ਭ੍ਰਿਸ਼ਟਾਚਾਰ ਖਿਲਾਫ਼ ਡੀਸੀ ਸੰਗਰੂਰ ਦੀ ਵੱਡੀ ਕਾਰਵਾਈ

Bribe

ਦੋ ਸਰਕਾਰੀ ਮੁਲਾਜ਼ਮਾਂ ਨੂੰ ਸਸਪੈਂਡ ਕਰਨ ਉਪੋਰੰਤ ਮੁਕੱਦਮਾ ਦਰਜ

(ਗੁਰਪ੍ਰੀਤ ਸਿੰਘ) ਸੰਗਰੂਰ।  ਜ਼ਿਲ੍ਹਾ ਸੰਗਰੂਰ ਦੇ ਡਿਪਟੀ ਕਮਿਸ਼ਨਰ ਨੇ ਭਿ੍ਰਸ਼ਟਾਚਾਰ ਦੇ ਦੋਸ਼ਾਂ ’ਚ ਲਿਪਤ ਦੋ ਸਰਕਾਰੀ ਮੁਲਾਜ਼ਮਾਂ ਨੂੰ ਮੁਅੱਤਲ ਕਰਕੇ ਉਨ੍ਹਾਂ ਖਿਲਾਫ ਪਰਚਾ ਦਰਜ ਕੀਤਾ ਹੈ। (Corruption) ਇਹ ਦੋਵੇਂ ਕਲਰਕ ਐਸਡੀਐਮ ਦਫਤਰ ਧੂਰੀ ਅਧੀਨ ਕੰਮ ਕਰਦੇ ਸਨ, ਦੋਵਾਂ ਨੇ 40 ਲੱਖ ਦੇ ਕਰੀਬ ਸਰਕਾਰੀ ਰੁਪਏ ਦਾ ਕਥਿਤ ਘਪਲਾ ਕੀਤਾ ਹੈ। ਦੋਵਾਂ ਨੂੰ ਨੌਕਰੀ ਤੋਂ ਮੁਅੱਤਲ ਕਰਕੇ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ

ਜਾਣਕਾਰੀ ਮੁਤਾਬਕ ਇੱਕ ਕਲਰਕ ਨੇ ਸਰਕਾਰ ਤੋਂ 20,07,589 ਰੁਪਏ ਕਢਵਾ ਲਏ, ਜਦੋਂ ਕਿ ਦੂਜੇ ਮਾਮਲੇ ਵਿਚ, ਇਕ ਕਲਰਕ ਨੇ ਸਰਕਾਰੀ ਖਾਤੇ ਵਿਚ ਜਮ੍ਹਾ ਕਰਵਾਉਣ ਦੀ ਬਜਾਏ ਆਪਣੇ ਈ-ਖਾਤੇ ਵਿਚ ਲਗਭਗ 20 ਲੱਖ ਰੁਪਏ ਜਮ੍ਹਾ ਕਰਵਾ ਦਿੱਤੇ। ਡੀਸੀ ਸੰਗਰੂਰ ਵੱਲੋਂ ਐਸਡੀਐਮ ਧੂਰੀ ਅਤੇ ਐਸਡੀਐਮ ਲਹਿਰਾ ਨੂੰ ਜਾਂਚ ਕਰਨ ਲਈ ਕਿਹਾ ਗਿਆ ਅਤੇ ਜਾਂਚ ਦੌਰਾਨ ਦੋਵੇਂ ਸਰਕਾਰੀ ਮੁਲਾਜ਼ਮ ਕਥਿਤ ਦੋਸ਼ੀ ਪਾਏ ਗਏ। (Corruption)

ਇਹ ਵੀ ਪੜ੍ਹੋ: ਭਾਰਤ-ਪਾਕਿ ਸਰਹੱਦ ਕੋਲੋਂ ਲਗਭਗ 15 ਕਰੋੜ ਰੁਪਏ ਦੀ ਹੈਰੋਇਨ ਅਤੇ ਹਥਿਆਰ ਬਰਾਮਦ

ਡੀਸੀ ਸੰਗਰੂਰ ਸ੍ਰੀ ਜਤਿੰਦਰ ਜੋਰਾਵਾਲ ਨੇ ਕਿਹਾ ਕਿ ਦੋਵਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਦੋਵਾਂ ਖਿਲਾਫ਼ ਮੇਰੇ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਹੈ, ਭਿ੍ਰਸ਼ਟਾਚਾਰ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ, ਹੁਣ ਉਨ੍ਹਾਂ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਸੰੰਬੰਧਿਤ ਥਾਣਾ ਮੁਖੀ ਨੇ ਦੱਸਿਆ ਕਿ ਮੁਲਜ਼ਮਾਂ ਖਿਲਾਫ਼ ਧਾਰਾ 409 ਤਹਿਤ ਕਾਰਵਾਈ ਕੀਤੀ ਗਈ ਹੈ, ਜਲਦ ਹੀ ਉਨ੍ਹਾਂ ਨੂੰ ਗਿ੍ਰਫਤਾਰ ਕਰ ਲਿਆ ਜਾਵੇਗਾ।