ਆਂਧਰਾ ਪ੍ਰਦੇਸ਼: ਖੂਹ ‘ਚ ਡਿੱਗਿਆ ਦੋ ਸਾਲਾ ਮਾਸੂਮ

Child, Fell, Borwell, Andhra Pradesh, NDRF

ਐਨਡੀਆਰਐਫ਼ ਨੇ 12 ਘੰਟਿਆਂ ਦੀ ਜੱਦੋ ਜ਼ਹਿਰ ਪਿੱਛੋਂ ਬਚਾਈ ਜਾਨ

ਆਂਧਰਾ ਪ੍ਰਦੇਸ਼: ਰਾਜ ਦੇ ਗੰਟੂੰਰ ਜ਼ਿਲ੍ਹੇ ਵਿੱਚ ਵਿਨੋਕੋਂਡਾ ਨੇੜੇ ਇੱਕ ਖੁੱਲ੍ਹੇ ਬੋਰਵੈੱਲ ਵਿੱਚ ਦੋ ਸਾਲ ਦਾ ਮਾਸੂਮ ਬੱਚਾ ਡਿੱਗ ਪਿਆ।  ਚੰਦਰ ਸ਼ੇਖਰ ਨਾਂਅ ਦਾ ਇਹ ਬੱਚਾ ਖੇਡਦਾ ਹੋਇਆ ਬੋਰਵੈੱਲ ਵਿੱਚ ਜਾ ਡਿੱਗਿਆ। ਦਰਅਸਲ ਪਸ਼ੂਆਂ ਦੀ ਦੇਖਭਾਲ ਦੌਰਾਨ ਬੱਚੇ ਦੀ ਮਾਂ ਦਾ ਧਿਆਨ ਬੇਟੇ ‘ਤੇ ਨਾ ਗਿਆ, ਜਿਸ ਕਾਰਨ ਇਹ ਹਾਦਸਾ ਵਾਪਰਿਆ।

ਰਾਸ਼ਟਰਪਤੀ ਆਫ਼ਤ ਪ੍ਰਬੰਧਨ ਬਲ (ਐਨਡੀਆਰਐਫ਼) ਨੇ 12 ਘੰਟਿਆਂ ਦੀ ਜੱਦੋ ਜਹਿਦ ਤੋਂ ਬਾਅਦ ਇਸ ਬੱਚੇ ਨੂੰ ਬਚਾ ਲਿਆ। ਫਿਲਹਾਲ ਬੱਚੇ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।

ਪੁਲਿਸ ਨੇ ਦੱਸਿਆ ਕਿ ਉਮਾਦਿਵਰਮ ਪਿੰਡ ਵਿੱਚ ਪਸ਼ੂਆਂ ਦੇ ਵਾੜੇ ਨੇੜੇ ਮੰਗਲਵਾਰ ਦੁਪਹਿਰ ਤਕਰੀਬਨ ਤਿੰਨ ਵਜੇ ਚੰਦਰਸ਼ੇਖਰ ਨਾਂ ਦਾ ਇਹ ਲੜਕਾ ਖੇਡ ਰਿਹਾ ਸੀ। ਨੇੜੇ ਹੀ ਪਸ਼ੂਆਂ ਦੀ ਦੇਖਭਾਲ ਕਰਨ ਵਾਲੀ ਉਸ ਦੀ ਮਾਂ ਦਾ ਧਿਆਨ ਉਸ ‘ਤੇ ਨਾ ਗਿਆ ਕਿ ਉਸ ਦਾ ਬੱਚਾ ਖਰਾਬ ਪਏ ਉਸ ਬੋਰਵੈਲ ਨੇੜੇ ਖੇਡ ਰਿਹਾ ਹੈ, ਜੋ ਖੁੱਲ੍ਹਾ ਹੋਇਆ ਸੀ।

ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਬੱਚਾ ਬੋਰਵੈਲ ਦੇ ਅੰਦਰ 15 ਫੁੱਟ ਹੇਠਾਂ ਫਸਿਆ ਹੋਇਆ ਮਿਲਿਆ। ਉਸ ਬੱਚੇ ਨੂੰ ਬਚਾਉਣ ਲਈ ਬੋਰਵੈਲ ਦੇ ਬਰਾਬਰ ਇੱਕ ਟੋਆ ਪੁੱਟਿਆ ਗਿਆ। ਜ਼ਿਲ੍ਹਾ ਕੁਲੈਕਟਰ ਕੋਨਾ ਸ਼ਸ਼ੀਧਰ ਨੇ ਬਚਾਅ ਮੁਹਿੰਮ ਦਾ ਨਿਰੀਖਣ ਕਰਨ ਲਈ ਉਸ ਪਿੰਡ ਦਾ ਦੌਰਾ ਕੀਤਾ। ਅਧਿਕਾਰੀਆਂ ਨੇ ਦੱਸਿਆ ਕਿ ਆਂਧਰਾ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਐਨ ਚੀਨ ਰਾਜੱਪਾ ਨੇ ਜ਼ਿਲ੍ਹਾ ਅਧਿਕਾਰੀਆਂ ਨਾਲ ਗੱਲ ਕੀਤੀ ਅਤੇ ਫਸੇ ਹੋਏ ਬੱਚੇ ਨੂੰ ਜਲਦੀ ਬਚਾਉਣ ਲਈ ਕਿਹਾ। ਇਸ ਤੋਂ ਬਾਅਦ ਰੈਸਕਿਊ ਕਰਕੇ ਉਸ ਨੂੰ ਬਚਾਇਆ ਗਿਆ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।