ਨਿਊਜ਼ੀਲੈਂਡ ਦੀ ਵਿੰਡੀਜ਼ ‘ਤੇ 3-0 ਨਾਲ ‘ਕਲੀਨ ਸਵੀਪ’

NewZealand, Westindies, Win, Series, Cricket, Sports

ਕ੍ਰਾਈਸਟਚਰਚ (ਏਜੰਸੀ)। ਟ੍ਰੇਂਟ ਬੋਲਟ ਅਤੇ ਮਿਸ਼ੇਲ ਸੇਂਟਨੇਰ ਦੀ ਹਮਲਾਵਰ ਗੇਂਦਬਾਜ਼ੀ ਦੀ ਬਦੌਲਤ ਨਿਊਜ਼ੀਲੈਂਡ ਨੇ ਵੈਸਟਇੰਡੀਜ਼ ਨੂੰ ਮੀਂਹ ਪ੍ਰਭਾਵਿਤ ਬਾਕਸਿੰਗ ਡੇ ਇੱਕ ਰੋਜਾ ‘ਚ ਡਕਵਰਥ ਪ੍ਰਣਾਲੀ ਨਾਲ 66 ਦੌੜਾਂ ਨਾਲ ਹਰਾ ਕੇ 3-0 ਨਾਲ ਸੀਰੀਜ਼ ‘ਚ ਕਲੀਨ ਸਵੀਪ ਕਰ ਲਈ ਨਿਊਜ਼ੀਲੈਂਡ ਨੇ ਇੱਥੇ ਮੰਗਲਵਾਰ ਨੂੰ ਖੇਡੇ ਗਏ ਆਖਰੀ ਇੱਕ ਰੋਜ਼ਾ ‘ਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਅਤੇ ਮੀਂਹ ਕਾਰਨ 23 ਓਵਰਾਂ ਦੇ ਮੈਚ ‘ਚ ਚਾਰ ਵਿਕਟਾਂ ਦੇ ਨੁਕਸਾਨ ‘ਤੇ 131 ਦੌੜਾਂ ਬਣਾਈਆਂ ਮੈਚ ‘ਚ ਕਾਲੇ ਘਿਰੇ ਬੱਦਲਾਂ ਵਿਚਕਾਰ ਵੈਸਟਇੰਡੀਜ਼ ਦੀ ਟੀਮ ਨੂੰ ਫਿਰ ਜਿੱਤ ਲਈ 23 ਓਵਰਾਂ ‘ਚ ਸੋਧ 166 ਦੌੜਾਂ ਦਾ ਟੀਚਾ ਦਿੱਤਾ ਗਿਆ ਜਿਸ ਦੇ ਜਵਾਬ ‘ਚ ਉਸ ਦੀ ਟੀਮ ਨਿਰਧਾਰਤ ਓਵਰਾਂ ‘ਚ ਨੌਂ ਵਿਕਟਾਂ ‘ਤੇ 99 ਦੌੜਾਂ ਹੀ ਬਣਾ ਸਕੀ ਵੈਸਟਇੰਡੀਜ਼ ਦੀ ਟੀਮ ਹੇਗਲੇ ਓਵਲ ‘ਚ ਵਾੲ੍ਹੀਟਵਾਸ਼ ਤੋਂ ਬਾਅਦ ਇੱਥੇ ਇੱਕ ਰੋਜ਼ਾ ਸੀਰੀਜ਼ ‘ਚ ਵੀ ਵਾੲ੍ਹੀਟਵਾਸ਼ ਝੱਲਣ ਨੂੰ ਮਜ਼ਬੂਰ ਰਹੀ ਅਤੇ ਇਸ ਦੌਰੇ ‘ਚ ਇੱਕ ਵੀ ਮੈਚ ਨਹੀਂ ਜਿੱਤ ਸਕੀ। (Cricket News)

ਇਹ ਵੀ ਪੜ੍ਹੋ : ਇੰਤਕਾਲਾਂ ਲਈ ਸਰਕਾਰ ਲਾਉਣ ਜਾਣ ਰਹੀ ਐ ਦੂਜਾ ਕੈਂਪ, ਜਾਣੋ ਕਦੋਂ

ਵੈਸਟਇੰਡੀਜ ਦੇ ਚੋਟੀ ਕ੍ਰਮ ਨੇ ਪਹਿਲਾਂ ਹੀ ਵਾਂਗ ਨਿਰਾਸ਼ ਕੀਤਾ ਅਤੇ ਟੀਚੇ ਦਾ ਪਿੱਛਾ ਕਰਦਿਆਂ ਸਿਰਫ ਮੱਧ ਕ੍ਰਮ ‘ਚ ਕਪਤਾਲ ਜੇਸਨ ਹੋਲਡਰ ਹੀ 34 ਦੌੜਾਂ ਬਣਾ ਕੇ ਵੱਡੇ ਸਕੋਰਰ ਰਹੇ ਜਦੋਂਕਿ ਉਸ ਦੇ ਚੋਟੀ ਪੰਜ ਵਿਕਟਾਂ ਕੁੱਲ ਨੌਂ ਦੌੜਾਂ ਦੇ ਸਕੋਰ ‘ਤੇ ਡਿੱਗੀਆਂ ਓਪਨਰ ਕ੍ਰਿਸ ਗੇਲ ਚਾਰ ਦੌੜਾਂ ਬਣਾ ਕੇ ਆਊਟ ਹੋਏ ਅਤੇ ਫਿਰ ਫਲਾਪ ਰਹੇ ਦੋ ਦਿਨ ਪਹਿਲਾਂ ਦੂਜੇ ਇੱਕ ਰੋਜ਼ਾ ‘ਚ 34 ਦੌੜਾਂ ‘ਤੇ ਸੱਤ ਵਿਕਟਾਂ ਕੱਢ ਕੇ ਆਪਣੇ ਕਰੀਅਰ ਦਾ ਸਰਵੋਤਮ ਪ੍ਰਦਰਸਨ ਕਰਨ ਵਾਲੇ ਕੀਵੀ ਗੇਂਦਬਾਜ਼ ਬੋਲਟ ਨੇ ਇਸੇ ਮੈਦਾਨ ‘ਤੇ ਬਾਕਸਿੰਗ ਡੇ ‘ਤੇ ਪੰਜ ਓਵਰਾਂ ‘ਚ 18 ਦੌੜਾਂ ਦੇ ਕੇ ਤਿੰਨ ਵਿਕਟਾਂ ਕੱਢੀਆਂ ਸੇਂਟਨੇਰ ਨੇ 15 ਦੌੜਾਂ ਦੇ ਕੇ ਤਿੰਨ ਵਿਕਟਾਂ ਅਤੇ ਮੈਟ ਹੈਨਰੀ ਨੇ 18 ਦੌੜਾਂ ਦੇ ਕੇ ਵਿੰਡੀਜ਼ ਦੇ ਦੋ ਵਿਕਟਾਂ ਲਈਆਂ। (Cricket News)

ਇਸ ਤੋਂ ਪਹਿਲਾਂ ਵੈਸਟਇੰਡੀਜ਼ ਲਈ 166 ਦੌੜਾਂ ਦੇ ਟੀਚੇ ਨੂੰ ਨਿਰਧਾਰਤ ਕਰਨ ਲਈ ਮੇਜ਼ਬਾਨ ਨਿਊਜ਼ੀਲੈਂਡ ਦੇ ਬੱਲੇਬਾਜ਼ਾਂ ਨੇ ਅਹਿਮ ਭੂਮਿਕਾ ਨਿਭਾਈ ਅਤੇ ਮੱਧ ਕ੍ਰਮ ਦੇ ਰਾਸ ਟੇਲਰ ਨੇ 54 ਗੇਂਦਾਂ ‘ਚ ਛੇ ਤਾਬੜਤੋੜ ਚੌਕੇ ਲਾ ਕੇ ਨਾਬਾਦ 47 ਦੌੜਾਂ ਅਤੇ ਹੈਨਰੀ ਨਿਕੋਲਸ ਨੇ ਨਾਬਾਦ 18 ਦੋੜਾਂ ਦੀਆਂ ਪਾਰੀਆਂ ਖੇਡੀਆਂ ਕਪਤਾਨ ਟਾਮ ਲਾਥਮ ਨੇ ਵੀ 37 ਦੌੜਾਂ ਦਾ ਯੋਗਦਾਨ ਦਿੱਤਾ ਅਤੇ ਚੌਥੀ ਵਿਕਟ ਲਈ 73 ਦੌੜਾਂ ਦੀ ਸਾਂਝੇਦਾਰੀ ਕੀਤੀ ਲਾਥਮ ਨੇ 42 ਗੇਂਦਾਂ ‘ਚ ਪੰਜ ਚੌਕੇ ਲਾਏ ਵਿੰਡੀਜ਼ ਲਈ ਸ਼ੇਲਡਨ ਕੋਟਰੇਲ ਨੇ ਸਭ ਤੋਂ ਜਿਆਦਾ ਦੋ ਵਿਕਟਾਂ ਹਾਸਲ ਕੀਤੀਆਂ ਟੇਲਰ ਨੂੰ ਉਨ੍ਹਾਂ ਦੇ ਇਸ ਪ੍ਰਦਰਸ਼ਨ ਲਈ ਮੈਨ ਆਫ ਦ ਮੈਚ ਚੁਣਿਆ ਗਿਆ ਜਦੋਂਕਿ ਬੋਲਟ ਨੂੰ ਲਗਾਤਾਰ ਚੰਗੀ ਗੇਂਦਬਾਜ਼ੀ ਲਈ ਮੈਨ ਆਫ ਦ ਸੀਰੀਜ਼ ਚੁਣਿਆ ਗਿਆ। (Cricket News)