ਸਪਰੇਅ ਚੜ੍ਹਨ ਕਾਰਨ ਮਜ਼ਦੂਰ ਦੀ ਮੌਤ

ਸਪਰੇਅ ਚੜ੍ਹਨ ਕਾਰਨ ਮਜ਼ਦੂਰ ਦੀ ਮੌਤ

(ਜਸਵੰਤ ਸਿੰਘ ਲਾਲੀ) ਮਹਿਲ ਕਲਾਂ। ਨੇੜਲੇ ਪਿੰਡ ਹਮੀਦੀ ਵਿਖੇ ਇੱਕ ਮਜ਼ਦੂਰ ਦੇ ਸਬਜ਼ੀਆਂ ਨੂੰ ਸਪਰੇਅ ਕਰਦੇ ਸਮੇਂ ਸਪਰੇਅ ਚੜ੍ਹਨ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਇਸ ਮੌਕੇ ਥਾਣਾ ਠੁੱਲੀਵਾਲ ਦੇ ਏਐਸਆਈ ਮਨਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਜ਼ਦੂਰ ਸਤਪਾਲ ਸਿੰਘ 50 ਸਾਲ ਪੁੱਤਰ ਗੁਰਦੇਵ ਸਿੰਘ ਵਾਸੀ ਹਮੀਦੀ ਜੋ ਕਿ ਆਪਣੇ ਘਰ ਦੇ ਨਾਲ ਪਈ ਜਗ੍ਹਾ ’ਚ ਬੀਜੀਆਂ ਸਬਜ਼ੀਆਂ ਨੂੰ ਸਪਰੇਅ ਕਰ ਰਿਹਾ ਸੀ ਸਪਰੇਅ ਕਰਦੇ ਸਮੇਂ ਉਸ ਨੂੰ ਸਪਰੇਅ ਚੜ੍ਹਨ ਦਾ ਪਤਾ ਲੱਗਦਿਆਂ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਬਰਨਾਲਾ ਵਿਖੇ ਲਿਆਂਦਾ ਗਿਆ ਜਿੱਥੇ ਡਾਕਟਰਾਂ ਵੱਲੋਂ ਮਜ਼ਦੂਰ ਸਤਪਾਲ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ।

ਉਨ੍ਹਾਂ ਕਿਹਾ ਕਿ ਮ੍ਰਿਤਕ ਮਜ਼ਦੂਰ ਦਾ ਇੱਕ ਪੁੱਤਰ ਫੌਜ ਅਤੇ ਇੱਕ ਪੁੱਤਰ ਪੁਲਿਸ ਵਿੱਚ ਸੇਵਾਵਾਂ ਨਿਭਾਅ ਰਹੇ ਹਨ। ਉਨ੍ਹਾਂ ਕਿਹਾ ਕਿ ਥਾਣਾ ਠੁੱਲੀਵਾਲ ਦੀ ਪੁਲਿਸ ਵੱਲੋਂ ਮ੍ਰਿਤਕ ਮਜ਼ਦੂਰ ਸੱਤਪਾਲ ਸਿੰਘ ਦੇ ਪੁੱਤਰ ਦੀਸਾ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ 174 ਦੀ ਕਾਰਵਾਈ ਅਮਲ ’ਚ ਲਿਆ ਕੇ ਮਿ੍ਰਤਕ ਦੀ ਲਾਸ਼ ਦਾ ਪੋਸਟਮਾਰਟਮ ਕਰਵਾਕੇ ਵਾਰਸਾਂ ਦੇ ਹਵਾਲੇ ਕੀਤੀ ਜਾ ਚੁੱਕੀ ਹੈ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here