ਸਾਬਕਾ ਚੋਣਕਰਤਾ ਨੇ ਵਿਰਾਟ ਕੋਹਲੀ ‘ਤੇ ਕੀਤਾ ਇਹ ਕੁਮੈਂਟ

Better, Virat Kohli,  Rohit Sharma, Cricket, Former Selectors, Sandip Patil

ਵਿਰਾਟ ਤੋਂ ਕਿਤੇ ਬਿਹਤਰ ਬੱਲੇਬਾਜ਼ ਹਨ ਰੋਹਿਤ ਸ਼ਰਮਾ : ਪਾਟਿਲ | Virat Kohli

ਨਵੀਂ ਦਿੱਲੀ (ਏਜੰਸੀ)। ਵਿਰਾਟ ਕੋਹਲੀ ਨੂੰ ਭਾਵੇਂ ਹੀ ਦੁਨੀਆ ਦੇ ਸਰਵੋਤਮ ਬੱਲੇਬਾਜ਼ਾਂ ‘ਚ ਗਿਣਿਆ ਜਾਂਦਾ ਹੋਵੇ ਪਰ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਚੋਣਕਰਤਾ ਸੰਦੀਪ ਪਾਟਿਲ ਇਸ ਗੱਲ ਤੋਂ ਇਤੇਫਾਕ ਨਹੀਂ ਰੱਖਦੇ ਹਨ ਪਾਟਿਲ ਦਾ ਮੰਨਣਾ ਹੈ ਕਿ ਵਰਤਮਾਨ ‘ਚ ਰੋਹਿਤ ਸ਼ਰਮਾ ਟੀਮ ਇੰਡੀਆ ਦੇ ਸਰਵੋਤਮ ਬੱਲੇਬਾਜ਼ ਹਨ ਤੇ ਸੀਮਤ ਓਵਰ ਫਾਰਮੈਟ ‘ਚ ਤਾਂ ਵਿਰਾਟ ਤੋ ਵੀ ਕਿਤੇ ਬਿਹਤਰ ਹਨ ਰੋਹਿਤ ਨੇ ਵਿਰਾਟ ਦੀ ਗੈਰ-ਹਾਜ਼ਰੀ ‘ਚ ਸੀ੍ਰਲੰਕਾ ਖਿਲਾਫ ਇੱਕ ਰੋਜ਼ਾ ਅਤੇ ਟੀ-20 ਸੀਰੀਜ਼ ‘ਚ ਕੌਮੀ ਟੀਮ ਦੀ ਕਪਤਾਨੀ ਕੀਤੀ ਸੀ ਅਤੇ ਭਾਰਤ ਨੂੰ 2-1 ਅਤੇ 3-0 ਨਾਲ ਜਿੱਤ ਦਿਵਾਈ ਪਰ ਇਸ ਦੌਰਾਨ ਉਨ੍ਹਾਂ ਦੀ ਨਿੱਜੀ ਬੱਲੇਬਾਜ਼ੀ ਜਿਆਦਾ ਚਰਚਾ ‘ਚ ਰਹੀ। (Virat Kohli)

ਇਹ ਵੀ ਪੜ੍ਹੋ : ਕੈਨੇਡਾ ’ਚ ਪੰਜਾਬ ਦੇ ਕਬੱਡੀ ਖਿਡਾਰੀ ਦੀ ਮੌਤ

ਰੋਹਿਤ ਨੇ ਇੱਕ ਰੋਜ਼ਾ ਸੀਰੀਜ਼ ਦੇ ਦੂਜੇ ਮੈਚ ‘ਚ ਦੂਹਰਾ ਸੈਂਕੜਾ ਬਣਾਇਆ ਅਤੇ ਇੱਕ ਰੋਜ਼ਾ ਕੌਮਾਂਤਰੀ ਕ੍ਰਿਕਟ ‘ਚ ਤਿੰਨ ਦੂਹਰੇ ਸੈਂਕੜੇ ਲਾਉਣ ਵਾਲੇ ਦੁਨੀਆ ਦੇ ਪਹਿਲੇ ਬੱਲੇਬਾਜ਼ ਬਣ ਗਏ ਉਨ੍ਹਾਂ ਨੇ ਟੀ20 ਸੀਰੀਜ਼ ‘ਚ ਵੀ 118 ਦੌੜਾਂ ਦੀ ਤੇਜ਼ ਸੈਂਕੜੈ ਵਾਲੀ ਪਾਰੀ ਖੇਡੀ ਸਾਬਕਾ ਮੁੱਖ ਚੋਣਕਰਤਾ ਨੇ ਕਿਹਾ ਕਿ ਵਿਰਾਟ ਟੈਸਟ ਕ੍ਰਿਕਟ ‘ਚ ਭਾਰਤ ਦੇ ਸਰਵੋਤਮ ਬੱਲੇਬਾਜ਼ ਹੋ ਸਕਦੇ ਹਨ ਪਰ ਇੱਕ ਰੋਜ਼ਾ ਅਤੇ ਟੀ20 ‘ਚ ਰੋਹਿਤ ਉਨ੍ਹਾਂ ਤੋਂ ਕਿਤੇ ਅੱਗੇ ਹਨ ਉਨ੍ਹਾਂ ਨੇ ਇੱਕ ਚੈਨਲ ਨੂੰ ਕਿਹਾ ਕਿ ਵਿਰਾਟ ਦੇ ਪ੍ਰਸੰਸਕਾਂ ਨੂੰ ਇਹ ਗੱਲ ਭਾਵੇਂ ਹੀ ਚੰਗੀ ਨਾ ਲੱਗੇ ਪਰ ਸੱਚ ਤਾਂ ਇਹੀ ਹੈ ਕਿ ਰੋਹਿਤ ਮੌਜ਼ੂਦਾ ਸਮੇਂ ‘ਚ ਟੀਮ ਇੰਡੀਆ ਦੇ ਸਰਵੋਤਮ ਬੱਲੇਬਾਜ ਹਨ। (Virat Kohli)