ਡੇਵਿਸ ਕੱਪ : ਭਾਰਤ ਨੇ ਪਾਕਿਸਤਾਨ ‘ਤੇ ਬਣਾਇਆ 2-0 ਦਾ ਵਾਧਾ

Davis Cup, India  2-0 Win , Pakistan

ਏਸ਼ੀਆ-ਓਸਨੀਆ ਜੋਨ ਗਰੁੱਪ ਇੱਕ ਦਾ ਪਹਿਲਾ ਦੌਰ

ਏਜੰਸੀ/ਨੂਰ ਸੁਲਤਾਨ । ਰਾਮਕੁਮਾਰ ਰਾਮਨਾਥਨ ਅਤੇ ਸੁਮਿਤ ਨਾਗਲ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਭਾਰਤ ਨੇ ਪਾਕਿਸਤਾਨ ਖਿਲਾਫ਼ ਡੇਵਿਸ ਕੱਪ ਏਸ਼ੀਆ ਓਸਨੀਆ ਜੋਨ ਗਰੁੱਪ ਇੱਕ ਦੇ ਪਹਿਲੇ ਰਾਊਂਡ ਦੇ ਮੁਕਾਬਲੇ ‘ਚ ਸ਼ੁੱਕਰਵਾਰ ਨੂੰ 2-0 ਦਾ ਵਾਧਾ ਬਣਾ ਲਿਆ ਹੈ ਰਾਮ ਕੁਮਾਰ ਨੇ ਪਹਿਲੇ ਸਿੰਗਲ ਮੈਚ ‘ਚ ਮੁਹੰਮਦ ਸੋਇਬ ਨੂੰ ਇੱਕ ਵੀ ਗੇਮ ਜਿੱਤਣ ਦਾ ਮੌਕਾ ਨਹੀਂ ਦਿੱਤਾ ਅਤੇ ਮਾਤਰ 42 ਮਿੰਟ ‘ਚ ਆਪਣਾ ਮੁਕਾਬਲਾ 6-0, 6-0 ਨਾਲ ਜਿੱਤ ਲਿਆ। Davis Cup

ਦੂਜੇ ਸਿੰਗਲ ਮੈਚ ‘ਚ ਨਾਗਲ ਨੇ ਹੂਜੈਫ਼ਾ ਅਬਦੁਲ ਰਹਿਮਾਨ ਨੂੰ ਇੱਕ ਘੰਟੇ ਚਾਰ ਮਿੰਟ ‘ਚ 6-0, 6-2 ਨਾਲ ਹਰਾ ਦਿੱਤਾ ਇਸ ਤਰ੍ਹਾਂ ਮੁਕਾਬਲੇ ਦੇ ਪਹਿਲੇ ਦਿਨ ਪਾਕਿਸਤਾਨ 2 ਮੈਚਾਂ ‘ਚ ਸਿਰਫ਼ ਦੋ ਗੇਮ ਹੀ ਜਿੱਤ ਸਕਿਆ ਭਾਰਤ ਅਤੇ ਪਾਕਿਸਤਾਨ ਵਿਚਕਾਰ ਡੇਵਿਸ ਕੱਪ ਇਤਿਹਾਸ ‘ਚ ਇਹ ਸੱਤਵਾਂ ਮੁਕਾਬਲੇ ਹੈ ਅਤੇ ਲਗਾਤਾਰ ਸੱਤਵੀਂ ਜਿੱਤ ਵੱਲ ਵਧ ਰਿਹਾ ਹੈ ਨੂਰ ਸੁਲਤਾਨ ਦੇ ਨੈਸ਼ਨਲ ਟੇਨਿਸ ਸੈਂਟਰ ਦੇ ਹਾਰਡ ਕੋਰਟ ‘ਤੇ ਖੇਡੇ ਜਾ ਰਹੇ ਇਸ ਮੁਕਾਬਲੇ ‘ਚ ਹੁਣ ਸ਼ਨਿੱਚਰਵਾਰ ਨੂੰ ਬਾਕੀ ਤਿੰਨ ਮੈਚ ਖੇਡੇ ਜਾਣਗੇ ਜੋੜੀ ਮੈਚ ‘ਚ 46 ਸਾਲਾ ਲਿਏਂਡਰ ਪੇਸ ।

ਜੀਵਨ ਨੇਦੁਨਚੇਝਿਅਨ ਦੀ ਜੋੜੀ ਦਾ ਮੁਕਾਬਲਾ ਹੂਜੇਫ਼ਾ ਅਤੇ ਸੋਇਬ ਦੀ ਜੋੜੀ ਨਾਲ ਹੋਵੇਗਾ ਚੌਥੇ ਮੈਚ ‘ਚ ਨਾਗਲ ਅਤੇ ਸੋਇਬ ਅਤੇ ਪੰਜਵੇਂ ਮੈਚ ‘ਚ ਰਹਿਮਾਨ ਅਤੇ ਰਾਮਨਾਥਨ ਭਿੜਨਗੇ ਆਪਣੇ ਸਿਖਰ ਦੇ ਖਿਡਾਰੀਆਂ ਏਸਾਮ ਉਲ ਹੱਕ ਕੂਰੇਸ਼ੀ ਅਤੇ ਅਕੀਲ ਖਾਨ ਦੇ ਇਸ ਮੁਕਾਬਲੇ ਦੇ ਹਟ ਜਾਣ ਤੋਂ ਬਾਅਦ ਪਾਕਿਸਤਾਨ ਨੇ ਇੱਕ ਯੁਵਾ ਟੀਮ ਭਾਰਤ ਖਿਲਾਫ਼ ਉਤਾਰੀ ਜਿਸ ‘ਚ ਉਸਦੇ ਖਿਡਾਰੀਆਂ ਕੋਲ ਕੋਈ ਅੰਤਰਰਾਸ਼ਟਰੀ ਰੈਂਕਿਗ ਨਹੀਂ ਹੈ ਪਾਕਿਸਤਾਨ ਦੀ ਟੀਮ ‘ਚ ਕੁੱਲ ਤਿੰਨ ਖਿਡਾਰੀ ਹਨ ਜਿਸ ‘ਚ ਸੋਇਬ ਖਿਡਾਰੀ ਕਪਤਾਨ ਦੀ ਭੂਮਿਕਾ ‘ਚ ਹਨ ਭਾਰਤ ਕੱਲ੍ਹ ਹੋਣ ਵਾਲੇ ਜੋੜੀ ਮੁਕਾਬਲੇ ‘ਚ ਤਜ਼ਰਬੇਕਾਰ ਪੇਸ ਅਤੇ ਜੀਵਨ ਦੀ ਬਦੌਲਤ ਇਸ ਟਾਈ ਦਾ ਨਿਪਟਾਰਾ ਕਰ ਦੇਵੇਗਾ ਇਸ ਮੁਕਾਬਲੇ ਦੀ ਜੇਤੂ ਟੀਮ ਵਿਸ਼ਵ ਗਰੁੱਪ ਕੁਆਲੀਫਾਇਰ ਖੇਡਣ ਮਾਰਚ 2020 ‘ਚ ਕ੍ਰੋਏਸੀਆ ਜਾਵੇਗੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।