ਸਾਡੇ ਨਾਲ ਸ਼ਾਮਲ

Follow us

17.5 C
Chandigarh
Wednesday, January 21, 2026
More
    Home ਦੇਸ਼ ਕਰਜੇ ਤੋਂ ਪ੍ਰੇ...

    ਕਰਜੇ ਤੋਂ ਪ੍ਰੇਸ਼ਾਨ ਕਿਸਾਨ ਨੇ ਭਖਾੜਾ ਨਹਿਰ ‘ਚ ਕਾਰ ਡੇਗ ਕੇ ਕੀਤੀ ਆਤਮ ਹੱਤਿਆ

    ਕਰਜੇ ਤੋਂ ਪ੍ਰੇਸ਼ਾਨ ਕਿਸਾਨ ਨੇ ਭਖਾੜਾ ਨਹਿਰ ‘ਚ ਕਾਰ ਡੇਗ ਕੇ ਕੀਤੀ ਆਤਮ ਹੱਤਿਆ

    ਖਨੌਰੀ (ਬਲਕਾਰ ਸਿੰਘ/ਕੁਲਵੰਤ) ਨਜਦੀਕੀ ਪਿੰਡ ਠਸਕਾ ਦੇ ਰਹਿਣ ਵਾਲੇ ਲਖਵਿੰਦਰ ਸਿੰਘ (45 ਸਾਲ) ਪੁੱਤਰ ਸਵ: ਸਰਦਾਰ ਰਣਬੀਰ ਸਿੰਘ ਨੇ ਕਰਜੇ ਅਤੇ ਆਪਣੇ ਪੁੱਤਰ ਦੀ ਬਿਮਾਰੀ ਤੋਂ ਪ੍ਰੇਸਾਨ ਹੋ ਕੇ ਆਪਣੀ ਕਾਰ ਨੂੰ ਭਾਖੜਾ ਨਹਿਰ ਵਿੱਚ ਡੇਗ ਕੇ ਆਤਮ ਹੱਤਿਆ ਕਰ ਲਈ ਇਸ ਬਾਰੇ ਮ੍ਰਿਤਕ ਦੀ ਪਤਨੀ ਕਰਮਜੀਤ ਕੌਰ ਨੇ ਦੱਸਿਆ ਕਿ ਉਸ ਦਾ ਇੱਕਲੌਤਾ ਪੁੱਤਰ ਬਿਮਾਰ ਰਹਿੰਦਾ ਹੈ ਜਿਸ ਦਾ ਇਲਾਜ ਚਲ ਰਿਹਾ ਹੈ ਪ੍ਰਤੂੰ ਉਹ ਠੀਕ ਨਹੀਂ ਹੋ ਰਿਹਾ ਬੈਕ ਦੀ ਲਿਮਟ ਦਾ ਕਰਜਾ ਨਾ ਮੋੜ ਸਕਣ ਕਾਰਨ ਉਸ ਦਾ ਪਤੀ ਲਖਵਿੰਦਰ ਸਿੰਘ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਰਹਿੰਦਾ ਸੀ ਬੀਤੀ ਸ਼ਾਮ ਉਹ ਖਨੌਰੀ ਤੋ ਦਵਾਈ ਲੈਣ ਦਾ ਕਹਿ ਕਿ ਆਪਣੀ ਚਿੱਟੇ ਰੰਗ ਦੀ ਸਵਿਫਟ ਕਾਰ ਨੰ ਪੀ ਬੀ 65 ਟੀ 2424 ‘ਤੇ ਸਵਾਰ ਹੋ ਕੇ ਘਰੋਂ ਗਿਆ ਸੀ ਜੋ ਵਾਪਸ ਨਹੀਂ ਆਇਆ ਤੇ ਸਾਰੀ ਰਾਤ ਉਸ ਦੀ ਭਾਲ ਕੀਤੀ

    ਅੱਜ ਕਰੀਬ 11 ਵਜੇ ਭਾਖੜਾ ਨਹਿਰ ਨਜਦੀਕ ਪੁੱਲ ਠਸਕਾ ਕੋਲ ਕਾਰ ਡਿਗਣ ਬਾਰੇ ਜਾਣਕਾਰੀ ਮਿਲੀ ਜਿਸ ਦੀ ਗੋਤਾਖੋਰ ਰਾਜਿੰਦਰ, ਬੱਬਲੀ ਅਤੇ ਪਿੰਡ ਵਾਸੀਆ ਦੀ ਮੱਦਦ ਨਾਲ ਤਲਾਸ਼ ਕੀਤੀ ਤਾਂ ਭਾਖੜਾ ਤੋਂ ਕਾਰ ਵਿਚ ਫਸੀ ਹੋਈ ਉਸ ਦੇ ਪਤੀ ਦੀ ਲਾਸ਼ ਮਿਲੀ ਹਰਜਿੰਦਰ ਸਿੰਘ ਤੇ ਸਾਬਕਾ ਸਰਪੰਚ ਰਾਮਪਾਲ ਸਿੰਘ ਨੇ ਦੱਸਿਆ ਕਿ ਲਖਵਿੰਦਰ ਸਿੰਘ ਨੇ ਬੈਂਕ ਲਿਮਟ ਦੇ ਕਰਜੇ ਅਤੇ ਪੁੱਤਰ ਦੀ ਬਿਮਾਰੀ ਤੋ ਪ੍ਰੇਸਾਨ ਹੋ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ ਘਟਨਾ ਦੀ ਜਾਣਕਾਰੀ ਮਿਲਣ ‘ਤੇ ਥਾਣਾ ਖਨੌਰੀ ਤੋਂ ਏਐਸਆਈ ਮਨਜੀਤ ਸਿੰਘ ਪੁਲਿਸ ਪਾਰਟੀ ਸਮੇਤ ਪਹੁੰਚੇ ਘਟਨਾ ਦੇ ਕਾਰਨ ਪਿੰਡ ਠਸਕਾ ਵਿੱਚ ਭਾਰੀ ਸੋਗ ਪਾਇਆ ਜਾ ਰਿਹਾ ਹੈ ਇਸ ਮੌਕੇ ਰਾਜਵੀਰ ਸਿੰਘ, ਜਸਵੰਤ ਸਿੰਘ, ਰਿੰਕੂ ਸਿੰਘ, ਬਾਲਕਿਸਨ ਸਿੰਘ, ਜੁਗਰਾਜ ਸਿੰਘ ਸਰਪੰਚ ਬਲਜਿੰਦਰ ਸਿੰਘ ਪਰਗਟ ਸਿੰਘ ਆਦਿ ਹਾਜ਼ਰ ਸਨ

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ। 

    LEAVE A REPLY

    Please enter your comment!
    Please enter your name here