ਏਸ਼ੇਜ ਲੜੀ ‘ਚ ਇਸ ਖਿਡਾਰੀ ਦੀ ਬਦੌਲਤ ਅਸਟਰੇਲੀਆ ਨੇ ਬਣਾਈਆਂ 244 ਦੌੜਾਂ

AshesSeries, Kricket, David Warner, Created, Century

ਡੇਵਿਡ ਵਾਰਨਰ ਨੇ ਪਹਿਲੇ ਦਿਨ ਬਣਾਇਆ ਸੈਂਕੜਾ | Ashes Series

ਮੈਲਬੌਰਨ (ਏਜੰਸੀ)। ਡੇਵਿਡ ਵਾਰਨਰ (103) ਦੀ ਸੈਂਕੜੇ ਵਾਲੀ ਪਾਰੀ ਤੋਂ ਬਾਅਦ ਕਪਤਾਨ ਸਟੀਵਨ ਸਮਿੱਥ (ਨਾਬਾਦ 65) ਦੇ ਅਰਧ ਸੈਂਕੜੇ ਨਾਲ ਅਸਟਰੇਲੀਆ ਨੇ ਇੰਗਲੈਂਡ ਖਿਲਾਫ ਏਸ਼ੇਜ਼ ਕ੍ਰਿਕਟ ਸੀਰੀਜ਼ ਦੇ ਬਾਕਸਿੰਗ ਡੇ ਟੈਸਟ ਦੇ ਪਹਿਲੇ ਦਿਨ ਮੰਗਲਵਾਰ ਨੂੰ ਤਿੰਨ ਵਿਕਟਾਂ ਗੁਆ ਕੇ 244 ਦੌੜਾਂ ਬਣਾ ਲਈਆਂ। ਮੇਜ਼ਬਾਨ ਅਸਟਰੇਲੀਆ ਨੇ ਟਾਸ ਜਿੱਤਣ ਤੋਂ ਬਅਦ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਅਤੇ ਚੌਥੇ ਟੈਸਟ ਦੇ ਪਹਿਲੇ ਦਿਨ ਦਾ ਖੇਡ ਸਮਾਪਤ ਹੋਣ ਤੱਕ 89 ਓਵਰਾਂ ‘ਚ ਤਿੰਨ ਵਿਕਟਾਂ ‘ਤੇ 244 ਦੌੜਾਂ ਬਣਾ ਲਈਆਂ।

ਇਹ ਵੀ ਪੜ੍ਹੋ : ਸਮੁੰਦਰ ’ਤੇ ਬਣਿਆ ਦੇਸ਼ ਦਾ ਸਭ ਤੋਂ ਲੰਮਾ ਪੁਲ!

ਵਾਰਨਰ ਨੇ ਹੌਲੀ ਸ਼ੁਰੂਆਤ ਕਰਦਿਆਂ ਆਪਣਾ 21ਵਾਂ ਟੈਸਟ ਸੈਂਕੜਾ ਪੂਰਾ ਕੀਤਾ ਦਿਨ ਦੀ ਸਮਾਪਤੀ ਤੱਕ ਕਪਤਾਨ ਸਮਿੱਥ 65 ਦੌੜਾਂ ਤੇ ਸ਼ਾਨ ਮਾਰਸ਼ 31 ਦੌੜਾਂ ਬਣਾ ਕੇ ਮੈਦਾਨ ‘ਤੇ ਹਨ।ਮੈਲਬੌਰਨ ਕ੍ਰਿਕਟ ਗਰਾਊਂਡ ‘ਤੇ ਸਫਲ ਮੰਨੇ ਜਾਣ ਵਾਲੇ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਜੇਮਸ ਐਂਡਰਸਨ ਨੇ 21 ਓਵਰਾਂ ‘ਚ 2.04 ਦੇ ਇਕੋਨਮੀ ਰੇਟ ਨਾਲ ਸੰਤੋਸ਼ਜਨਕ ਗੇਂਦਬਾਜ਼ੀ ਕਰਦਿਆਂ 43 ਦੌੜਾਂ ‘ਤੇ ਇੱਕ ਵਿਕਟ ਕੱਢੀ ਸਟੁਅਰਟ ਬ੍ਰਾਡ ਨੇ 41 ਦੌੜਾਂ ਅਤੇ ਕ੍ਰਿਸ ਵੋਕਸ ਨੇ 60 ਦੌੜਾਂ ‘ਤੇ ਇੱਕ-ਇੱਕ ਵਿਕਟ ਲਈ ਏਸ਼ੇਜ ਸੀਰੀਜ਼ ਕਬਜਾ ਕਰਨ ਅਤੇ ਕ੍ਰਿਸਮਸ ਦਾ ਜਸ਼ਨ ਤੋਂ ਬਾਅਦ ਮੈਦਾਨ ‘ਤੇ ਉੱਤਰੀ। (Ashes Series)

ਅਸਟਰੇਲੀਆਈ ਟੀਮ ਦੀ ਸ਼ੁਰੂਆਤ ਹਾਲਾਂਕਿ ਹੌਲੀ ਰਹੀ ਅਤੇ ਚਾਹ ਸਮੇਂ ਤੱਕ ਉਸ ਨੇ ਦੋ ਵਿਕਟਾਂ ‘ਤੇ ਸਿਰਫ 145 ਦੌੜਾਂ ਹੀ ਬਣਾਈਆਂ ਪਰ ਫਿਰ ਉਸ ਨੇ ਤੇਜ਼ੀ ਫੜ੍ਹੀ ਅਤੇ ਸਕੋਰ ਨੂੰ ਪਹਿਲੇ ਦਿਨ ਢਾਈ ਸੌ ਦੇ ਕਰੀਬ ਪਹੁੰਚਾ ਦਿੱਤਾ ਅੱੈਮਸੀਜੀ ‘ਚ ਭਰੇ 88172 ਦਰਸ਼ਕਾਂ ਸਾਹਮਣੇ ਪਹਿਲਾਂ ਬੱਲੇਬਾਜ਼ੀ ਕਰਨ ਉੱਤਰੀ ਅਸਟਰੇਲੀਆ ਲਈ ਓਪਨਰ ਕੈਮਰਨ ਬੇਨਕ੍ਰਾਫਟ ਅਤੇ ਉੱਪ ਕਪਤਾਨ ਵਾਰਨਰ ਨੇ ਪਹਿਲੀ ਵਿਕਟ ਲਈ 122 ਦੌੜਾਂ ਦੀ ਸਾਂਝੇਦਾਰੀ ਕੀਤੀ ਬੇਨਕ੍ਰਾਫਟ ਨੇ ਵਾਰਨਰ ਦਾ ਬਾਖੂਬੀ ਸਾਥ ਦਿੱਤਾ ਜੋ ਇੱਕ ਪਾਸੇ ਸੰਭਾਲਦਿਆਂ ਦੌੜਾਂ ਬਟੋਰਦੇ ਰਹੇ ਵਾਰਨਰ ਦਾ ਹਾਲਾਂਕਿ ਕਿਸਮਤ ਨੇ ਵੀ ਸਾਥ ਦਿੱਤਾ ਜਿਨ੍ਹਾਂ ਨੂੰ ਡ੍ਰਿੰਕਸ ਤੋਂ ਠੀਕ ਪਹਿਲਾਂ 99 ਦੇ ਸਕੋਰ ‘ਤੇ ਬ੍ਰਾਡ ਨੇ ਮਿਡ ਆਨ ‘ਤੇ ਲਪਕ ਲਿਆ। (Ashes Series)

ਇਹ ਵੀ ਪੜ੍ਹੋ : ਰਾਜਸਥਾਨ ਸਮੇਤ 4 ਸੂਬਿਆਂ ’ਚ Cold Wave ਦਾ ਅਲਰਟ, 39 ਟਰੇਨਾਂ ਲੇਟ

ਪਰ ਰਿਪਲੇ ‘ਚ ਪਤਾ ਚੱਲਿਆ ਕਿ ਇੰਗਲੈਂਡ ਦੇ ਆਗਾਜ਼ ਗੇਂਦਬਾਜ਼ ਟਾਮ ਕੁਰਾਨ ਦੀ ਇਹ ਗੇਂਦ ਨੋ ਬਾਲ ਸੀ ਸਟੈਡੀਅਮ ‘ਚ ਵਾਰਨਰ ਦੇ ਨਾਲ ਦਰਸ਼ਕਾਂ ਨੇ ਵੀ ਇਸ ਦਾ ਜਸ਼ਲ ਮਨਾਇਆ ਅਤੇ ਇੱਕ ਦੌੜ ਲੈ ਕੇ ਅਸਟਰੇਲੀਆਈ ਊੱਪ ਕਪਤਾਨ ਨੇ ਆਪਣਾ ਸੈਂਕੜਾ ਪੂਰਾ ਕਰ ਲਿਆ ਉਨ੍ਹਾਂ ਨੇ 151 ਗੇਂਦਾਂ ‘ਚ 13 ਚੌਕੇ ਅਤੇ ਇੱਕ ਛੱਕਾ ਲਾਇਆ ਬੇਨਕ੍ਰਾਫਟ ਨੇ 95 ਗੇਂਦਾਂ ‘ਚ ਦੋ ਚੌਕੇ ਲਾ ਕੇ 26 ਦੌੜਾਂ ਬਣਾਈਆਂ ਅਤੇ 35ਵੇਂ ਓਵਰ ‘ਚ ਜਾ ਕੇ ਵੋਕਸ ਨੇ ਉਨ੍ਹਾਂ ਨੂੰ ਲੱਤ ਅੜਿੱਕਾ ਕਰਕੇ ਇੰਗਲੈਂਡ ਨੂੰ ਪਹਿਲੀ ਵਿਕਟ ਦਿਵਾਈ। (Ashes Series)

ਇਸ ਦੇ ਥੋੜ੍ਹੀ ਦੇਰ ਬਾਅਦ ਹੀ ਵਾਰਨਰ ਨੂੰ ਐਂਡਰਸਨ ਨੇ ਵਿਕਟਕੀਪਰ ਬੱਲੇਬਾਜ਼ ਜਾਨੀ ਬੇਅਰਸਟੋ ਦੇ ਹੱਥੋਂ ਕੈਚ ਕਰਵਾ ਕੇ ਦੂਜਾ ਅਹਿਮ ਵਿਕਟ ਵੀ ਕੱਢੀ। ਕਪਤਾਨ ਸਮਿੱਥ ਦੇ ਹਾਲਾਂਕਿ ਹੌਲੀ ਪਿੱਚ ਅਤੇ ਸਪਾਟ ਪਿੱਚ ‘ਤੇ ਪਹਿਲਾਂ ਬੱਲੇਬਾਜ਼ੀ ਦੇ ਫੈਸਲੇ ਨੂੰ ਵਾਰਨਰ ਦੇ ਸੈਂਕੜੇ ਨਾਲ ਕਾਫੀ ਰਾਹਤ ਮਿਲੀ ਸਮਿੱਥ ਨੇ ਫਿਰ ਉਸਮਾਨ ਖਵਾਜਾ ਦੇ ਨਾਲ ਪਾਰੀ ਨੂੰ ਅੱਗੇ ਵਧਾਇਆ ਪਰ ਖਵਾਜਾ ਤੀਜੇ ਬੱਲੇਬਾਜ਼ ਦੇ ਰੂਪ ‘ਚ 160 ਦੇ ਸਕੋਰ ‘ਤੇ ਆਊਟ ਹੋ ਗਏ ਉਨ੍ਹਾਂ ਬ੍ਰਾਡ ਨੇ ਬੇਅਰਸਟੋ ਦੇ ਹੱਥੋਂ ਕੈਚ ਕਰਵਾਇਆ ਅਤੇ ਆਪਣੇ 70 ਓਵਰਾਂ ਦੇ ਵਿਕਟ ਸੋਕੇ ਨੂੰ ਵੀ ਸਮਾਪਤ ਕਰ ਦਿੱਤਾ ਖਵਾਜਾ ਨੇ 65 ਗੇਂਦਾਂ ‘ਚ 17 ਦੌੜਾਂ ਬਣਾਈਆਂ। (Ashes Series)

ਸੱਟ ਦੀ ਕਿਆਸਅਰਾਈ ਨੂੰ ਦੂਰ ਕਰਕੇ ਸਮਿੱਥ ਨੇ ਫਿਰ ਪੰਜਵੇਂ ਨੰਬਰ ‘ਤੇ ਬੱਲੇਬਾਜ਼ੀ ਲਈ ਉੱਤਰੇ ਸ਼ਾਨ ਦੇ ਨਾਲ ਮਿਲ ਕੇ 84 ਦੌੜਾਂ ਦੀ ਅਜਿੱਤ ਸਾਂਝੇਦਾਰੀ ਕੀਤੀ ਅਤੇ ਦਿਨ ਦੀ ਸਮਾਪਤੀ ਤੱਕ ਫਿਰ ਅਸਟਰਲੀਆ ਨੂੰ ਕੋਈ ਹੋਰ ਨੁਕਸਾਨ ਨਹੀਂ ਹੋਣ ਦਿੱਤਾ ਅਤੇ ਟੀਮ ਦੀ ਹੌਲੀ ਸ਼ੁਰੂਆਤ ਦੇ ਬਾਵਜ਼ੂਦ ਉਸ ਨੂੰ ਸਟੰਪਸ ਤੱਕ 244 ਦੇ ਸੰਤੋਸ਼ਜਨਕ ਸਕੋਰ ਤੱਕ ਪਹੁੰਚਾਇਆ ਸ਼ਾਨ ਨੇ 93 ਗੇਂਦਾਂ ‘ਚ ਚਾਰ ਚੌਕਿਆਂ ਦੀ ਮੱਦਦ ਨਾਲ ਨਾਬਾਦ 31 ਦੌੜਾਂ ਬਣਾਈਆਂ ਸਮਿੱਥ ਨੇ 131 ਗੇਂਦਾਂ ‘ਚ ਛੇ ਚੌਕੇ ਲਾ ਕੇ ਨਾਬਾਦ 65 ਦੌੜਾਂ ਬਣਾਈਆਂ ਅਤੇ ਇਹ ਲਗਾਤਾਰ ਤੀਜੀ ਵਾਰ ਹੈ ਜਦੋਂ ਉਹ ਆਪਣੇ ਬਾਕਸਿੰਗ ਡੇ ਟੇਸਟ ‘ਚ ਅਜਿੰਤ ਮੈਦਾਨ ਤੋਂ ਪਰਤੇ ਹਨ ਟੈਸਟ ‘ਚ ਦੁਨੀਆ ਦੇ ਨੰਬਰ ਇੱਕ ਬੱਲੇਬਾਜ਼ ਨੇ ਆਪਣੇ ਲਗਾਤਾਰ ਤਿੰਨ ਬਾਕਸਿੰਗ ਡੇ ਟੈਸਟਾਂ ‘ਚ ਅਜਿੱਤ ਰਹਿੰਦਿਆਂ ਵੈਸਟਇੰਡੀਜ਼, ਪਾਕਿਸਤਾਨ ਅਤੇ ਇੰਗਲੈਂਡ ਖਿਲਾਫ ਕੁੱਲ 434 ਦੌੜਾਂ ਬਣਾਈਆਂ ਹਨ। (Ashes Series)