ਨੌਜਵਾਨ ਦੀ ਸ਼ੱਕੀ ਹਾਲਤ ‘ਚ ਮੌਤ

Death, Man, Dubious, Condition

ਸ੍ਰੀ ਮੁਕਤਸਰ ਸਾਹਿਬ (ਸੁਰੇਸ਼ ਗਰਗ) | ਪਿੰਡ ਗੋਨਿਆਣਾ ‘ਚ ਨੌਜਵਾਨ ਦੀ ਸ਼ੱਕੀ ਹਾਲਤ ‘ਚ ਮੌਤ ਹੋਣ ਦਾ ਸਮਾਚਾਰ ਸਾਹਮਣੇ ਆਇਆ ਹੈ। ਵਰਣਨਯੋਗ ਹੈ ਕਿ ਚੋਣਾਂ ਵਾਲੇ ਦਿਨ ਪਿੰਡ ਗੋਨਿਆਣਾ ਨਿਵਾਸੀ ਜਸਪ੍ਰੀਤ ਸਿੰਘ ਜੱਸਾ (18) ਪੁੱਤਰ ਬਲਵੀਰ ਸਿੰਘ ਦੀ ਦੁਪਹਿਰ ਦੇ ਸਮੇਂ ਘਰ ‘ਚ ਹੀ ਸ਼ੱਕੀ ਹਾਲਤ ‘ਚ ਮੌਤ ਹੋ ਗਈ। ਜਿਸ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਉਸ ਦਾ ਇੱਕ ਘੰਟੇ ‘ਚ ਹੀ ਅੰਤਿਮ ਸਸਕਾਰ ਕਰ ਦਿੱਤਾ। ਜਦ ਇਸ ਗੱਲ ਦਾ ਬੱਚੇ ਦਾ ਪਾਲਣ ਪੋਸ਼ਣ ਕਰਨ ਵਾਲੇ ਉਨ੍ਹਾਂ ਦੇ ਜਵਾਈ ਰਾਮ ਸਰੂਪ ਨੂੰ ਚੱਲਿਆ ਤਾਂ ਉਸ ਨੇ ਹੰਗਾਮਾ ਖੜ੍ਹਾ ਕਰ ਦਿੱਤਾ। ਇਹੀ ਨਹੀਂ ਉਸ ਦੇ ਆਸ-ਪਾਸ ਅਤੇ ਪਿੰਡ ਦੇ ਹੋਰ ਲੋਕ ਵੀ ਇਸ ਗੱਲ ਦੀ ਹਾਮੀ ਭਰ ਰਹੇ ਹਨ ਕਿ ਨੌਜਵਾਨ ਦੀ ਹੱਤਿਆ ਹੋਈ ਹੈ।
ਸੌ ਦੇ ਕਰੀਬ ਇਕੱਠੇ ਹੋਏ ਲੋਕਾਂ ਨੇ ਦੱਸਿਆ ਕਿ ਜਸਪ੍ਰੀਤ ਸਿੰਘ ਸਿਲਾਈ ਕਟਾਈ ਦਾ ਕੰਮ ਕਰਦਾ ਸੀ। ਹੁਣ ਉਹ ਸ਼ਹਿਰ ‘ਚ ਕਿਸੇ ਦੇ ਕੋਲ ਕੰਮ ‘ਤੇ ਲੱਗਿਆ ਹੋਇਆ ਸੀ। ਜਿਸਨੂੰ ਅਜੇ ਦੋ ਮਹੀਨੇ ਦੀ ਤਨਖਾਹ 30 ਹਜ਼ਾਰ ਮਿਲੀ ਸੀ। ਪੈਸੇ ਦੀ ਖਾਤਿਰ ਹੀ ਉਸ ਦੀ ਕਿਸੇ ਨੇ ਟੀਕਾ ਲਾ ਕੇ ਹੱਤਿਆ ਕਰ ਦਿੱਤੀ ਹੈ। ਸ਼ਾਮ ਨੂੰ ਉਸ ਨੂੰ ਤਨਖਾਹ ਮਿਲੀ ਸੀ ਅਤੇ ਦੂਜੇ ਦਿਨ ਉਸ ਦੇ ਜੇਬ ‘ਚ ਇੱਕ ਵੀ ਰੁਪੱਈਆ ਨਹੀਂ ਸੀ। ਘਰ ‘ਚ ਮੌਜ਼ੂਦ ਇੱਕ ਬੱਚੇ ਨੇ ਦੱਸਿਆ ਕਿ ਜੱਸਾ ਟੀਕਾ ਲਵਾ ਨਹੀਂ ਰਿਹਾ ਸੀ ਤਾਂ ਉਸਦੇ ਜਬਰਦਸਤੀ ਪਿੰਡ ਦੇ ਹੀ ਇੱਕ ਡਾਕਟਰ ਨੇ ਟੀਕਾ ਲਾ ਦਿੱਤਾ। ਮੁਹੱਲਾ ਵਾਸੀਆਂ ਨੇ ਦੱਸਿਆ ਕਿ ਉਹ ਘਰ ‘ਚ ਗਏ ਸਨ ਅਤੇ ਉਸਨੂੰ ਹਸਪਤਾਲ ‘ਚ ਲੈ ਕੇ ਜਾਣ ਦੀ ਗੱਲ ਕਰ ਰਹੇ ਸਨ ਕਿਉਂਕਿ ਉਹ ਤੜਪ ਰਿਹਾ ਸੀ। ਪਰ ਕਿਸੇ ਨੇ ਉਸ ਨੂੰ ਡਾਕਟਰ ਦੇ ਕੋਲ ਨਹੀਂ ਲਿਜਾਣ ਦਿੱਤਾ। ਥਾਣਾ ਸਦਰ ਮੁਖੀ ਪ੍ਰਤਾਪ ਸਿੰਘ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਪਹਿਲਾ ਤਾਂ ਦੱਸਿਆ ਨਹੀਂ। ਉਹਨਾਂ ਦੇ ਕੋਲ ਪਿੰਡ ਦੇ ਲੋਕ ਇਕੱਠੇ ਹੋ ਕੇ ਆਏ ਸਨ ਜਿਨ੍ਹਾਂ ਨੇ ਉਹਨਾਂ ਨੂੰ ਸਮਝਾ ਕੇ ਵਾਪਸ ਭੇਜ ਦਿੱਤਾ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।