰਮਾਂ ਵਿਚ ਲੱਗ ਗਏ ਜਿਨ੍ਹਾਂ ਨੂੰ ਕਰਦੇ ਹੋਏ ਉਨ੍ਹਾਂ ਨੂੰ ਯਸ਼ ਪਾਉਣ ਦੀ ਲਾਲਸਾ ਬਿਲਕੁਲ ਨਹੀਂ ਰਹੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here