ਪਟਨਾ: ਬਿਹਾਰ ਦੇ ਉਪ ਮੁੱਖ ਮੰਤਰੀ ਸੁਸ਼ੀਲ ਕੁਮਾਰਮੋਦੀ ਦੇ ਕਾਫ਼ਲੇ ‘ਤੇ ਮੰਗਲਵਾਰ ਦੇਰ ਸ਼ਾਮ ਜਾਨਲੇਵਾ ਹਮਲਾ ਕੀਤਾ ਗਿਆ। ਹਮਲਾ ਬਿਹਾਰ ਦੇ ਵੈਸ਼ਾਲੀ ਜ਼ਿਲ੍ਹੇ ਦੇ ਚੱਕ ਸਿਕੰਦਰ ਨੇੜੇ ਹੋਇਆ। ਹਮਲੇ ਵਿੱਚ ਉਨ੍ਹਾਂ ਦੀ ਗੱਡੀ ਨੁਕਸਾਨੀ ਗਈ। ਹਾਲਾਂਕਿ, ਸੁਸ਼ੀਲ ਮੋਦੀ ਫਿਲਹਾਲ ਸੁਰੱਖਿਅਤ ਦੱਸੇ ਜਾ ਰਹੇ ਹਨ। ਨਿਊਜ਼ ਏਜੰਸੀ ਮੁਤਾਬਕ ਸੁਸ਼ੀਲ ਮੋਦੀ ਨੇ ਆਰਜੇਡੀ ਦੇ ਵਰਕਰਾਂ ‘ਤੇ ਹਮਲਾ ਕਰਨ ਦਾ ਦੋਸ਼ ਲਾਇਆ। ਉੱਧਰ ਇਸ ਮਾਮਲੇ ਵਿੱਚ ਪੁਲਿਸ ਨੇ ਛੇ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਯ ਦੇ ਨਾਲ ਹੀ 100 ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।
ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਫੋਨ ‘ਤੇ ਪੁੱਛਿਆ ਹਾਲਾਚਲ
ਜਾਣਕਾਰੀ ਮੁਤਾਬਕ, ਡਿਪਟੀ ਸੀਐੱਮ ਸੁਸ਼ੀਲ ਮੋਦੀ ‘ਤੇ ਹਮਲੇ ਦੇ ਮਾਮਲੇ ਵਿੱਚ ਸਰਕਾਰ ਕਾਫ਼ੀ ਗੰਭੀਰਾਤ ਨਾਲ ਲੈ ਰਹੀ ਹੈ। ਵੈਸ਼ਾਲੀ ਵਿੱਚ ਹੋਏ ਹਮਲੇ ਤੋਂ ਬਾਅਦ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਉਨ੍ਹਾਂ ਨਾਲ ਗੱਲ ਕੀਤੀ। ਨਿਤੀਸ਼ ਕੁਮਾਰ ਨੇ ਫੋਨ ਕਰਕੇ ਸੁਸ਼ੀਲ ਮੋਦੀ ਦਾ ਹਾਲਚਾਲ ਪੁੱਛਿਆ।
ਹਮਲੇ ਦੀ ਚਹੁੰ ਪਾਸਿਓਂ ਨਿੰਦਿਆ
ਸੁਸ਼ੀਲ ਮੋਦੀ ਦੇ ਕਾਫ਼ਲੇ ਹੋਏ ਹਮਲੇ ਦੀ ਹਰ ਪਾਸਿਓਂ ਅਲੋਚਨਾ ਹੋ ਰਹੀ ਹੈ। ਜੇਡੀਯੂ ਦੇ ਪ੍ਰਧੇਸ਼ ਪ੍ਰਧਾਨ ਵਸ਼ਿਸ਼ਟ ਨਰਾਇਣ ਸਿੰਘ ਨੇ ਕਿਹਾ ਕਿ ਲੋਕਤੰਤਰ ਵਿੱਚ ਅਜਿਹੀਆਂ ਘਟਨਾਵਾਂ ਦੀ ਥਾਂ ਨਹੀਂ ਹੋਈ ਚਾਹੀਦੀ। ਅਸਹਿਣਸ਼ੀਲਤਾ ਦੀ ਪ੍ਰਵਿਰਤੀ ਰਾਜਨੀਤੀ ਦੀ ਮਾਣ-ਮਰਿਆਦਾ ਨੂੰ ਨਸ਼ ਕਰ ਦਿੰਦੀ ਹੈ।, ਉੱਥੇ ਜੇਡੀਯੂ ਬੁਲਾਰੇ ਨੀਰਜ਼ ਕੁਮਰ ਨੇ ਵੀ ਹਮਲੇ ਦੀ ਨਿੰਦਿਆ ਕਰਦਿਆਂ ਇਸ ਨੂੰ ਕਾਇਰਤਾਪੂਰਨ ਕਾਰਵਾਈ ਦੱਸਿਆ ਹੈ।
ਭਾਜਪਾ ਨੇ ਕਿਹਾ ਕਿ ਸੁਸ਼ੀਲ ਮੋਦੀ ‘ਤੇ ਹਮਲਾ ਰਾਜਦ ਦੀ ਅਪਰਾਧਿਕ ਪ੍ਰਵਿਰਤੀ ਨੂੰ ਦਰਸਾਉਂਦਾ ਹੈ। ਉਹ ਲੋਕ ਅਜਿਹਾ ਕਰਨ ਵਿੱਚ ਮਾਹਿਰ ਹਨ। ਮੋਦੀ ‘ਤੇ ਜਾਨਲੇਵਾ ਹਮਲਾ ਕੀਤਾ ਗਿਆ ਹੈ, ਇਸ ਦੀ ਜਾਂਚ ਹੋਣੀ ਚਾਹੀਦੀ ਹੈ।
ਉੱਧਰ ਆਰਜੇਡੀ ਨੇਤਾਵਾਂ ਦਾ ਕਹਿਣਾ ਹੈ ਕਿ ਅਜਿਹਾ ਨਹੀਂ ਕਰ ਸਕਦੇ। ਤੇਜਸਵੀ ਯਾਦਵ ਨੇ ਕਿਹਾ ਕਿ ਕੁਝ ਵੀ ਹੋਵੇ ਤਾਂ ਸਿੱਧਾ ਇਲਜ਼ਾਮ ‘ਤੇ ਸਾਡੇ ‘ਤੇ ਮੜ੍ਹ ਦਿੱਤਾ ਜਾਂਦਾ ਹੈ। ਸੁਸ਼ੀਲ ਮੋਦੀ ਆਪਣੀ ਸੁਰੱਖਿਆ ਵਧਾ ਲੈਣ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।