ਨਸ਼ੇ ਕਾਰਨ 24 ਵਰ੍ਹਿਆਂ ਦੇ ਗੱਭਰੂ ਦੀ ਮੌਤ 

Drug Addiction
ਨਸ਼ੇ ਕਾਰਨ 24 ਵਰ੍ਹਿਆਂ ਦੇ ਗੱਭਰੂ ਦੀ ਮੌਤ 

ਮ੍ਰਿਤਕ ਦੇ ਦੋ ਨਿੱਕੇ-ਨਿੱਕੇ ਬੱਚੇ ਵੀ ਹਨ | Drug Addiction

ਫ਼ਰੀਦਕੋਟ ( ਗੁਰਪ੍ਰੀਤ ਪੱਕਾ)। Drug Addiction ਸੂਬੇ ’ਚ ਨਸ਼ੇ ਕਾਰਨ ਨੌਜਵਾਨਾਂ ਦੀ ਮੌਤਾਂ ਦਾ ਸਿਲਸਿਲਾ ਜਾਰੀ ਹੈ। ਆਏ ਦਿਨ ਨਸ਼ੇ ਕਾਰਨ ਕੋਈ ਨਾ ਕੋਈ ਨੌਜਵਾਨ ਮੌਤ ਦੇ ਮੂੰਹ ’ਚ ਜਾਂਦਾ ਹੈ। ਇਸ ਦੀ ਤਾਜ਼ਾ ਮਿਸਾਲ ਫਰੀਦਕੋਟ ਦੇ ਨਾਨਕਸਰ ਬਸਤੀ ਦੇ ਇੱਕ 24 ਸਾਲ ਦੇ ਨੌਜਵਾਨ ਦੀ ਨਸ਼ੇ ਕਾਰਨ ਮੌਤ ਹੋ ਗਈ। ਕਣਕ ਦੇ ਗੋਦਾਮਾਂ ਚ ਦਿਹਾੜੀ ਕਰਨ ਵਾਲੇ ਨੌਜਵਾਨ ਗੱਬਰ ਸਿੰਘ ਦੀ ਦੇਰ ਸ਼ਾਮ ਨਸ਼ੇ ਦੀ ਓਵਰ ਡੋਜ਼ ਹੋਣ ਕਾਰਨ ਮੌਤ ਹੋ ਗਈ ਜੋ ਆਪਣੇ ਪਿੱਛੇ ਵਿਧਵਾ ਪਤਨੀ ਅਤੇ ਦੋ ਨਿੱਕੇ-ਨਿੱਕੇ ਬੱਚੇ ਛੱਡ ਗਿਆ।

ਇਸ ਮੌਕੇ ਪਿੰਡ ਦੀ ਪੰਚਾਇਤ ਮੇੱਬਰ ਸੁਖਚੈਨ ਕੌਰ ਨੇ ਦੱਸਿਆ ਕਿ ਪਿੰਡ ਦਾ 24 ਸਾਲਾ ਨੌਜਵਾਨ ਗੱਬਰ ਸਿੰਘ ਜੋ ਨਸ਼ੇ ਦਾ ਆਦਿ ਸੀ ਕੱਲ੍ਹ ਉਨ੍ਹਾਂ ਨੂੰ ਸੂਚਨਾ ਮਿਲੀ ਕੇ ਗੱਬਰ ਸਿੰਘ ਜਿਸ ਵੱਲੋਂ ਨਸ਼ੇ ਦਾ ਇੰਜੈਕਸ਼ਨ ਲਾਇਆ ਗਿਆ ਸੀ ਗੋਦਾਮ ’ਚ ਬੇਹੋਸ਼ ਪਿਆ ਹੈ ਅਤੇ ਜਦੋਂ ਉਸਦੇ ਮਾਤਾ-ਪਿਤਾ ਉਥੇ ਗਏ ਤਾਂ ਉਹ ਬੇਸੁਰਤ ਪਿਆ ਸੀ ਜਿਸਨੂੰ ਹਸਪਤਾਲ ਲੈ ਕੇ ਗਏ ਜਿੱਥੇ ਉਨ੍ਹਾਂ ਨੇ ਮ੍ਰਿਤਕ ਕਰਾਰ ਦੇ ਦਿੱਤਾ।

ਉਨ੍ਹਾਂ ਕਿਹਾ ਕਿ ਪਿੰਡ ’ਚ ਸ਼ਰ੍ਹੇਆਮ ਨਸ਼ਾ ਵਿਕਦਾ ਹੈ ਪਰ ਕੋਈ ਵੀ ਰੋਕਣ ਵਾਲਾ ਨਹੀਂ ਸ਼ਰ੍ਹੇਆਮ ਨੌਜਵਾਨ ਨਸ਼ਾ ਕਰ ਰਹੇ ਹਨ ਅਤੇ ਨਸ਼ੇ ਕਾਰਨ ਮਰ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਮ੍ਰਿਤਕ ਦੇ ਪਿੱਛੇ ਉਸਦੇ ਪਤਨੀ ਅਤੇ ਦੋ ਨਿੱਕੇ-ਨਿੱਕੇ ਬੱਚੇ-ਬਚੇ ਹਨ। ਸਰਕਾਰ ਉਨ੍ਹਾਂ ਲਈ ਕੋਈ ਰੋਜ਼ਗਾਰ ਦਾ ਹੱਲ ਕਰ ਤਾਂ ਜੋ ਉਨ੍ਹਾਂ ਦੇ ਘਰ ਦਾ ਗੁਜ਼ਾਰਾ ਚਲ ਸਕੇ।

ਇਹ ਵੀ ਪੜ੍ਹੋ: ਰਾਮ ਮੰਦਰ ਨੂੰ ਉਡਾਉਣ ਦੀ ਧਮਕੀ, ਸੁਰੱਖਿਆ ਕੀਤੀ ਸਖ਼ਤ

ਦੂਜੇ ਪਾਸੇ ਪਿੰਡ ਦੇ ਸਰਪੰਚ ਗੁਰਦੇਵ ਸਿੰਘ ਨੇ ਕਿਹਾ ਕਿ ਕਈ ਵਾਰ ਪੁਲਿਸ ਨੂੰ ਸੂਚਨਾ ਵੀ ਦਿੱਤੀ ਅਤੇ ਕਈ ਵਾਰ ਨਸ਼ਾ ਵੇਚਣ ਵਾਲੇ ਫੜ ਕੇ ਪੁਲਿਸ ਹਵਾਲੇ ਵੀ ਕੀਤੇ ਪਰ ਪੁਲਿਸ ਉਨ੍ਹਾਂ ਨੂੰ ਕੁਝ ਦੇਰ ਬਾਅਦ ਹੀ ਛੱਡ ਦਿੰਦੀ ਹੈ । ਉਨ੍ਹਾਂ ਕਿਹਾ ਕਿ ਜੇਕਰ ਅਸੀਂ ਨਸ਼ਾ ਕਰਨ ਵਾਲੇ ਨੂੰ ਰੋਕਦੇ ਹਾਂ ਤਾਂ ਉਹ ਬੁਰਾ ਭਲਾ ਕਹਿੰਦਾ ਹੈ ਅਤੇ ਜੇਕਰ ਨਸ਼ਾ ਵੇਚਣ ਵਾਲਿਆਂ ਨੂੰ ਰੋਕਦੇ ਹਾਂ ਤਾਂ ਉਹ ਧਮਕੀਆਂ ਦਿੰਦੇ ਹਨ। ਉਨ੍ਹਾਂ ਕਿਹਾ ਕਿ ਪੁਲਿਸ ਅਤੇ ਸਰਕਾਰ ਨਸ਼ਿਆਂ ’ਤੇ ਰੋਕ ਲਾਉਣ ’ਚ ਨਾਕਾਮ ਸਾਬਿਤ ਹੋਈ ਹੈ। ਮ੍ਰਿਤਕ ਦੇ ਮਾਤਾ-ਪਿਤਾ ਨੇ ਮੰਗ ਕੀਤੀ ਕਿ ਨਸ਼ਿਆਂ ’ਤੇ ਰੋਕ ਲਾਉਣੀ ਚਾਹੀਦੀ ਹੈ ਤਾਂ ਜੋ ਕਿਸੇ ਦਾ ਨੌਜਵਾਨ ਪੁੱਤ ਨਸ਼ੇ ਕਾਰਨ ਨਾ ਮਰੇ ਅਤੇ ਕਿਸੇ ਮਾਂ ਦਾ ਪੁੱਤ ਨਾ ਵਿਛਡ਼ੇ।