ਮਰਦੀ ਸੰਵੇਦਨਸ਼ੀਲਤਾ, ਕੁਰਲਾਉਂਦੀ ਮਨੁੱਖਤਾ

ਮਰਦੀ ਸੰਵੇਦਨਸ਼ੀਲਤਾ, ਕੁਰਲਾਉਂਦੀ ਮਨੁੱਖਤਾ

ਕੋਰੋਨਾ ਨਾਲ ਮੌਤ ਤੋਂ ਬਾਅਦ ਲਾਸ਼ਾਂ ਨੂੰ ਸਾੜਨ ਦੀ ਥਾਂ ਨਦੀਆਂ ’ਚ ਸੁੱਟਣ ਦਾ ਸਿਲਸਿਲਾ ਰੁਕਣ ਦਾ ਨਾਂਅ ਨਹੀਂ ਲੈ ਰਿਹਾ ਹੈ ਬਿਹਾਰ, ਉੱਤਰ ਪ੍ਰਦੇਸ਼ ਤੇ ਹੁਣ ਮੱਧ ਪ੍ਰਦੇਸ਼ ਦੀਆਂ ਨਦੀਆਂ ’ਚ ਅਣਗਿਣਤ ਲਾਸ਼ਾਂ ਤੈਰਦੀਆਂ ਨਜ਼ਰ ਆ ਰਹੀਆਂ ਹਨ ਅਸਲ ’ਚ ਇਨ੍ਹਾਂ ਲਾਸ਼ਾਂ ਨਾਲ ਸਮਾਜ ’ਚ ਮਰਦੀ ਹੋਈ ਸੰਵੇਦਨਸ਼ੀਲਤਾ ਵੀ ਰੁੜ੍ਹ ਰਹੀ ਹੈ ਮਰਨ ਤੋਂ ਬਾਅਦ ਪਰਿਵਾਰ ਦੁਆਰਾ ਲਾਸ਼ ਲੈਣ ਤੋਂ ਇਨਕਾਰ ਕਰਨਾ ਜਾਂ ਅੰਤਿਮ ਸਸਕਾਰ ਵੀ ਨਾ ਕਰ ਸਕਣਾ ਆਖਰ ਕੀ ਦੱਸਦਾ ਹੈ?

ਕੋਰੋਨਾ ਸੰਕਰਮਿਤ ਮਰੀਜ਼ਾਂ ਦੀਆਂ ਲਾਸ਼ਾਂ ਨੂੰ ਸਾੜਨ ਦੀ ਬਜਾਏ ਖੁੱਲ੍ਹੇ ’ਚ ਸੁੱਟਣਾ ਜਾਂ ਦਫ਼ਨਾਉਣ ਦਾ ਇੱਕੋ-ਇੱਕ ਅਰਥ ਇੱਕ ਭਿਆਨਕ ਸਥਿਤੀ ਨੂੰ ਮੁੜ ਸੱਦਾ ਦੇਣਾ ਹੈ ਇਹ ਕੋਝੀ ਮਾਨਸਿਕਤਾ ਦੇਸ਼ ਨੂੰ ਤਬਾਹ ਕਰ ਦੇਵੇਗੀ ਕੁਝ ਲੋਕਾਂ ਦੀ ਗਲਤੀ ਦੀ ਸਜ਼ਾ ਪੂਰੇ ਸਮਾਜ ਨੂੰ ਭੁਗਤਣੀ ਪਵੇਗੀ ਇਹ ਲਾਪਰਵਾਹੀ ਸਰਕਾਰ ਤੇ ਸਮਾਜ ਦੀਆਂ ਹੁਣ ਤੱਕ ਦੀਆਂ ਕੋਸ਼ਿਸ਼ਾਂ ਨੂੰ ਵੀ ਨਾਕਾਮ ਕਰ ਦੇਵੇਗੀਸਮਾਜ ਸਮਾਜਿਕ ਸਬੰਧਾਂ ਦਾ ਤਾਣਾ-ਬਾਣਾ ਹੁੰਦਾ ਹੈ ਪਰ ਕੋਰੋਨਾ ਕਾਲ ’ਚ ਸਮਾਜਿਕ ਸਬੰਧ ਕਿੰਨੇ ਕਮਜ਼ੋਰ ਹੋਣ ਲੱਗੇ ਹਨ, ਉਸ ਦੀ ਤਸਵੀਰ ਹਰ ਰੋਜ਼ ਦੇਖਣ ਨੂੰ ਮਿਲ ਰਹੀ ਹੈ

ਕੋਈ ਜੱਜ ਆਪਣੇ ਕੋਰੋਨਾ ਸੰਕਰਮਿਤ ਪਿਤਾ ਦੀ ਲਾਸ਼ ਲੈਣ ਤੋਂ ਇਨਕਾਰ ਕਰ ਦਿੰਦਾ ਹੈ, ਕਿਤੇ ਕਿਸੇ ਧੀ ਨੂੰ ਇਕੱਲਿਆਂ ਹੀ ਆਪਣੀ ਮਾਂ ਦਾ ਅੰਤਿਮ ਸਸਕਾਰ ਕਰਨ ਲਈ ਮਜ਼ਬੂਰ ਹੋਣਾ ਪੈਂਦਾ ਹੈ ਕਿਹੋ-ਜਿਹੀ ਵਿਡੰਬਨਾ ਹੈ ਕਿ ਕੋਰੋਨਾ ਨਾਲ ਦਮ ਤੋੜ ਰਹੇ ਲੋਕਾਂ ਦੀ ਅਰਥੀ ਨੂੰ ਦੇਣ ਲਈ ਮੋਢੇ ਵੀ ਨਸੀਬ ਨਹੀਂ ਹੋ ਰਹੇ ਹਨ ਇੱਕ ਬਜੁਰਗ ਆਪਣੀ ਪਤਨੀ ਦੀ ਲਾਸ਼ ਨੂੰ ਸਾਈਕਲ ’ਤੇ ਲੈ ਕੇ ਘੰਟਿਆਂ ਤੱਕ ਅੰਤਿਮ ਸਸਕਾਰ ਲਈ ਭਟਕਾਦਾ ਰਿਹਾ, ਪਰ ਕਿਸੇ ਨੇ ਮੱਦਦ ਨਹੀਂ ਕੀਤੀ ਕੋਰੋਨਾ ਦਾ ਨਾਂਅ ਸੁਣ ਕੇ ਲੋਕ ਮੱਦਦ ਤੋਂ ਭੱਜ ਰਹੇ ਹਨ ਦੂਸਰੇ ਪਾਸੇ ਹਸਪਤਾਲਾਂ ਦੇ ਅੰਦਰ-ਬਾਹਰ ਧੜੱਲੇ ਨਾਲ ਕਾਲਾਬਜ਼ਾਰੀ ਚੱਲ ਰਹੀ ਹੈ

ਆਲਮ ਇਹ ਹੈ ਕਿ ਨਕਲੀ ਦਵਾਈਆਂ ਤੇ ਟੀਕੇ ਵੇਚ ਕੇ ਲੋਕ ਆਫ਼ਤ ’ਚ ਮੌਕਾ ਲੱਭ ਰਹੇ ਹਨ ਐਂਬੂਲੈਂਸ ਤੋਂ ਲੈ ਕੇ ਸ਼ਮਸ਼ਾਨ ਤੱਕ ਲੁੱਟ ਹੀ ਲੁੱਟ ਮੱਚੀ ਹੈ ਇਸ ਮਹਾਂਮਾਰੀ ’ਚ ਆਕਸੀਜਨ ਤੋਂ ਲੈ ਕੇ ਇਮਾਨ ਤੱਕ ਸਭ ਕੁਝ ਵਿਕ ਰਿਹਾ ਹੈ ਕੋਵਿਡ ਸੈਂਟਰਾਂ ’ਚ ਮਰੀਜ਼ ਰੱਬ ਆਸਰੇ ਹਨ ਬਿਸਤਰਿਆਂ ’ਤੇ ਮਰੀਜ਼ ਕੁਰਲਾ ਰਹੇ ਹਨ ਲਾਸ਼ਾਂ ਘੰਟਿਆਂ ਤੱਕ ਬਿਸਤਰਿਆਂ ’ਤੇ ਪਈਆਂ ਰਹਿ ਜਾਂਦੀਆਂ ਹਨ ਮਰੀਜ਼ ਮਲ-ਮੂਰਤ ਕਰਕੇ ਬਿਸਤਰੇ ’ਤੇ ਬੇਸਹਾਰਾ ਪਿਆ ਰਹਿੰਦਾ ਹੈ

ਇਹ ਦ੍ਰਿਸ਼ ਪ੍ਰੇਸ਼ਾਨ ਕਰਨ ਵਾਲੇ ਹਨ ਲੋਕ ਬੇਸ਼ੱਕ ਹੀ ਇਸ ਸਭ ਲਈ ‘ਸਿਸਟਮ’ ਨੂੰ ਕੋਸ ਰਹੇ ਹਨ, ਪਰ ਇਸ ਹਾਲਾਤ ਲਈ ਸਮਾਜ ਵੀ ਬਰਾਬਰ ਦਾ ਦੋਸ਼ੀ ਹੈਕੋਰੋਨਾ ਮਹਾਂਮਾਰੀ ਨੇ ਸਾਡੀ ਸੰਵੇਦਨਸ਼ੀਲਤਾ ਨੂੰ ਮਾਰ ਦਿੱਤਾ ਹੈ ਮਾਨਵਤਾ ਵੀ ਲਗਭਗ ਮਰ ਚੁੱਕੀ ਹੈ ਭਾਰਤੀ ਸੰਸਕ੍ਰਿਤੀ ਅਜਿਹੀ ਕਦੇ ਨਹੀਂ ਰਹੀ ਹੈ ਇੱਥੇ ਲੋਕ ਮਿਲ-ਜੁਲ ਕੇ ਮੁਸੀਬਤਾਂ ਦਾ ਸਾਹਮਣਾ ਕਰਦੇ ਹਨ ਸੁੱਖ-ਦੁੱਖ ’ਚ ਇੱਕ-ਦੂਸਰੇ ਦਾ ਭਰਪੂਰ ਸਾਥ ਦਿੰਦੇ ਹਨ ਧਨ ਨਾਲ ਬੇਸ਼ੱਕ ਸੰਭਵ ਨਾ ਹੋਵੇ, ਪਰ ਹਮਦਰਦੀ ਰੱਖਦੇ ਹੋਏ ਇੱਕ-ਦੂਸਰੇ ਨੂੰ ਹੌਂਸਲਾ ਦਿੰਦੇ ਰਹਿਣਾ ਭਾਰਤੀਆਂ ਦੀ ਫਿਤਰਤ ਰਹੀ ਹੈ ਪਰ ਮਹਾਂਮਾਰੀ ਨੇ ਲੋਕਾਂ ਨੂੰ ਅਸਲੀਅਤ ਨੂੰ ਸਾਹਮਣੇ ਲਿਆ ਕੇ ਰੱਖ ਦਿੱਤਾ ਹੈ ਜਦੋਂ ਤੱਕ ਇਨਸਾਨ ਜਿੰਦਾ ਹੈ, ਸਾਰੇ ਉਸ ਦੇ ਨਾਲ ਹੋਣ ਦਾ ਨਾਟਕ ਕਰਦੇ ਹਨ, ਪਰ ਜਦੋਂ ਉਸ ਨੂੰ ਮੱਦਦ ਦੀ ਜਰੂਰਤ ਹੁੰਦੀ ਹੈ, ਉਸ ਨੂੰ ’ਕੱਲਿਆਂ ਛੱਡ ਦਿੱਤਾ ਜਾਂਦਾ ਹੈ

ਅੱਜ ਇਸ ਤਰ੍ਹਾਂ ਦੇ ਕਈ ਕੇਸ ਸਾਹਮਣੇ ਆ ਰਹੇ ਹਨ, ਜਿਸ ਤੋਂ ਪਤਾ ਲੱਗਦਾ ਹੈ ਕਿ ਲੋਕਾਂ ’ਚ ਇਨਸਾਨੀਅਤ ਦਮ ਤੋੜਨ ਲੱਗੀ ਹੈ ਮਹਾਂਮਾਰੀ ਦੌਰਾਨ ਸੇਵਾ ਤੇ ਸਮੱਰਪਣ ਦਾ ਭਾਵ ਹਰ ਇੱਕ ਨਾਗਰਿਕ ਤੋਂ ਲੋੜੀਂਦਾ ਹੈ, ਪਰ ਅੱਜ ਉਹ ਭਾਵਨਾ ਗਾਇਬ ਹੋ ਗਈ ਜਾਪਦੀ ਹੈ ਸੰਵੇਦਨਸ਼ੀਲਤਾ ਹਰ ਪਲ ਖਤਮ ਹੋ ਰਹੀ ਹੈ ਗੱਲ ਇਹ ਹੈ ਕਿ ਜੋ ਲੋਕ ਸਾਥ ਦੇਣ ਦਾ ਵਾਅਦਾ ਕਰਦੇ ਹਨ ਤੇ ਸਭ ਤੋਂ ਵੱਡਾ ਸ਼ੁੱਭਚਿੰਤਕ ਹੋਣ ਦਾ ਦਾਅਵਾ ਕਰਦੇ ਹਨ, ਉਹ ਹੀ ਬਿਪਤਾ ਦੀ ਇਸ ਘੜੀ ’ਚ ਆਪਣੀ ਜ਼ਿੰਮੇਵਾਰੀ ਤੋਂ ਭੱਜਦੇ ਨਜ਼ਰ ਆ ਰਹੇ ਹਨ ਇੱਕ-ਦੂਸਰੇ ਤੋਂ ਮੱਦਦ ਮੰਗਣ ’ਚ ਵੀ ਲੋਕ ਡਰ ਰਹੇ ਹਨ ਕਿ ਨਾ ਜਾਣੇ ਸਾਹਮਣੇ ਵਾਲਾ ਮੱਦਦ ਕਰਨ ਆਏਗਾ ਵੀ ਜਾ ਨਹੀਂ, ਕਿਤੇ ਉਹ ਬਹਾਨਾ ਤਾਂ?

ਨਹੀਂ ਬਣਾ ਲਵੇਗਾ? ਇਹ ਵੀ ਇੱਕ ਪ੍ਰਚਲਿਤ ਸਮੱਸਿਆ ਰਹੀ ਹੈ ਕੋਰੋਨਾ ਕਾਲ ’ਚ ਲੋਕਾਂ ਨੇ ਆਪਣੇ ਰੰਗ ਬਹੁਤ ਤੇਜੀ ਨਾਲ ਬਦਲੇ ਹਨ ਇਸ ਸਥਿਤੀ ’ਚ ਨਿਦਾ ਫਾਜਲੀ ਦਾ ਮਸ਼ਹੁਰ ਸ਼ੇਰ ਬਰਬਸ ਹੀ ਯਾਦ ਆਉਂਦਾ ਹੈ- ‘ਹਰ ਆਦਮੀ ਦੇ ਅੰਦਰ ਹੁੰਦੇ ਹਨ ਦਸ-ਵੀਹ ਆਦਮੀ, ਜਿਸ ਨੂੰ ਵੀ ਦੇਖਣਾ ਹੋਵੇ ਕਈ ਵਾਰ ਦੇਖਣਾ’ ਕੋਰੋਨਾ ਦਾ ਇਹ ਇੱਕ ਅਜਿਹਾ ਦੌਰ ਹੈ, ਜਦੋਂ ਅਸੀਂ ਮੱਦਦ ਮੰਗਣ ’ਚ ਜਰਾ ਵੀ ਦੇਰੀ ਜਾਂ ਸੰਕੋਚ ਨਹੀਂ ਕਰਦੇ, ਪਰ ਜਦੋਂ ਮੱਦਦ ਦੇਣ ਦੀ ਵਾਰੀ ਆਉਂਦੀ ਹੈ, ਤਾਂ ਸੰਕਰਮਣ ਦੇ ਡਰ ਕਾਰਨ ਅਸੀਂ ਆਪਣੇ ਪੈਰ ਘਰ ਤੋਂ ਬਾਹਰ ਵੀ ਨਹੀਂ ਕੱਢਦੇ!

ਪਰ ਸੋਚਣ ਵਾਲੀ ਗੱਲ ਹੈ?ਕਿ ਜਦੋਂ ਅਸੀਂ ਆਪਣੇ ਪਰਿਵਾਰ ਦੇ ਮੈਂਬਰ, ਰਿਸ਼ਤੇਦਾਰ ਤੇ ਦੋਸਤ ਨੂੰ ਹੀ ਲੋੜ ਪੈਣ ’ਤੇ ਮੱਦਦ ਨਾ ਕਰ ਸਕੀਏ ਤੇ ਉਨ੍ਹਾਂ ਨੂੰ ਮਰਨ ਦੇ ਲਈ ਛੱਡ ਦੇਈਏ ਤਾਂ ਅਜਿਹੇ ਵਿਚ ਜ਼ਿੰਦਾ ਰਹਿੰਦੇ ਹੋਏ ਵੀ ਸਾਡਾ ਬਾਕੀ ਜੀਵਨ ਕੀ ਖੂਬਸੂਰਤ ਹੋ ਸਕੇਗਾ?ਦੇਸ਼ ’ਚ ਕੋਰੋਨਾ ਸੰਕਰਮਣ ਮਹਾਂਮਾਰੀ ਨੇ ਭਿਆਨਕ ਰੂਪ ਧਾਰਨ ਕੀਤਾ ਹੋਇਆ ਹੈ ਇਹ ਸਮਾਂ ਥੱਕਣ ਅਤੇ ਹਾਰਨ ਦਾ ਨਹੀਂ ਹੈ ਇਹ ਨਾ ਸਿਰਫ਼ ਕੋਰੋਨਾ ਯੋਧਿਆਂ ’ਤੇ ਲਾਗੂ?ਹੁੰਦਾ ਹੈ, ਸਗੋਂ ਹਰ ਇੱਕ ਦੇਸ਼ਵਾਸੀ ’ਤੇ ਲਾਗੂ?ਹੁੰਦਾ ਹੈ ਕੋਰੋਨਾ ਨਾਲ ਲੜਨ ਵਿਚ ਵੀ ਸਾਰੇ ਦੇਸ਼ਵਾਸੀਆਂ ਨੂੰ?ਆਪਣੀ ਪੂਰੀ ਊਰਜਾ ਲਾ ਦੇਣੀ ਹੋਏਗੀ

ਇਸ ਦੌਰਾਨ ਕੋਰੋਨਾ ਨੂੰ ਸੰਵੇਦਨਸੀਲ ਪਿੰਡਾਂ ਤੱਕ ਪਹੁੰਚਣ ਤੋਂ?ਰੋਕਣਾ ਵੀ ਕਿਸੇ ਚੁਣੌਤੀ ਤੋਂ ਘੱਟ ਨਹੀਂ ਹੈ ਸਥਾਨਕ ਪ੍ਰਸ਼ਾਸਨ ਦੀਆਂ ਅੱਖਾਂ ਦੇ ਹੇਠਾਂ ਪਿੰਡਾਂ ਵਿਚ ਵਿਆਹ ਹੋ ਰਹੇ ਹਨ ਅਤੇ ਹਫ਼ਤਾਵਾਰੀ ਦੁਕਾਨਾਂ ਵੀ ਲੱਗ ਰਹੀਆਂ ਹਨ ਲੋਕ ਦੋ ਗਜ ਦੂਰੀ ਅਤੇ ਮਾਸਕ ਦੀ ਵਰਤੋਂ ਨੂੰ?ਤਰਜ਼ੀਹ ਨਹੀਂ ਦੇ ਰਹੇ ਹਨ ਅਜਿਹੇ ਵਿਚ ਜੇਕਰ ਸੰਕਰਮਣ ਫੈਲਿਆ ਤਾਂ?ਇਹ ਤੈਅ ਹੈ?ਕਿ ਪਿੰਡਾਂ ਦੇ ਪਿੰਡ ਤਬਾਹ ਹੋ ਜਾਣਗੇ ਸਰਦੀ, ਖਾਂਸੀ, ਬੁਖ਼ਾਰ, ਗਲੇ ਵਿਚ ਖਾਰਸ਼ ਅਤੇ ਕਮਜ਼ੋਰੀ ਵਰਗੇ ਲੱਛਣ ਕੋਰੋਨਾ ਹੋਣ ਵੱਲ ਇਸ਼ਾਰਾ ਕਰਦੇ ਹਨ ਪਰ ਹਸਪਤਾਲਾਂ ਦੀ ਬਦਇੰਤਜਾਮੀ ਤੋਂ?

ਡਰ ਕੇ ਲੋਕ ਬਿਮਾਰੀ ਲੁਕਾ ਕੇ ਘਰੇ ਹੀ ਆਪਣੀ ਜਾਨ ਜੋਖਿਮ ਵਿਚ ਪਾ ਰਹੇ ਹਨਅਜਿਹੇ ਵਿਚ ਜ਼ਰੂਰੀ ਹੈ?ਕਿ ਕੋਰੋਨਾ ਜਾਂਚ ਦਾ ਵਿਕੇਂਦਰੀਕਰਨ ਕੀਤਾ ਜਾਵੇ ਅਤੇ ਸੰਕਰਮਿਤ ਲੋਕਾਂ ਨੂੰ ਲੋੜੀਂਦੀਆਂ ਦਵਾਈਆਂ ਮੁਹੱਈਆ ਕਰਵਾਈਆਂ?ਜਾਣ ਲੋਕ ਜਾਗਰੂਕ ਹੋਣਗੇ ਅਤੇ ਸ਼ੁਰੂਆਤੀ ਲੱਛਣਾਂ ਵਿਚ ਹੀ ਉਚਿਤ ਸਲਾਹ ਦਿੱਤੀ ਜਾਵੇਗੀ ਤਾਂ?ਹੀ ਸਥਿਤੀ ਕਾਬੂ ਵਿਚ ਹੋਏਗੀ ਕੋਰੋਨਾ ਸੰਕਰਮਣ ਹੋਣਾ, ਹਫ਼ਤਾ ਭਰ ਲਾਪ੍ਰਵਾਹੀ ਕਰਨਾ ਅਤੇ ਆਕਸੀਜਨ ਮਾਸਕ ਦੀ ਨੌਬਤ ਆਉਣਾ ਤਿੰਨੇ ਵੱਖ-ਵੱਖ ਚੀਜ਼ਾਂ?ਹਨ ਪਰ ਜਾਗਰੂਕਤਾ ਦੀ ਘਾਟ ਵਿਚ ਲੋਕ ਸੰਕਰਮਣ ਹੁੰਦਿਆਂ ਹੀ ਘਬਰਾਈ ਜਾ ਰਹੇ ਹਨ ਅਤੇ ਹਸਪਤਾਲ ਪਹੁੰਚੀ ਜਾ ਰਹੇ ਹਨ

ਜਦੋਂਕਿ ਸੰਕਰਮਣ ਦਾ ਸ਼ੁਰੂਆਤੀ ਇਲਾਜ ਡਾਕਟਰਾਂ ਦੇ ਮਾਰਗਦਰਸ਼ਨ ਵਿਚ ਘਰੇ ਹੀ ਸੰਭਵ ਹੈ ਇਸ ਤੋਂ?ਇਲਾਵਾ ਪਿੰਡਾਂ ਵਿਚ ਵੈਕਸੀਨ ਸਬੰਧੀ ਅਫ਼ਵਾਹਾਂ?ਵੀ ਤੇਜ਼ੀ ਨਾਲ ਫੈਲੀਆਂ?ਹੋਈਆਂ ਹਨ ਜਦੋਂਕਿ ਸੱਚਾਈ ਇਹ ਹੈ?ਕਿ ਵੈਕਸੀਨ ਲੈਣ ਨਾਲ ਸਿਹਤਮੰਦ ਸਰੀਰ ਵਾਲੇ ਵਿਅਕਤੀਆਂ ਨੂੰ?ਕੋਈ ਸਮੱਸਿਆ ਨਹੀਂ ਹੋ ਰਹੀ ਹੈ ਜ਼ਰੂਰੀ ਗੱਲ ਇਹ ਹੈ ਕਿ ਵੈਕਸੀਨ ਦਾ ਕੋਈ ਬਦਲ ਵੀ ਨਹੀਂ ਹੈ ਅਜਿਹੇ ਵਿਚ ਵੈਕਸੀਨ ਸਬੰਧੀ ਹਰ ਇੱਕ ਪਿੰਡ ਵਾਸੀ ਨੂੰ?ਜਾਗਰੂਕ ਕਰਨਾ ਹੋਏਗਾ ਤਾਂ?ਕਿ ਉਹ ਵੀ ਇਸ ਮੁਹਿੰਮ ਵਿਚ ਵਧ-ਚੜ੍ਹ ਕੇ ਹਿੱਸਾ ਲੈ?ਸਕਣ ਅਤੇ ਕੋਰੋਨਾ ਨੂੰ ਮਾਤ ਦੇਣ ਵਿਚ ਆਪਣੇ ਹਿੱਸੇ ਦਾ ਯੋਗਦਾਨ ਦੇ ਸਕਣ ਇਸ ਦੇ ਨਾਲ ਹੀ, ਸਾਨੂੰ ਸਾਰਿਆਂ?ਨੂੰ ਮਨੁੱਖਤਾ ਨੂੰ ਜਿੰਦਾ ਰੱਖਣ ਲਈ ਯਤਨਸ਼ੀਲ ਰਹਿਣਾ ਹੋਏਗਾ

ਸੁਧੀਰ ਕੁਮਾਰ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।