ਵਪਾਰੀ ਤੋਂ ਇਨੋਵਾ ਸਵਾਰਾਂ ਨੇ ਸਾਢੇ ਸੱਤ ਲੱਖ ਲੁੱਟੇ

Loot,Trader, Innova Riders

ਭਗਤਾ ਭਾਈ (ਸੱਚ ਕਹੂੰ ਨਿਊਜ਼)। ਸ਼ਹਿਰ ਦੀ ਭੀੜ ਭਾੜ ਵਾਲੀ ਜਗ੍ਹਾ ਤੋਂ ਅੱਜ ਦੁਪਹਿਰ ਇਨੋਵਾ ਸਵਾਰਾਂ ਵੱਲੋਂ ਇੱਕ ਸ਼ੈਲਰ ਵਪਾਰੀ ਤੋਂ ਕਰੀਬ ਸਾਢੇ ਸੱਤ ਲੱਖ ਰੁਪਏ ਦੀ ਰਕਮ ਲੁੱਟ ਕੇ ਫਰਾਰ ਹੋ ਜਾਣ ਦਾ ਸਮਾਚਾਰ ਹੈ। ਜਾਣਕਾਰੀ ਅਨੁਸਾਰ ਸ਼ਹਿਰ ਦੇ ਸ਼ਾਂਤੀ ਐਗਰੋ ਫੂਡਜ ਦੇ ਮਾਲਕ ਹਰਿੰਦਰ ਪਾਲ ਇੱਥੋਂ ਦੀ ਐਚ.ਡੀ.ਐਫ.ਸੀ. ਵਿਚੋਂ ਕਰੀਬ 7.59 ਲੱਖ ਦੀ ਰਕਮ ਕਢਵਾ ਕੇ ਜਦ ਬਾਹਰ ਨਿਕਲੇ ਤਾਂ ਪਹਿਲਾਂ ਤੋਂ ਹੀ ਚਿੱਟੇ ਰੰਗ ਦੀ ਇਨੋਵਾ ਵਿੱਚ ਬੈਠੇ ਲੁਟੇਰਿਆਂ ਵਿੱਚੋਂ ਇੱਕ ਵਿਅਕਤੀ ਨੇ ਉਤਰ ਕੇ ਉਨ੍ਹਾਂ ‘ਤੇ ਗੋਲੀ ਚਲਾ ਦਿੱਤੀ।ਇਸ ਹੜਬੜਾਹਟ ਵਿੱਚ ਹਰਿੰਦਰਪਾਲ ਦੇ ਹੱਥੋਂ ਪੈਸਿਆਂ ਵਾਲਾ ਬੈਗ ਡਿੱਗ ਪਿਆ ਅਤੇ ਲੁਟੇਰੇ ਉਸ ਬੈਗ ਨੂੰ ਚੁੱਕ ਦੇ ਫਰਾਰ ਹੋ ਗਏ। ਇਸ ਸੰਬੰਧੀ ਥਾਣਾ ਮੁਖੀ ਦਲਬੀਰ ਸਿੰਘ ਨੇ ਕਿਹਾ ਕਿ ਪੂਰੇ ਇਲਾਕੇ ਦੀ ਨਾਕਾਬੰਦੀ ਕਰ ਦਿੱਤੀ ਗਈ ਹੈ ਅਤੇ ਇਸ ਘਟਨਾ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। (Innova)