ਦੁਖਦਾਈ ਖਬਰ : Canada ’ਚ ਪੰਜਾਬੀ ਨੌਜਵਾਨ ਦੀ ਦਰਦਨਾਕ ਮੌਤ

Canada News

ਕੈਨੇਡਾ ’ਚ ਗੁਰਦਾਸਪੁਰ ਦੇ ਨੌਜਵਾਨ ਦੀ ਮੌਤ, ਝੀਲ ਵਿੱਚੋਂ ਮਿਲੀ ਲਾਸ਼ | Canada News

  • 2022 ’ਚ ਗਿਆ ਸੀ ਵਿਦੇਸ਼ | Canada News
  • ਕੈਨੇਡਾ ਦੇ ਬਰੈਂਪਟਨ ਸ਼ਹਿਰ ’ਚ ਭਰਾ ਨਾਲ ਰਹਿੰਦਾ ਸੀ

ਗੁਰਦਾਸਪੁਰ (ਸੱਚ ਕਹੂੰ ਨਿਊਜ਼)। Canada News: ਗੁਰਦਾਸਪੁਰ ਦੇ ਕਲਾਨੌਰ ਦੇ ਇੱਕ ਨੌਜਵਾਨ ਦੀ ਕੈਨੇਡਾ ’ਚ ਮੌਤ ਹੋ ਗਈ ਹੈ। ਉਸ ਦੀ ਲਾਸ਼ ਕੈਨੇਡਾ ਦੀ ਇੱਕ ਝੀਲ ’ਚੋਂ ਬਰਾਮਦ ਹੋਈ ਹੈ। ਮ੍ਰਿਤਕ ਦੀ ਪਛਾਣ ਜ਼ੋਰਾਵਰ ਸਿੰਘ (23) ਵਜੋਂ ਹੋਈ ਹੈ। ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਜ਼ੋਰਾਵਰ ਸਿੰਘ ਜਨਵਰੀ 2022 ’ਚ ਸਟੱਡੀ ਵੀਜ਼ੇ ’ਤੇ ਕੈਨੇਡਾ ਦੇ ਸ਼ਹਿਰ ਬਰੈਂਪਟਨ ਗਿਆ ਸੀ। ਜ਼ੋਰਾਵਰ ਸਿੰਘ ਆਪਣੇ ਵੱਡੇ ਭਰਾ ਜੋਗਰਾਜ ਸਿੰਘ ਕੋਲ ਕੈਨੇਡਾ ਰਹਿ ਰਿਹਾ ਸੀ। Canada News

Read This : By-Election Date Punjab: ਜ਼ਿਮਨੀ ਚੋਣਾਂ ਦੀ ਤਰੀਕ ਬਦਲੀ, ਹੁਣ ਇਸ ਦਿਨ ਪੈਣਗੀਆਂ ਵੋਟਾਂ, ਵੇਖੋ

ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਅੱਜ ਉਨ੍ਹਾਂ ਨੂੰ ਫ਼ੋਨ ਰਾਹੀਂ ਪਤਾ ਲੱਗਿਆ ਕਿ ਜ਼ੋਰਾਵਰ ਸਿੰਘ ਕਾਰ ’ਚ ਖਾਣਾ ਪੈਕ ਕਰਕੇ ਕੰਮ ’ਤੇ ਚਲਾ ਗਿਆ ਹੈ, ਇਸ ਲਈ ਉਹ ਉੱਥੇ ਨਹੀਂ ਪਹੁੰਚਿਆ। ਇਸ ਸਬੰਧੀ ਜਦੋਂ ਕੰਪਨੀ ਨੇ 6 ਘੰਟੇ ਬਾਅਦ ਜ਼ੋਰਾਵਰ ਸਿੰਘ ਦੀ ਭਾਲ ਕੀਤੀ ਤਾਂ ਉਸ ਦੀ ਲਾਸ਼ ਝੀਲ ’ਚੋਂ ਬਰਾਮਦ ਹੋਈ। ਪਰਿਵਾਰਕ ਮੈਂਬਰਾਂ ਨੇ ਰੋਂਦੇ ਹੋਏ ਕਿਹਾ ਕਿ ਉਨ੍ਹਾਂ ਦੇ ਪੁੱਤਰ ਦੀ ਬੇਵਕਤੀ ਮੌਤ ਕਾਰਨ ਉਨ੍ਹਾਂ ’ਤੇ ਦੁੱਖ ਦਾ ਪਹਾੜ ਡਿੱਗ ਪਿਆ ਹੈ। ਇਸ ਮੌਕੇ ਪਰਿਵਾਰ ਨੇ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਲੜਕੇ ਦੀ ਲਾਸ਼ ਨੂੰ ਘਰ ਲਿਆਉਣ ’ਚ ਮੱਦਦ ਕੀਤੀ ਜਾਵੇ। Canada News