ਸਾਡੇ ਨਾਲ ਸ਼ਾਮਲ

Follow us

10.9 C
Chandigarh
Thursday, January 22, 2026
More
    Home Breaking News 5ਵੀਂ, 8ਵੀਂ, 1...

    5ਵੀਂ, 8ਵੀਂ, 10ਵੀਂ ਤੇ 12ਵੀਂ ਦੀਆਂ ਡੇਟਸ਼ੀਟਾਂ ਜਾਰੀ

    Datasheets , 5th, 8th, 10th , 12th , Issued

    ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਡੇਟਸ਼ੀਟਾਂ ਜਾਰੀ

    18 ਫਰਵਰੀ ਤੋਂ ਸ਼ੁਰੂ ਹੋ ਕੇ 27 ਮਾਰਚ ਤੱਕ ਚੱਲਣਗੇ ਪੇਪਰ

    ਕੁਲਵੰਤ ਕੋਟਲੀ/ਮੋਹਾਲੀ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 5ਵੀਂ, 8ਵੀਂ, 10ਵੀਂ ਅਤੇ 12ਵੀਂ ਕਲਾਸ ਦੀਆਂ ਲਈਆਂ ਜਾਣ ਵਾਲੀਆਂ ਸਾਲਾਨਾ ਪ੍ਰੀਖਿਆਵਾਂ ਦੀ ਡੇਟਸ਼ੀਟ ਜਾਰੀ ਕਰ ਦਿੱਤੀ ਗਈ ਹੈ। ਜਾਰੀ ਡੇਟਸ਼ੀਟ ਅਨੁਸਾਰ 5ਵੀਂ ਕਲਾਸ ਦੀ ਪ੍ਰੀਖਿਆ 18 ਫਰਵਰੀ 2020 ਤੋਂ 26 ਫਰਵਰੀ ਤੱਕ, 8ਵੀਂ ਦੀ ਪ੍ਰੀਖਿਆ 3 ਮਾਰਚ 2020 ਤੋਂ 14 ਮਾਰਚ ਤੱਕ, 10ਵੀਂ ਦੀ ਪ੍ਰੀਖਿਆ 17 ਮਾਰਚ 2020 ਤੋਂ 8 ਅਪ੍ਰੈਲ ਤੱਕ ਲਈ ਜਾਵੇਗੀ। 12ਵੀਂ ਕਲਾਸ ਦੀ ਪ੍ਰੀਖਿਆ 3 ਮਾਰਚ ਤੋਂ 27 ਮਾਰਚ ਤੱਕ ਲਈ ਜਾਵੇਗੀ।

    5ਵੀਂ ਦੀ ਪ੍ਰੀਖਿਆ 18 ਫਰਵਰੀ ਤੇ  8 ਵੀਂ ਦੀ  3 ਮਾਰਚ ਤੋਂ 

    ਸਿੱਖਿਆ ਬੋਰਡ ਵੱਲੋਂ 5ਵੀਂ ਸ਼੍ਰੇਣੀ ਦੀ ਸਾਲਾਨਾ ਪ੍ਰੀਖਿਆ ਮਾਰਚ 2020 ਦੀ ਜਾਰੀ ਡੇਟਸ਼ੀਟ ਅਨੁਸਾਰ 18 ਫਰਵਰੀ ਨੂੰ ਪਹਿਲੀ ਭਾਸ਼ਾ ਪੰਜਾਬੀ/ਹਿੰਦੀ/ਉਰਦੂ, 20 ਫਰਵਰੀ ਨੂੰ ਵਾਤਾਵਰਨ ਸਿੱਖਿਆ, 22 ਫਰਵਰੀ ਨੂੰ ਅੰਗਰੇਜ਼ੀ, 24 ਫਰਵਰੀ ਨੂੰ ਗਣਿਤ, 26 ਫਰਵਰੀ ਨੂੰ ਦੂਜੀ ਭਾਸ਼ਾ ਪੰਜਾਬੀ/ਹਿੰਦੀ/ਉਰਦੂ ਵਿਸ਼ੇ ਦੀ ਪ੍ਰੀਖਿਆ ਹੋਵੇਗੀ।ਸਿੱਖਿਆ ਬੋਰਡ ਵੱਲੋਂ 8 ਵੀਂ ਸ਼੍ਰੇਣੀ ਦੀ ਜਾਰੀ ਡੇਟਸ਼ੀਟ ਅਨੁਸਾਰ 3 ਮਾਰਚ ਨੂੰ ਪਹਿਲੀ ਭਾਸ਼ਾ ਪੰਜਾਬੀ/ਹਿੰਦੀ/ਉਰਦੂ, 4 ਮਾਰਚ ਨੂੰ ਵਿਗਿਆਨ, 6 ਮਾਰਚ ਨੂੰ ਅੰਗਰੇਜ਼ੀ, 7 ਮਾਰਚ ਨੂੰ ਕੰਪਿਊਟਰ ਸਾਇੰਸ, 9 ਮਾਰਚ ਨੂੰ ਗਣਿਤ, 11 ਮਾਰਚ ਨੂੰ ਸਮਾਜਿਕ ਵਿਗਿਆਨ , 12 ਮਾਰਚ ਨੂੰ ਦੂਜੀ ਭਾਸ਼ਾ ਪੰਜਾਬੀ/ਹਿੰਦੀ/ਉਰਦੂ, 13 ਮਾਰਚ ਨੂੰ ਸਿਹਤ ਅਤੇ ਸਰੀਰਕ ਸਿੱਖਿਆ, 14 ਮਾਰਚ ਨੂੰ ਚੋਣਵੇਂ ਵਿਸ਼ੇ- ਖੇਤੀਬਾੜੀ, ਡਾਂਸ, ਜਿਊਮੈਟਰੀਕਲ ਡਰਾਇੰਗ ਅਤੇ ਚਿੱਤਰਕਲਾ, ਗ੍ਰਹਿ ਵਿਗਿਆਨ, ਸੰਗੀਤ ਵਾਦਨ, ਸੰਗੀਤ- ਗਾਇਨ, ਇਲੈਕਟ੍ਰੀਕਲ ਐਂਡ ਰੇਡੀਓ ਵਰਕ, ਸੰਸਕ੍ਰਿਤ, ਉਰਦੂ ਇਲੈਕਟਿਵ, ਵੋਕੇਸ਼ਨਲ ਵਿਸ਼ੇ -ਸਧਾਰਨ ਘਰੇਲੂ ਯੰਤਰਾਂ, ਵਾਈਰਿੰਗ ਦੀ ਮੁਰੰਮਤ ਅਤੇ ਸਾਂਭ-ਸੰਭਾਲ ਅਤੇ ਟਰਾਂਜਿਸਟਰ ਦੀ ਮੁਰੰਮਤ ਅਤੇ ਸਾਂਭ-ਸੰਭਾਲ ਵਿਸ਼ੇ ਦੀ ਪ੍ਰੀਖਿਆ ਹੋਵੇਗੀ।

      10ਵੀਂ ਦੀ ਪ੍ਰੀਖਿਆ 17 ਮਾਰਚ ਤੋਂ 

    ਇਸੇ ਤਰ੍ਹਾਂ 10ਵੀਂ ਦੀਆਂ ਲਈਆਂ ਜਾਣ ਵਾਲੀਆਂ ਪ੍ਰੀਖਿਆਵਾਂ ਦੀ ਜਾਰੀ ਡੇਟਸ਼ੀਟ ਅਨੁਸਾਰ 17 ਮਾਰਚ ਨੂੰ ਪੰਜਾਬੀ-ਏ, ਪੰਜਾਬ ਦਾ ਇਤਿਹਾਸ ਤੇ ਸੱਭਿਆਚਾਰ-ਏ , 20 ਮਾਰਚ ਨੂੰ ਅੰਗਰੇਜ਼ੀ, 23 ਮਾਰਚ ਨੂੰ ਵਿਗਿਆਨ, 24 ਮਾਰਚ ਨੂੰ ਪੰਜਾਬੀ-ਬੀ, ਪੰਜਾਬ ਦਾ ਇਤਿਹਾਸ ਤੇ ਸੱਭਿਆਚਾਰ-ਬੀ, 27 ਮਾਰਚ ਨੂੰ ਸਮਾਜਿਕ ਵਿਗਿਆਨ , 30 ਮਾਰਚ ਨੂੰ ਗਣਿਤ, 31 ਮਾਰਚ ਨੂੰ ਸੰਗੀਤ ਵਾਦਨ , 1 ਅਪਰੈਲ ਨੂੰ ਹਿੰਦੀ (03), ਉਰਦੂ (ਹਿੰਦੀ ਦੀ ਥਾਂ), 2 ਅਪਰੈਲ ਨੂੰ ਸਿਹਤ ਅਤੇ ਸਰੀਰਕ ਸਿੱਖਿਆ, 3 ਅਪਰੈਲ ਨੂੰ ਐਨ.ਐਸ.ਕਿਉ.ਐਫ ਵਿਸ਼ੇ :- ਪ੍ਰਚੂਨ (76), ਆਟੋਮੋਬਾਈਲ (78), ਸਿਹਤ ਸੰਭਾਲ (79), ਸੂਚਨਾ ਤਕਨਾਲੋਜੀ (80), ਸੁਰੱਖਿਆ (81), ਖੂਬਸੂਰਤੀ ਤੇ ਤੰਦਰੁਸਤੀ (82), ਯਾਤਰਾ ਤੇ ਸੈਰਸਪਾਟਾ (86), ਸਰੀਰਕ ਸਿੱਖਿਆ ਅਤੇ ਖੇਡਾ (87), ਖੇਤੀਬਾੜੀ(88), ਅਪੈਰਲ 89, ਉਸਾਰੀ 90, 4 ਅਪਰੈਲ ਨੂੰ ਸੰਗੀਤ ਗਾਈਨ, 6 ਅਪਰੈਲ ਨੂੰ ਕੰਪਿਊਟਰ ਸਾਇੰਸ, 7 ਅਪਰੈਲ ਨੂੰ ਸੰਗੀਤ ਤਬਲਾ.

    8 ਅਪਰੈਲ ਨੂੰ ਮਕੈਨੀਕਲ ਡਰਾਇੰਗ ਅਤੇ ਚਿੱਤਰਕਲਾ, ਕਟਾਈ ਅਤੇ ਸਿਲਾਈ, ਗ੍ਰਹਿ ਵਿਗਿਆਨ, ਖੇਤੀਬਾੜੀ, ਸਿਹਤ ਵਿਗਿਆਨ, ਭਾਸ਼ਾਵਾਂ:-ਸੰਸਕ੍ਰਿਤ, ਉਰਦੂ, ਅਰਬੀ,  ਫਰਾਂਸੀਸੀ, ਜਰਮਨ,  ਪ੍ਰੀ-ਵੋਕੇਸ਼ਨਲ:- ਕੰਪਿਊਟਰ ਸਾਇੰਸ (ਪ੍ਰੀ: ਵੋਕੇਸ਼ਨਲ), ਰਿਪੇਅਰ ਐਂਡ ਮੈਨਟੀਨੈਂਸ ਆਫ ਹਾਊਸ ਹੋਲਡ ਇਲੈਕਟਰੀਕਲ ਅਪਲਾਇੰਸਿਜ਼, ਇਲੈਕਟ੍ਰਾਨਿਕ ਟੈਕਨਾਲੋਜੀ,ਖੇਤੀ ਪਾਵਰ ਮਸ਼ੀਨਾਂ ਦੀ ਦੇਖਭਾਲ ਅਤੇ ਮੁਰੰਮਤ, ਸਕੂਟਰ ਐਂਡ ਮੋਟਰ ਸਾਇਕਲ(ਰਿਪਅੇਰ ਐਂਡ ਮੈਨਟੀਨੈਂਸ)(ਕੇਵਲ ਰੀਅਪੀਅਰ ਲਈ), ਨਿਟਿੰਗ(ਹੈਂਡ ਐਂਡ ਮਸ਼ੀਨ,  ਇੰਜੀਨੀਅਰਿੰਗ ਡਰਾਫਟਿੰਗ ਐਂਡ ਡੁਪਲੀਕੇਟਿੰਗ, ਫੂਡ ਪ੍ਰੀਜ਼ਰਵੇਸ਼ਨ, ਕਮਰਸ਼ੀਅਲ ਆਰਟ, ਮੈਨੂਫੈਕਚਰਿੰਗ ਆਫ ਸਪੋਰਟਸ ਗੁੱਡਜ(ਕੇਵਲ ਰੀਅਪੀਅਰ ਲਈ), ਮੈਨੂਫੈਕਚਰਿੰਗ ਆਫ ਲੈਦਰ ਗੁੱਡਜ ਵਿਸ਼ੇ ਦੀ ਪ੍ਰੀਖਿਆ ਹੋਵੇਗੀ। ਪ੍ਰੀਖਿਆ ਦਾ ਸਮਾਂ ਸਵੇਰੇ 10 ਵਜੇ ਤੋਂ 1.15 ਵਜੇ ਤੱਕ ਹੋਵੇਗਾ।

    12ਵੀਂ ਦੀ ਪ੍ਰੀਖਿਆ 03 ਮਾਰਚ ਤੋਂ 

    ਇਸੇ ਤਰ੍ਹਾਂ ਬਾਰਵੀਂ ਦੀ ਸਲਾਨਾ ਪ੍ਰੀਖਿਆ, ਜੋ 3 ਮਾਰਚ ਤੋਂ ਪ੍ਰੀਖਿਆ ਸ਼ੁਰੂ ਹੋਵੇਗੀ, ਦਾ ਸਮਾਂ ਦੁਪਹਿਰ ਬਾਅਦ 2 ਵਜੇ ਤੋਂ 5.15 ਵਜੇ ਤੱਕ ਹੋਵੇਗਾ ਜਾਰੀ ਡੇਟਸ਼ੀਟ ਅਨੁਸਾਰ 3 ਮਾਰਚ 2020 ਦਿਨ ਮੰਗਲਵਾਰ ਨੂੰ ਸਾਰੇ ਗਰੁੱਪਾਂ ਦੀ ਜਨਰਲ ਪੰਜਾਬੀ (002), ਪੰਜਾਬ ਹਿਸਟਰੀ ਐਂਡ ਕਲਚਰ ਦੀ ਪ੍ਰੀਖਿਆ (003), 4 ਮਾਰਚ ਨੂੰ ਹਿਊਮੈਨਟੀਜ਼ ਗਰੁੱਪ ਪਬਲਿਕ ਐਡਮਨਿਸਟਰੇਸ਼ਨ (033), ਬਿਜਨਸ ਆਰਗੇਨਾਈਜੇਸ਼ਨ ਐਂਡ ਮੈਨੇਜਮੈਂਟ (029), ਗੁਰਮਤਿ ਸੰਗੀਤ (039) ਸਾਇਕੋਲੋਜੀ (044), ਮਿਊਜ਼ਿਕ (ਵੋਕਲ) (036) ਦੀ ਪ੍ਰੀਖਿਆ ਹੋਵੇਗੀ, 5 ਮਾਰਚ ਨੂੰ ਹਿਊਮੈਨਟੀਜ਼ ਗਰੁੱਪ ਦੀ ਫਿਲਾਸਫੀ (041), ਬੁੱਕ-ਕੀਪਿੰਗ ਐਂਡ ਅਕਾਊਟੈਂਸੀ (030), ਐਜੂਕੇਸ਼ਨ (034), ਜੁਮੈਟਰੀਕਲ ਪ੍ਰਸਪੈਕਟਿਵ ਐਂਡ ਆਰਕੀਟੈਕਚਰਲ ਡਰਾਇੰਗ (047), ਹਿਸਟਰੀ ਐਂਡ ਐਪਰੀਸੀਏਸ਼ਨ ਆਫ ਆਰਟਸ (050) ਦੀ ਪ੍ਰੀਖਿਆ, 6 ਮਾਰਚ ਨੂੰ ਸਾਰੇ ਗਰੁੱਪਾਂ ਦੀ ਜਨਰਲ ਅੰਗਰੇਜ਼ੀ (001) ਦੀ ਪ੍ਰੀਖਿਆ ਹੋਵੇਗੀ। 7 ਮਾਰਚ ਨੂੰ ਹਿਮਿਊਮੈਂਟੀਜ਼ ਗਰੁੱਪ ਦੀ ਡਾਂਸ (040), ਡਿਫੈਂਸ ਸਟੱਡੀਜ (043) ਅਤੇ ਸਾਰੇ ਗਰੁੱਪਾਂ ਦੀ ਐਗਰੀਕਲਚਰ (065) ਦੀ ਪ੍ਰੀਖਿਆ ਹੋਵੇਗੀ।

    9 ਮਾਰਚ ਨੂੰ ਹਿਊਮੈਂਟੀਜ਼ ਗਰੁੱਪ ਦੀ ਰਾਜਨੀਤੀ ਸ਼ਾਸਤਰ (031), ਸਾਇੰਸ ਗਰੁੱਪ ਦੀ ਫਜ਼ਿਕਸ (052), ਕਾਮਰਸ ਗਰੁੱਪ ਦੀ ਬਿਜਨਸ ਸਟੱਡੀਜ਼ -11 (141), ਐਗਰੀਕਲਚਰ ਗਰੁੱਪ ਦੀ ਫਜਿਕਸ (052) ਪ੍ਰੀਖਿਆ ਹੋਵਗੀ, ਇਸੇ ਤਰ੍ਹਾਂ 11 ਮਾਰਚ ਨੂੰ ਸਾਰੇ ਗਰੁੱਪਾਂ ਦੀ ਕੰਪਿਊਟਰ ਐਪਲੀਕੇਸ਼ਨ (72),  12 ਮਾਰਚ ਨੂੰ ਹਿਊਮੈਨਟੀਜ਼ ਗਰੁੱਪ ਦੀ ਹਿਸਟਰੀ (025), ਸਾਇੰਸ ਗਰੁੱਪ ਤੇ ਐਗਰੀਕਲਚਰ ਗਰੁੱਪ ਦੀ ਕਮਿਸਟਰੀ (053), ਕਾਮਰਸ ਗਰੁੱਪ ਦੀ ਬਿਜਨਸ ਇਕਨਾਮਿਕਸ ਐਂਡ ਕੁਐਂਟੀਟੇਟਿਵ ਮੈਥਡਸ- 11 (143), ਐਗਰੀਕਲਚਰ ਗਰੁੱਪ ਦੀ ਕਮਿਸਟਰੀ (053) ਦੀ ਪ੍ਰੀਖਿਆ, 13 ਮਾਰਚ ਨੂੰ ਹਿਊਮੈਨਟੀਜ਼ ਗਰੁੱਪ ਦੀ ਪੰਜਾਬੀ ਚੋਣਵੀਂ (004), ਹਿੰਦੀ ਚੋਣਵੀਂ (005), ਅੰਗਰੇਜ਼ੀ ਚੋਣਵੀਂ (006), ਉਰਦੂ (007) ਦੀ ਪ੍ਰੀਖਿਆ ਹੋਵੇਗੀ।

    16  ਮਾਰਚ ਨੂੰ ਹਿਊਮੈਨਟੀਜ਼ ਗਰੁੱਪ ਰਿਲੀਜ਼ਨ (035), ਮਿਊਜ਼ਿਕ ਇੰਸਟਰੂਮੈਂਟਲ (037),  ਸੰਸਕ੍ਰਿਤ (019), ਅਰਬੀ (020), ਫਰੈਂਚ (023),  ਜਰਮਨ (024), ਰੂਰਲ ਡਿਵੈਲਪਮੈਂਟ ਐਂਡ ਇਨਵਾਇਰਮੈਂਟ (051), ਮੀਡੀਆ ਸਟੱਡੀਜ਼ (150), ਸਾਇੰਸ ਗਰੁੱਪ ਦੀ ਬਾਇਲੋਜੀ (054), ਸੰਸਕ੍ਰਿਤ (019), ਕਾਮਰਸ ਗਰੁੱਪ ਦੀ ਅਕਾਊਟੈਂਸੀ (142) , ਮੀਡੀਆ ਸਟੱਡੀਜ਼ (150), ਐਗਰੀਕਲਚਰ ਗਰੁੱਪ ਦੀ ਰੂਰਲ ਡਿਵੈਲਪਮੈਂਟ ਐਂਡ ਇਨਵਾਇਰਮੈਂਟ (051) ਦੀ ਪ੍ਰੀਖਿਆ ਹੋਵੇਗੀ। 17 ਮਾਰਚ ਨੂੰ ਹਿਊਮੈਨਟੀਜ਼ ਗਰੁੱਪ ਦੀ ਸੋਸ਼ਿਆਲੋਜੀ (032) ਅਤੇ 18 ਮਾਰਚ ਨੂੰ ਸਾਰੇ  ਗਰੁੱਪਾਂ ਦੀ ਵਾਤਾਵਰਨ ਸਿੱਖਿਆ(139) ਦੀ ਪ੍ਰੀਖਿਆ ਹੋਵੇਗੀ।

    19 ਮਾਰਚ ਨੂੰ ਸਾਰੇ ਗਰੁੱਪ ਦੇ ਐਨ.ਐਸ.ਕਿਉ.ਐਫ ਵਿਸ਼ੇ :- ਸੰਗਠਿਤ ਪ੍ਰਚੂਨ (196), ਆਟੋਮੋਬਾਈਲ ਦੀ ਰੌਚਕ ਦੁਨੀਆਂ (197), ਸਿਹਤ ਸੰਭਾਲ (198), ਸੂਚਨਾ ਤਕਨਾਲੋਜੀ (199), ਨਿੱਜੀ ਸੁਰੱਖਿਆ (200), ਖੂਬਸੂਰਤੀ ਤੇ ਤੰਦਰੁਸਤੀ (201), ਯਾਤਰਾ ਅਤੇ ਸੈਰ ਸਪਾਟਾ (202), ਸਰੀਰਕ ਸਿੱਖਿਆ ਅਤੇ ਖੇਡਾਂ (203), ਖੇਤੀਬਾੜੀ (ਐਨ.ਐਸ.ਕਿਉ.ਐਫ) (204) ਦੀ ਪ੍ਰੀਖਿਆ ਹੋਵੇਗੀ। 20 ਮਾਰਚ ਨੂੰ ਫਿਜ਼ੀਕਲ ਐਜੂਕੇਸ਼ਨ ਐਂਡ ਸਪੋਰਟਸ (049), 21 ਮਾਰਚ ਨੂੰ ਹਿਊਮੈਨਟੀਜ਼ ਗਰੁੱਪ ਤੇ ਸਾਇੰਸ ਗਰੁੱਪ ਦੀ ਹੋਮ ਸਾਇੰਸ (045), 23 ਮਾਰਚ ਨੂੰ ਸਾਰੇ ਗਰੁੱਪ ਦੀ ਗਣਿਤ (028), 24 ਮਾਰਚ ਮਿਊਜ਼ਿਕ ਤਬਲਾ (038),  25 ਮਾਰਚ ਨੂੰ ਨੂੰ ਹਿਊਮੈਨਟੀਜ਼ ਗਰੁੱਪ, ਸਾਇੰਸ ਗਰੁੱਪ ਤੇ ਐਗਰੀਕਲਚਰ ਗਰੁੱਪ ਦੀ ਇਕਨਾਮਿਕਸ (026) ਅਤੇ ਕਾਮਰਸ ਗਰੁੱਪ ਦੀ ਫੰਡਾਮੈਂਟਲਜ਼ ਆਫ ਈ-ਬਿਜ਼ਨਸ (144), 26 ਮਾਰਚ ਨੂੰ ਸਾਰੇ ਗਰੁੱਪਾਂ ਦੀ ਕੰਪਿਊਟਰ ਸਾਇੰਸ (146) ਅਤੇ 27 ਮਾਰਚ ਨੂੰ ਸਾਰੇ ਗਰੁੱਪਾਂ ਦੀ ਜੋਗਰਫੀ (042) ਦੀ ਪ੍ਰੀਖਿਆ ਹੋਵੇਗੀ।

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here