ਮਰਨ ਉਪਰੰਤ ਮਾਨਵਤਾ ਦੇ ਲੇਖੇ ਲੱਗੇ ਗੁਰਦਿਆਲ ਸਿੰਘ ਇੰਸਾਂ

Death, Gurdial Singh, Writing , Humanity

ਡੇਰਾ ਸ਼ਰਧਾਲੂ ਗੁਰਦਿਆਲ ਸਿੰਘ ਇੰਸਾਂ ਦੀ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ

ਬਲਾਕ ਸ਼ੇਰਪੁਰ ਦੇ ਬਣੇ 12ਵੇਂ ਸਰੀਰਦਾਨੀ

ਰਵੀ ਗੁਰਮਾ/ਸ਼ੇਰਪੁਰ। ਡੇਰਾ ਸੱਚਾ ਸੌਦਾ ਦੀ ਪਵਿੱਤਰ ਪ੍ਰੇਰਨਾ ਸਦਕਾ ਮਾਨਵਤਾ ਭਲਾਈ ਦੇ ਕਾਰਜਾਂ ਤਹਿਤ ਬਲਾਕ ਸ਼ੇਰਪੁਰ ਦੇ ਪਿੰਡ ਛਾਪਾ ਦੇ ਇੱਕ ਡੇਰਾ ਸ਼ਰਧਾਲੂ ਦੇ ਦਿਹਾਂਤ ਉਪਰੰਤ ਉਸ ਦੇ ਪਰਿਵਾਰਕ ਮੈਂਬਰਾਂ ਵੱਲੋਂ ਮ੍ਰਿਤਕ ਸਰੀਰ ਨੂੰ ਮੈਡੀਕਲ ਖੋਜਾਂ ਲਈ ਦਾਨ ਕੀਤਾ ਗਿਆ । ਜਾਣਕਾਰੀ ਅਨੁਸਾਰ ਪਿੰਡ ਛਾਪਾ ਦੇ ਗੁਰਦਿਆਲ ਸਿੰਘ ਬੀਤੀ ਰਾਤ ਆਪਣੀ ਸਵਾਸਾਂ ਰੂਪੀ ਪੂੰਜੀ ਨੂੰ ਪੂਰਾ ਕਰਦੇ ਹੋਏ ਕੁੱਲ ਮਾਲਕ ਦੇ ਚਰਨਾਂ ਵਿੱਚ ਜਾ ਬਿਰਾਜੇ।  ਉਨ੍ਹਾਂ ਦੀ ਦਿਲੀ ਇੱਛਾ ਅਨੁਸਾਰ ਉਨ੍ਹਾਂ ਦੇ ਪੁੱਤਰ ਜਗਦੀਸ਼ ਇੰਸਾਂ, ਜਗਤਾਰ ਇੰਸਾਂ ਤੇ ਸਮੂਹ ਪਰਿਵਾਰ ਵੱਲੋਂ ਸਹਿਮਤੀ ਨਾਲ ਉਹਨਾਂ ਦਾ ਮ੍ਰਿਤਕ ਸਰੀਰ ਮੈਡੀਕਲ ਖੋਜਾਂ ਲਈ ਦਾਨ ਕੀਤਾ ਗਿਆ । ਇਹ ਮ੍ਰਿਤਕ ਸਰੀਰ ਹੈਰੀਟੇਜ਼ ਇੰਸਟੀਚਿਉਟ ਆਫ ਮੈਡੀਕਲ ਸਾਇੰਸ ( ਉੱਤਰ ਪ੍ਰਦੇਸ਼) ਨੂੰ ਦਾਨ ਕਰ ਦਿੱਤਾ ਗਿਆ।  Humanity

ਮ੍ਰਿਤਕ ਸਰੀਰ ਨੂੰ ਉਹਨਾਂ ਦੀਆਂ ਬੇਟੀਆਂ ਵੱਲੋਂ ਮੋਢਾ ਦੇ ਕੇ ਅਨੌਖੀ ਮਿਸਾਲ ਪੇਸ਼ ਕੀਤੀ ਗਈ। ਇਸ ਮੌਕੇ ‘ਪ੍ਰੇਮੀ ਗੁਰਦਿਆਲ ਸਿੰਘ ਇੰਸਾਂ ਅਮਰ ਰਹੇ’ ਤੇ  ‘ਜਬ ਤੱਕ ਸੂਰਜ ਚਾਂਦ ਰਹੇਗਾ, ਤਬ ਤੱਕ ਗੁਰਦਿਆਲ ਸਿੰਘ ਇੰਸਾਂ ਤੇਰਾ ਨਾਮ ਰਹੇਗਾ’ ਦੇ ਆਕਾਸ਼ ਗੁੰਜਾਊ ਨਾਅਰਿਆਂ ਨਾਲ ਰਿਸ਼ਤੇਦਾਰਾਂ, ਪਰਿਵਾਰਕ ਮੈਂਬਰਾਂ,  ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰ, ਬਲਾਕ ਦੀ ਸਾਧ-ਸੰਗਤ ਤੇ ਪਿੰਡ ਨਿਵਾਸੀਆਂ ਨੇ ਮ੍ਰਿਤਕ ਦੇਹ ਨੂੰ ਫੁੱਲਾਂ ਨਾਲ ਸ਼ਿੰਗਾਰੀ ਐਂਬੂਲੈਂਸ ਰਾਹੀਂ ਪਿੰਡ ਵਿੱਚੋਂ ਕਾਫ਼ਲੇ ਦੇ ਰੂਪ ਵਿੱਚ ਵਿਦਾਇਗੀ ਦਿੱਤੀ  ।  ਇਸ ਮੌਕੇ ਸਰਬਜੀਤ ਕੌਰ ਦਿਉਲ, ਉਜਾਗਰ ਸਿੰਘ ਕਨਗੋ, ਪੰਚ ਮਨਜੀਤ ਸਿੰਘ  ਵੱਲੋਂ ਹਰੀ ਝੰਡੀ ਦੇ ਕੇ  ਗੱਡੀ ਨੂੰ ਰਵਾਨਾ ਕੀਤਾ ਗਿਆ ।

ਇਸ ਮੌਕੇ 45 ਮੈਂਬਰ ਦੁਨੀ ਚੰਦ ,ਬਲਾਕ ਭੰਗੀਦਾਸ ਸੁਖਵਿੰਦਰ ਇੰਸਾਂ, ਪੰਦਰਾਂ ਮੈਂਬਰ ਜਗਦੇਵ ਸੋਹਣਾ,ਜਗਦੇਵ ਹੇੜੀਕੇ,  ਗੁਰਜੀਤ ਕਾਤਰੋਂ, ਜਗਦੀਪ ਛਾਪਾ, ਪਵਨ ਬੜੀ ,ਕਲਵੰਤ, ਗੁਰਪ੍ਰੀਤ ਇੰਸਾਂ, ਬੂਟਾ ਇੰਸਾ ਕੁਰੜ ,ਬਹਾਦਰ ਛਾਪਾ, ਗੁਲਜਾਰ ਛਾਪਾ, ਕਮਲਪ੍ਰੀਤ ਛਾਪਾ, ਬੰਟੀ ਇੰਸਾਂ ਤੋਂ ਇਲਾਵਾ ਵੱਡੀ ਗਿਣਤੀ ਸਾਧ-ਸੰਗਤ ਹਾਜ਼ਰ ਸੀ।

ਸਰੀਰਦਾਨ ਕਰਨਾ ਅਜੋਕੇ ਸਮੇਂ ਦੀ ਲੋੜ

ਪਿੰਡ ਛਾਪਾ ਦੇ ਮੋਹਤਵਰ ਉਜਾਗਰ ਸਿੰਘ ਨੇ ਕਿਹਾ ਕਿ ਸਰੀਰ ਦਾਨ ਕਰਨਾ ਅੱਜ ਦੇ ਸਮੇਂ ਦੀ ਮੁੱਖ ਲੋੜ ਹੈ। ਕਿਉਂਕਿ ਅੱਜ ਦੇ ਸਮੇਂ ਵਿੱਚ ਭਿਆਨਕ ਬਿਮਾਰੀਆਂ ਦਸਤਕ ਦੇ ਰਹੀਆਂ ਹਨ ਤੇ ਇਨ੍ਹਾਂ ਦੀ ਰੋਕਥਾਮ ਲਈ ਸਰੀਰਦਾਨ ਕਰਨਾ ਅਤੀ ਜ਼ਰੂਰੀ ਹੈ ਤਾਂ ਕਿ ਸਾਡੇ ਬੱਚੇ ਇਨ੍ਹਾਂ ਮ੍ਰਿਤਕ ਸਰੀਰਾਂ ਉੱਪਰ ਰਿਸਰਚ ਕਰਕੇ ਇਨ੍ਹਾਂ ਬਿਮਾਰੀਆਂ ਦਾ ਹੱਲ ਲੱਭ ਸਕਣ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here