ਬਲਾਕ ਭਾਦਸੋਂ ਦੇ ਡੇਰਾ ਸ਼ਰਧਾਲੂਆਂ ਨੇ ਦਲਦਲ ਵਿਚ ਫਸੇ ਆਵਾਰਾ ਪਸ਼ੂ ਨੂੰ ਕੱਢਿਆ ਬਾਹਰ

pita ji

ਸੜਕਾਂ ’ਤੇ ਘੁੰਮ ਰਹੇ ਆਵਾਰਾ ਪਸ਼ੂਆਂ ਦਾ ਹੋ ਰਿਹਾ ਹੈ ਬੁਰਾ ਹਾਲ ਪ੍ਰਸ਼ਾਸਨ ਨਹੀਂ ਲੈ ਰਿਹਾ ਕੋਈ ਸਾਰ  : ਭੰਗੂ

(ਸੁਸ਼ੀਲ ਕੁਮਾਰ) ਭਾਦਸੋਂ । ਭਾਰੀ ਬਾਰਸ਼ ਪੈਣ ਦੇ ਨਾਲ ਸੜਕਾਂ ਦੇ ਆਲੇ ਦੁਆਲੇ ਬਣੇ ਖਤਾਨਾਂ ਵਿੱਚ ਖੜ੍ਹੇ ਪਾਣੀ ਕਾਰਨ ਦਲਦਲ ਬਣ ਚੁੱਕੀ ਹੈ। ਜਿਸ ਕਾਰਨ ਸੜਕਾਂ ਤੇ ਆਵਾਰਾ ਘੁੰਮ ਰਹੇ ਪਸ਼ੂ ਪਾਣੀ ਦੀ ਪਿਆਸ ਬੁਝਾਉਣ ਲਈ ਪਾਣੀ ਪੀਣ ਲਈ ਉਸ ਦਲਦਲ ਵਿੱਚ ਫਸ ਜਾਂਦੇ ਹਨ ਤੇ ਉਨ੍ਹਾਂ ਦਾ ਨਿਕਲਣਾ ਬੜਾ ਹੀ ਮੁਸ਼ਕਲ ਹੋ ਜਾਂਦਾ ਹੈ । ਇਸ ਤਰ੍ਹਾਂ ਹੀ ਭਾਦਸੋਂ ਦੇ ਨੇੜਲੇ ਪਾਵਰ ਗਰਿੱਡ ਕੋਲ ਇਕ ਆਵਾਰਾ ਗਾਂ ਪਾਣੀ ਪੀਣ ਦੌਰਾਨ ਦਲਦਲ ਵਿੱਚ ਜਾ ਡਿੱਗੀ ਤੇ ਉੱਥੇ ਹੀ ਫਸ ਗਈ । ਜਦੋਂ ਉਸ ਆਵਾਰਾ ਗਾਂ ਦਾ ਦਲਦਲ ਵਿੱਚ ਫਸਣ ਦਾ ਬਲਾਕ ਭਾਦਸੋਂ ਦੇ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਨੂੰ ਪਤਾ ਲੱਗਾ ਕੁਝ ਡੇਰਾ ਸ਼ਰਧਾਲੂ ਤੁਰੰਤ ਉਸ ਜਗ੍ਹਾ ’ਤੇ ਪਹੁੰਚ ਕੇ ਦੇਖਿਆ ਕਿ ਗਾਂ ਪੂਰੀ ਤਰ੍ਹਾਂ ਉਸ ਦਲਦਲ ਵਿੱਚ ਫਸੀ ਪਈ ਅਤੇ ਬੇਵੱਸ ਹੋਈ ਪਈ ਸੀ।

ਇਨ੍ਹਾਂ ਡੇਰਾ ਸ਼ਰਧਾਲੂ ਵੱਲੋਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਪ੍ਰੇਰਨਾਵਾਂ ’ਤੇ ਚੱਲਦੇ ਹੋਏ ਉਸ ਆਵਾਰਾ ਗਾਂ ਨੂੰ ਰਾਹਗੀਰਾਂ ਦੀ ਮੱਦਦ ਨਾਲ ਬਾਹਰ ਕੱਢਿਆ ਗਿਆ ਤੇ ਉਸ ਬੇਜ਼ੁਬਾਨ ਪਸ਼ੂ ਦਾ ਆਸਰਾ ਵੈੱਲਫੇਅਰ ਕਲੱਬ ਦੇ ਪ੍ਰਧਾਨ ਅਮਰੀਕ ਸਿੰਘ ਭੰਗੂ ਤੇ ਡਾਕਟਰ ਦੀ ਸਹਾਇਤਾ ਨਾਲ ਉਸ ਗਾਂ ਦਾ ਇਲਾਜ ਕਰਵਾਇਆ ਗਿਆ ਅਤੇ ਉਸ ਯੋਗ ਥਾਂ ਪਹੁੰਚਾਇਆ ਗਿਆ।

ਇਸ ਮੌਕੇ ਆਸਰਾ ਵੈੱਲਫੇਅਰ ਕਲੱਬ ਦੇ ਪ੍ਰਧਾਨ ਅਮਰੀਕ ਸਿੰਘ ਭੰਗੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ ਕੇ ਅਵਾਰਾ ਪਸ਼ੂਆਂ ਨਾਲ ਇਹ ਹਾਦਸੇ ਦਿਨ ਪ੍ਰਤੀ ਦਿਨ ਵਧਦੇ ਜਾ ਰਹੇ ਹਨ।ਉਨ੍ਹਾਂ ਕਿਹਾ ਕੇ ਅੱਜ ਦੇ ਇਸ ਯੁੱਗ ਵਿੱਚ ਲੋਕੀਂ ਇੰਨੇ ਸਵਾਰਥੀ ਹੋ ਚੁੱਕੇ ਹਨ ਕੇ ਜਦੋਂ ਤੱਕ ਗਾਂ ਉਨ੍ਹਾਂ ਨੂੰ ਦੁੱਧ ਦੇ ਰਹੀ ਹੈ ਉਦੋਂ ਤਕ ਉਹ ਉਸ ਦਾ ਪਾਲਣ ਪੋਸ਼ਣ ਕਰਦੇ ਹਨ ਤੇ ਜਦੋਂ ਉਹ ਬੇਕਾਰ ਹੋ ਜਾਂਦੀ ਹੈ ਤਾਂ ਉਸ ਨੂੰ ਸੜਕਾਂ ਤੇ ਘੁੰਮਣ ਲਈ ਛੱਡ ਦਿੰਦੇ ਹਨ।

ਡੇਰਾ ਸ਼ਰਧਾਲੂ ਬੇਜ਼ੁਬਾਨ ਗਾਂ ਨੂੰ ਸੜਕ ਨੇੜੇ ਬਣੀ ਦਲਦਲ ਵਿੱਚੋਂ ਬਾਹਰ ਕੱਢਦੇ ਹੋਏ ।

ਉਨ੍ਹਾਂ ਇਹ ਵੀ ਕਿਹਾ ਕਿ ਇਨ੍ਹਾਂ ਅਵਾਰਾ ਪਸ਼ੂਆਂ ਦਾ ਸੜਕਾਂ ਤੇ ਬਹੁਤ ਹੀ ਬੁਰਾ ਹਾਲ ਹੈ ਜਾ ਰਹੀਆਂ ਗੱਡੀਆਂ ਇਨ੍ਹਾਂ ਨੂੰ ਟੱਕਰ ਮਾਰ ਕੇ ਲੰਘ ਜਾਂਦੀਆਂ ਹਨ ਤੇ ਇਹ ਅਵਾਰਾ ਪਸ਼ੂ ਜਖਮੀ ਹਾਲਤ ਵਿੱਚ ਇਨ੍ਹਾਂ ਸੜਕਾਂ ਤੇ ਘੁੰਮਦੇ ਰਹਿੰਦੇ ਹਨ ਤੇ ਇਨ੍ਹਾਂ ਕਾਰਨ ਰਾਤ ਦੇ ਸਮੇਂ ਵਿੱਚ ਭਿਆਨਕ ਹਾਦਸੇ ਹੋਣ ਦਾ ਡਰ ਵੀ ਦਿਨ ਪ੍ਰਤੀ ਦਿਨ ਵਧ ਰਿਹਾ ਹੈ ਤੇ ਪ੍ਰਸ਼ਾਸਨ ਕੋਈ ਯੋਗ ਕਦਮ ਨਹੀਂ ਚੁੱਕ ਰਿਹਾ। ਇਸ ਮੌਕੇ ਬਲਾਕ ਭੰਗੀਦਾਸ ਹੰਸ ਰਾਜ ,ਪੰਦਰਾਂ ਮੈਂਬਰ ਕਰਮਜੀਤ ਸਿੰਘ ਪੰਮਾ,ਮਹਿੰਦਰ ਸਿੰਘ ਰਾਇਮਲ ਮਾਜਰੀ, ਹਰਜੰਟ ਸਿੰਘ ਫੌਜੀ ਗਰੀਨ ਐਸ ਮੈਂਬਰ, ਸ਼ਹਿਰੀ ਭੰਗੀਦਾਸ ਰੂਪ ਚੰਦ ਇੰਸਾਂ, ਕਾਕਾ ਫੋਰਮੈਨ,ਅਵਤਾਰ ਸਿੰਘ ਅਤੇ ਕੁਝ ਹੋਰ ਰਾਜ ਵੀ ਮੌਜੂਦ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ