ਮ੍ਰਿਤਕ ਪੰਜਾਬ ਦੇ ਜ਼ਿਲ੍ਹਾ ਬਰਨਾਲਾ ਦੇ ਰਹਿਣ ਵਾਲੇ | Drowning
- ਹਰਿਆਣਾ ਦੇ ਪਿੰਡ ਰਸੀਲਾਖੇੜਾ ’ਚ ਗਏ ਸਨ ਮਜ਼ਦੂਰੀ ਕਰਨ | Drowning
ਬਰਨਾਲਾ (ਸੱਚ ਕਹੂੰ ਨਿਊਜ਼)। ਇੱਕ ਮਜ਼ਦੂਰ ਪਰਿਵਾਰ ਨਾਲ ਸਬੰਧ ਰੱਖਦੇ ਚਾਚੀ-ਭਤੀਜੇ ਦੀ ਖੇਤ ’ਚ ਬਣੇ ਇੱਕ ਤਲਾਅ ’ਚ ਡੁੱਬਣ ਕਾਰਨ ਮੌਤ ਹੋ ਗਈ ਹੈ। ਦੋਵੇਂ ਮ੍ਰਿਤਕ ਚਾਚੀ-ਭਤੀਜਾ ਪੰਜਾਬ ਦੇ ਜ਼ਿਲ੍ਹਾ ਬਰਨਾਲਾ ਦੇ ਪਿੰਡ ਮੌੜ ਪਟਿਆਲ ਦੇ ਰਹਿਣ ਵਾਲੇ ਸਨ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਚਾਚੀ-ਭਤੀਜਾ ਆਪਣੇ ਪਰਿਵਾਰ ਸਮੇਤ ਹਰਿਆਣਾ ਦੇ ਪਿੰਡ ਰਸੀਲਾਖੇੜ੍ਹਾ (ਮੰਡੀ ਡੱਬਵਾਲੀ) ਵਿਖੇ ਮਜ਼ਦੂਰੀ ਦਾ ਕੰਮ ਕਰਨ ਲਈ ਗਏ ਹੋਏ ਸਨ। ਪਿੰਡ ਮੌੜ ਪਟਿਆਲ ਦੇ ਸਰਪੰਚ ਵੱਲੋਂ ਮ੍ਰਿਤਕ ਔਰਤ ਦਾ ਨਾਂਅ ਕਰਮਜੀਤ ਸਿੰਘ ਅਤੇ ਉਸ ਦੇ ਭਤੀਜੇ ਦਾ ਨਾਂਅ ਜੰਟਾ ਸਿੰਘ ਦੱਸਿਆ ਜਾ ਰਿਹਾ ਹੈ। ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਇਹ ਇੱਕ ਗਰੀਬ ਪਰਿਵਾਰ ਨਾਲ ਸੰਬਧ ਰੱਖਦੇ ਸਨ ਅਤੇ ਊਹ ਮਜ਼ਦੂਰੀ ਕਰਨ ਪਿੰਡ ਰਸੀਲਾਖੇੜ੍ਹਾ (ਮੰਡੀ ਡੱਬਵਾਲੀ) ਵਿਖੇ ਗਏ ਹੋਏ ਸਨ। ਜਿੱਥੇ ਉਹ ਨਰਮੇ ਦੀ ਚੁਗਾਈ ਲਈ ਖੇਤਾਂ ’ਚ ਗਏ ਸਨ। ਉਥੇ ਪਾਣੀ ਨੂੰ ਜਮਾ ਕਰਨ ਲਈ ਖੇਤ ’ਚ ਇੱਕ ਵੱਡਾ ਤਲਾਅ ਬਣਿਆ ਹੋਇਆ ਸੀ।
ਪਾਣੀ ਲੈਣ ਸਮੇਂ ਤਿਲਕਿਆ ਪੈਰ | Drowning
ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਕਰਮਜੀਤ ਕੌਰ ਜਦੋਂ ਪਾਣੀ ਲੈਣ ਲਈ ਤਲਾਅ ਕੋਲ ਗਈ ਤਾਂ ਉਸ ਦਾ ਪੈਰ ਤਿਲਕ ਗਿਆ ਅਤੇ ਉਹ ਤਲਾਅ ’ਚ ਡਿੱਗ ਗਈ। ਉਸ ਨੇ ਜਦੋਂ ਰੌਲਾ ਪਾਇਆ ਤਾਂ ਉਸ ਦਾ ਭਤੀਜਾ ਜੰਟਾ ਸਿੰਘ ਉਸ ਨੂੰ ਬਚਾਉਣ ਲਈ ਤਲਾਅ ’ਚ ਛਾਲ ਮਾਰ ਗਿਆ। ਪਰ ਤਲਾਅ ਜ਼ਿਆਦਾ ਡੂੰਘਾ ਹੋਣ ਕਾਰਨ ਦੋਵਾਂ ਦੀ ਡੁੱਬਣ ਕਾਰਨ ਮੌਤ ਹੋ ਗਈ।