ਸੁਨਾਮ ਉਧਮ ਸਿੰਘ ਵਾਲਾ (ਕਰਮ ਥਿੰਦ)। ਸਥਾਨਕ ਇੰਦਰਾ ਬਸਤੀ ਵਿਖੇ ਇਕ ਪ੍ਰਾਈਵੇਟ ਨਰਸ ਕੋਲ ਆਈ ਘੋੜੇਨਾਬ ਪਿੰਡ ਦੀ ਇੱਕ ਔਰਤ ਦੀ ਕਥਿਤ ਗਰਭਪਾਤ (Abortion) ਤੋਂ ਬਾਅਦ ਉਸ ਦੀ ਮੋਤ ਹੋ ਗਈ, ਜਿਸ ਤੋਂ ਬਾਅਦ ਨਰਸ ਫਰਾਰ ਹੋ ਗਈ। ਇਸ ਸਬੰਧੀ ਪੁਲਿਸ ਵੱਲੋਂ ਔਰਤ ਤੇ ਮਾਮਲਾ ਦਰਜ ਕਰਕੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਨਵੀਂ ਅਨਾਜ ਮੰਡੀ ਚੌਂਕੀ ਇੰਚਾਰਜ ਸਰਦਾਰ ਕਸ਼ਮੀਰ ਸਿੰਘ ਨੇ ਦੱਸਿਆ ਕਿ ਕਰਮਜੀਤ ਕੌਰ ਜੋ ਘੋੜੇਨਾਬ ਪਿੰਡ ਦੀ ਸੀ ਉਸ ਦੇ ਪਤੀ ਨੇ ਬਿਆਨ ਦਿੱਤਾ ਹੈ ਕਿ ਇੰਦਰਾ ਬਸਤੀ ਵਿਖੇ ਇਕ ਪ੍ਰਾਈਵੇਟ ਤੌਰ ‘ਤੇ ਨਰਸ ਦਾ ਕੰਮ ਕਰਦੀ ਕੋਲੇ ਉਹ ਆਏ ਸੀ ਅਤੇ ਨਰਸ ਵੱਲੋਂ ਕਰਮਜੀਤ ਕੌਰ ਦਾ ਗਰਭਪਾਤ ਕੀਤਾ ਗਿਆ ਉਸ ਤੋਂ ਬਾਅਦ ਉਸ ਦੀ ਮੌਤ ਹੋ ਗਈ। ਜਿਸ ਨੂੰ ਲੈ ਕੇ ਉਨ੍ਹਾਂ ਵੱਲੋਂ ਨਰਸ ਊਸ਼ਾ ਰਾਣੀ ਤੇ ਮਾਮਲਾ ਦਰਜ ਕਰ ਬਣਦੀ ਕਾਰਵਾਈ ਕੀਤੀ ਗਈ, ਉਨ੍ਹਾਂ ਦੱਸਿਆ ਕਿ ਅਜੇ ਊਸ਼ਾ ਰਾਣੀ ਗ੍ਰਿਫ਼ਤ ਤੋਂ ਬਾਹਰ ਹੈ। (Abortion)