ਸਾਡੇ ਨਾਲ ਸ਼ਾਮਲ

Follow us

18.7 C
Chandigarh
Wednesday, February 25, 2026
More
    Home ਸੂਬੇ ਪੰਜਾਬ ਬੱਸ ਹੇਠਾਂ ਮੋਟ...

    ਬੱਸ ਹੇਠਾਂ ਮੋਟਰਸਾਈਕਲ ਆਉਣ ਨਾਲ ਦੋ ਨੌਜਵਾਨਾਂ ਦੀ ਮੌਤ

    Death, Men,  Motorcycle

    ਸਨੌਰ (ਰਾਮ ਸਰੂਪ ਪੰਜੋਲਾ ) | ਪਟਿਆਲਾ-ਦੇਵੀਗੜ੍ਹ ਰੋਡ ‘ਤੇ ਬੱਸ ਹੇਠਾਂ ਮੋਟਰਸਾਈਕਲ ਆਉਣ ਨਾਲ ਦੋ ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਅੱਜ ਸਵੇਰੇ 9:15 ਦੇ ਕਰੀਬ ਪਟਿਆਲਾ ਤੋਂ ਪੇਹਵੇ ਜਾ ਰਹੀ ਬੱਸ ਤੇ ਨੌਜਵਾਨ ਮੋਟਰਸਾਈਕਲ ‘ਤੇ ਦੇਵੀਗੜ੍ਹ ਤੋਂ ਪਟਿਆਲਾ ਜਾ ਰਹੇ ਸੀ ਜੋੜੀਆਂ ਸੜਕਾਂ ਦੇ ਨਜ਼ਦੀਕ ਮੋਟਰਸਾਈਕਲ ਸਾਹਮਣੇ ਤੋਂ ਆ ਰਹੀ ਪੀਆਰਟੀਸੀ ਦੀ ਬੱਸ ਦੇ ਹੇਠਾਂ ਜਾ ਵੜਿਆ, ਜਿਸ ‘ਚ ਦੋਵਾਂ ਮੋਟਰਸਾਈਕਲ ਸਵਾਰਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਇਨ੍ਹਾਂ ਦੀ ਪਛਾਣ ਗੁਰਪ੍ਰੀਤ ਗਿਰ ਉਮਰ 24 ਸਾਲ ਸਵਾਈਵਾਲਾ ਤੇ ਸ਼ਮਸ਼ੇਰ ਸਿੰਘ ਉਮਰ 19 ਸਾਲ ਪਿੰਡ ਧਾਦੀਆ ਵਜੋਂ ਹੋਈ। ਇਹ ਦੋਵੇਂ ਨੌਜਵਾਨ ਪਟਿਆਲਾ ਵਿਕਾਸ ਕਲੋਨੀ ਵਿਖੇ ਏਸੀ ਰਿਪੇਅਰਿੰਗ ਦਾ ਕੰਮ ਕਰਦੇ ਸਨ ਤੇ ਪਟਿਆਲਾ ਕੰਮ ਕਰਨ ਲਈ ਜਾ ਰਹੇ ਸੀ।
    ਪੁਲਿਸ ਥਾਣਾ ਸਨੌਰ ਦੇ ਏਐੱਸਆਈ ਮੇਜਰ ਸਿੰਘ ਨੇ ਕਿਹਾ ਕਿ ਪੁਲਿਸ ਨੇ ਗੁਰਪ੍ਰੀਤ ਗਿਰ ਦੇ ਪਿਤਾ ਦੇ ਬਿਆਨਾਂ ਦੇ ਅਧਾਰ ‘ਤੇ ਮੁਕੱਦਮਾ ਦਰਜ ਕਰ ਦਿੱਤਾ ਹੈ ਤੇ ਦੋਵਾਂ ਨੌਜਵਾਨਾਂ ਦੇ ਮ੍ਰਿਤਕ ਸਰੀਰਾਂ ਨੂੰ ਪਟਿਆਲਾ ਦੇ ਸਰਕਾਰੀ ਰਜਿੰਦਰਾ ਹਸਪਤਾਲ ‘ਚ ਭੇਜ ਦਿੱਤਾ ਗਿਆ ਹੈ।

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here