ਸਾਡੇ ਨਾਲ ਸ਼ਾਮਲ

Follow us

10.7 C
Chandigarh
Tuesday, January 20, 2026
More
    Home Breaking News Talwandi Bhai...

    Talwandi Bhai News: ਸੜਕ ਹਾਦਸੇ ‘ਚ ਮੋਟਰਸਾਈਕਲ ਸਵਾਰਾਂ ਦੀ ਮੌਤ

    Talwandi Bhai News

    Talwandi Bhai News: ਤਲਵੰਡੀ ਭਾਈ (ਬਸੰਤ ਸਿੰਘ ਬਰਾੜ)। ਤਲਵੰਡੀ ਚੌਕ ਵਿੱਚ ਬੀਤੀ ਰਾਤ ਬੱਸ ਦੀ ਲਪੇਟ ਵਿੱਚ ਆਉਣ ਕਰਕੇ 2 ਮੋਟਰਸਾਇਕਲ ਸਵਾਰ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਸਿੰਘ ਚਮਕੌਰ ਸਿੰਘ ਪੁੱਤਰ ਠਾਣਾ ਸਿੰਘ ਵਾਸੀ ਪਿੰਡ ਮੰਗੇਵਾਲਾ, ਜਿਲ੍ਹਾ ਮੋਗਾ ਨੇ ਦੱਸਿਆ ਕਿ ਉਸਦਾ ਵੱਡਾ ਭਰਾ ਬਲਵਿੰਦਰ ਸਿੰਘ ਉਰਫ ਬਿੰਦਰ ਸਿੰਘ ਅਤੇ ਮੇਜਰ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਮੰਗੇਵਾਲਾ ਦੋਵੇਂ ਜਣੇ ਆਪਣੇ ਮੋਟਰ ਸਾਈਕਲ ਤੇ ਘਰੋਂ ਕੰਮ ਕਰਨ ਲਈ ਆਏ ਸਨ ਜੋ ਬੀਤੇ ਕੱਲ੍ਹ ਸ਼ਾਮ ਨੂੰ ਕਰੀਬ ਸਵਾ 7 ਵਜੇ ਉਹ ਵਾਪਿਸ ਪਿੰਡ ਜਾਣ ਲਈ ਤਲਵੰਡੀ ਭਾਈ ਦੇ ਮੇਨ ਚੌਂਕ ਪਾਰ ਕਰ ਰਹੇ ਸਨ।

    ਇਸੇ ਦੌਰਾਨ ਪੀ ਆਰ ਟੀ ਸੀ ਦੀ ਬੱਸ ਦੇ ਡਰਾਈਵਰ ਨੇ ਬੱਸ ਨੂੰ ਤੇਜ ਰਫਤਾਰ ਨਾਲ ਚਲਾਉਂਦੇ ਹੋਏ ਬਲਵਿੰਦਰ ਸਿੰਘ ਹੋਰਾਂ ਦੇ ਮੋਟਰ ਸਾਈਕਲ ਵਿੱਚ ਪਿੱਛਿਓ ਟੱਕਰ ਮਾਰ ਦਿੱਤੀ। ਜਿਸ ਕਾਰਨ ਮੋਟਰ ਸਾਈਕਲ ਤੇ ਸਵਾਰ ਦੋਵੇਂ ਜਣੇ ਹੇਠਾਂ ਡਿੱਗ ਪਏ ਅਤੇ ਬੱਸ ਡਰਾਈਵਰ ਬੱਸ ਨੂੰ ਭਜਾ ਕੇ ਫਰੀਦਕੋਟ ਵੱਲ ਫਰਾਰ ਹੋ ਗਿਆ। Talwandi Bhai News

    Read Also : Punjab Cabinet: ਪੰਜਾਬ ਕੈਬਨਿਟ ਦੇ ਪੰਜ ਨਵੇਂ ਮੰਤਰੀਆਂ ਨੇ ਚੁੱਕੀ ਸਹੁੰ, ਮਿਲੀ ਇਹ ਵੱਡੀ ਜ਼ਿੰਮੀਵਾਰੀ

    ਇਸ ਦੌਰਾਨ ਬਲਵਿੰਦਰ ਸਿੰਘ ਦੇ ਸਿਰ ਵਿੱਚ ਜਿਆਦਾ ਸੱਟ ਲੱਗਣ ਕਾਰਨ ਉਸਦੀ ਘਟਨਾ ਸਥਾਨ ਤੇ ਹੀ ਮੌਤ ਹੋ ਗਈ ਜਦੋ ਕਿ ਮੇਜਰ ਸਿੰਘ ਦੇ ਵੀ ਗੰਭੀਰ ਸੱਟਾਂ ਹੌਣ ਕਰਕੇ ਉਸਨੂੰ ਮੋਗਾ ਦੇ ਹਸਪਤਾਲ ਲਿਜਾਇਆ ਗਿਆ।ਜਿਥੇ ਜਖਮਾਂ ਦੀ ਤਾਬ ਨਾ ਸਹਾਰਦੇ ਹੋਏ ਮੇਜਰ ਸਿੰਘ ਦੀ ਮੌਤ ਹੋ ਗਈ। ਇਸ ਸਬੰਧੀ ਤਲਵੰਡੀ ਭਾਈ ਪੁਲਿਸ ਵੱਲੋਂ ਛਾਣਬੀਣ ਕਰਦੇ ਹੋਏ ਚਮਕੌਰ ਸਿੰਘ ਵੱਲੋਂ ਲਿਖਵਾਏ ਗਏ ਬਿਆਨਾਂ ਦੇ ਅਧਾਰ ਤੇ ਅਣਪਛਾਤੇ ਬੱਸ ਡਰਾਈਵਰ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸੁਰੂ ਕਰ ਦਿੱਤੀ ਗਈ ਹੈ। Talwandi Bhai News

    LEAVE A REPLY

    Please enter your comment!
    Please enter your name here