45 ਮੈਂਬਰ ਬਿਕਰਮਜੀਤ ਸਿੰਘ ਇੰਸਾਂ ਦਾ ਦੇਹਾਂਤ, ਮ੍ਰਿਤਕ ਸਰੀਰ ਡਾਕਟਰੀ ਖੋਜਾਂ ਲਈ ਦਾਨ

45 ਮੈਂਬਰ ਬਿਕਰਮਜੀਤ ਸਿੰਘ ਇੰਸਾਂ ਦਾ ਦੇਹਾਂਤ, ਮ੍ਰਿਤਕ ਸਰੀਰ ਡਾਕਟਰੀ ਖੋਜਾਂ ਲਈ ਦਾਨ

ਸ੍ਰੀ ਮੁਕਤਸਰ ਸਾਹਿਬ/ ਦੋਦਾ, (ਸੁਰੇਸ਼ ਗਰਗ/ ਰਵੀਪਾਲ,) ਡੇਰਾ ਸੱਚਾ ਸੌਦਾ ਸਿਰਸਾ 45 ਮੈਂਬਰੀ ਕਮੇਟੀ ਪੰਜਾਬ ਦੇ ਮੈਂਬਰ ਬਿਕਰਮਜੀਤ ਸਿੰਘ ਇੰਸਾਂ (71) ਪਿੰਡ ਚੱਕ ਕਾਲਾ ਸਿੰਘ ਵਾਲਾ ਬਲਾਕ ਮਾਗਟ ਬਧਾਈ (ਸ੍ਰੀ ਮੁਕਤਸਰ ਸਾਹਿਬ)  ਆਪਣੀ ਸੁਆਸਾਂ ਰੂਪੀ ਪੂੰਜੀ ਪੂਰਾ ਕਰਕੇ ਕੁੱਲ ਮਾਲਕ ਦੇ ਚਰਨਾਂ ਵਿੱਚ ਸੱਚਖੰਡ ਜਾ ਬਿਰਾਜੇ ਹਨ। ਸਤਿਗੁਰ ਨਾਲ ਓੜ ਨਿਭਾ ਗਏ ਸੱਚਖੰਡ ਵਾਸੀ ਬਿਕਰਮਜੀਤ ਸਿੰਘ ਇੰਸਾਂ ਦੀ ਅੰਤਿਮ ਇੱਛਾ ਅਨੁਸਾਰ ਸਮੂਹ ਪਰਿਵਾਰ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ‘ਤੇ ਚੱਲਦਿਆਂ ਉਨ੍ਹਾਂ ਦਾ ਮ੍ਰਿਤਕ ਸਰੀਰ ਡਾਕਟਰੀ ਖੋਜਾਂ ਲਈ ਰੋਹਿਲਖੰਡ  ਮੈਡੀਕਲ ਕਾਲਜ ਬਰੇਲੀ (ਉੱਤਰ ਪ੍ਰਦੇਸ) ਨੂੰ ਦਾਨ ਕੀਤਾ।

ਇਸ ਮੌਕੇ ਮੌਜੂਦ ਬਲਾਕ ਦੇ ਮੋਹਤਬਰਾਂ ਤੇ ਪਿੰਡ ਵਾਸੀਆਂ, ਬਲਾਕ ਦੀ ਸਮੂਹ ਸਾਧ-ਸੰਗਤ ਤੋਂ ਇਲਾਵਾ ਵੱਖ –ਵੱਖ 45 ਮੈਂਬਰ, ਬਲਾਕਾਂ ਦੇ 25 ਮੈਂਬਰ, 15 ਮੈਂਬਰ, ਸੁਜਾਨ ਭੈਣਾਂ, ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਨੇ ਸਰੀਰਦਾਨੀ ਦੀ ਧਰਮ ਪਤਨੀ ਜਸਵਿੰਦਰ ਕੌਰ ਇੰਸਾਂ, ਬੇਟੇ ਸੁਖਪਾਲ ਸਿੰਘ ਇੰਸਾਂ, ਲਖਵਿੰਦਰ ਸਿੰਘ ਇੰਸਾਂ, ਪੋਤਰੇ ਗੁਰਨੂਰ ਸਿੰਘ ਇੰਸਾਂ , ਪੋਤਰੀ ਰਘੂਵੀਰ ਇੰਸਾਂ ਤੇ ਸਮੂਹ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।

ਪਰਿਵਾਰ ਨਾਲ ਦੁੱਖ ਸਾਂਝਾ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ 45 ਮੈਂਬਰ ਹਰਚਰਨ ਸਿੰਘ ਇੰਸਾਂ, ਗੁਰਦਾਸ ਸਿੰਘ ਇੰਸਾਂ, ਰਵੀ ਇੰਸਾਂ, ਹਰਜਿੰਦਰ ਕੌਰ ਇੰਸਾਂ, ਸੇਵਾਸੰਮਤੀ ਦੇ ਜ਼ਿੰਮੇਵਾਰ ਇਕਬਾਲ ਸਿੰਘ ਇੰਸਾਂ, ਗੋਗਾ ਇੰਸਾਂ, ਬਲਾਕ ਭੰਗੀਦਾਸ ਹਰਜਿੰਦਰ ਸਿੰਘ ਪੱਪਾ ਇੰਸਾਂ, ਗੁਰਤੇਜ ਸਿੰਘ ਇੰਸਾਂ ਰਾਮਗੜ ਚੂੰਘਾਂ ਤੋਂ ਇਲਾਵਾ ਵੱਖ-ਵੱਖ ਬਲਾਕਾਂ ਦੇ ਜਿੰਮੇਵਾਰਾਂ ਨੇ ਆਖਿਆ ਕਿ ਸਰੀਰਦਾਨੀ ਬਿਕਰਮਜੀਤ ਸਿੰਘ ਇੰਸਾਂ ਇੱਕ ਬਹੁਤ ਵਧੀਆ ਇਨਸਾਨ ਸਨ, ਉਨ੍ਹਾਂ ਸੱਚੀ ਤੇ ਸੁੱਚੀ ਸੇਵਾ ਨਿਭਾਕੇ ਸਮਾਜ ਵਿੱਚ ਆਪਣਾ ਵਧੀਆ ਸਥਾਨ ਬਣਾਇਆ।

ਜਿੱਥੇ ਉਹ ਜਿਉਂਦੇ ਜੀਅ ਇਨਸਾਨੀਅਤ ਦੇ ਕੰਮ ਆਏ, ਉਥੇ ਦਿਹਾਂਤ ਤੋਂ ਬਾਅਦ ਸਮੂਹ ਇੰਸਾਂ ਪਰਿਵਾਰ ਵੱਲੋਂ ਉਨ੍ਹਾਂ ਦਾ ਮ੍ਰਿਤਕ ਸਰੀਰ ਡਾਕਟਰੀ ਖੋਜਾਂ ਲਈ ਦਾਨ ਕਰਨਾ ਇੱਕ ਬਹੁਤ ਹੀ ਵੱਡਾ ਤੇ ਸ਼ਲਾਘਾਯੋਗ ਕਦਮ ਹੈ। ਉਨ੍ਹਾਂ ਕਿਹਾ ਕਿ ਸਰੀਰਦਾਨੀ ਬਿਕਰਮਜੀਤ ਸਿੰਘ ਇੰਸਾਂ ਜਿਉਂਦੇ ਜੀਅ ਅਤੇ ਦਿਹਾਂਤ ਤੋਂ ਬਾਅਦ ਨਾ ਭੁੱਲਣਯੋਗ ਨਿਹਸਵਾਰਥ ਸੇਵਾ ਕਮਾਕੇ ਗਏ ਹਨ, ਜਿਸ ਕਰਕੇ ਉਨ੍ਹਾਂ ਨੂੰ ਦਿਲਾਂ ਵਿੱਚ ਹਮੇਸ਼ਾ ਯਾਦ ਰੱਖਿਆ ਜਾਵੇਗਾ। ਮ੍ਰਿਤਕ ਦੇਹ ਨੂੰ  ਅੰਤਿਮ ਵਿਦਾਇਗੀ ਦਿੰਦਿਆਂ ਅੰਤਿਮ ਯਾਤਰਾ ਵਿੱਚ ਸ਼ਾਮਲ ਸਮੂਹ ਸਾਧ-ਸੰਗਤ, ਜਿੰਮੇਵਾਰ ਸੇਵਾਦਾਰ, ਰਿਸ਼ਤੇਦਾਰਾਂ ਨੇ ਸਰੀਰਦਾਨੀ ਬਿਕਰਮਜੀਤ ਸਿੰਘ ਇੰਸਾਂ ਅਮਰ ਰਹੇ ਦੇ ਨਾਅਰਿਆਂ  ਨਾਲ ਵਿਦਾਇਗੀ ਦਿੱਤੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.