ਕੋਰੋਨਾ ਦਾ ਖ਼ਤਰਨਾਕ ਰੂਪ

Corona Dangerous

ਕੋਰੋਨਾ ਦਾ ਖ਼ਤਰਨਾਕ ਰੂਪ

ਦੇਸ਼ ਅੰਦਰ ਕੋਰੋਨਾ ਦਾ ਕਹਿਰ ਖ਼ਤਮ ਨਹੀਂ ਹੋ ਗਿਆ ਸਿਰਫ਼ ਥਮਿਆ ਸੀ , ਉਤੋਂ ਕੋਰੋਨਾ ਦੇ ਅਫ਼ਰੀਕੀ ਰੂਪ (ਵੈਰੀਅੰਟ) ਨੇ ਨਵੀਂ ਚਿੰਤਾ ਖੜੀ ਕਰ ਦਿੱਤੀ ਹੈ ਮਹਾਂਰਾਸ਼ਟਰ ਸਰਕਾਰ ਨੇ ਬਿਨਾਂ ਵੈਕਸੀਨ ਦੇ ਦਾਖਲੇ ’ਤੇ ਪਾਬੰਦੀ ਲਾ ਦਿੱਤੀ ਹੈ ਇਸੇ ਤਰ੍ਹਾਂ ਦਿੱਲੀ ਸਰਕਾਰ ਨੇ ਕੇਂਦਰ ਸਰਕਾਰ ਨੂੰ ਵਿਦੇਸ਼ੀ ਉਡਾਣਾਂ ਰੋਕਣ ਦੀ ਬੇਨਤੀ ਕੀਤੀ ਹੈ ਅਮਰੀਕਾ, ਬਰਤਾਨੀਆਂ, ਸਾਊਦੀ ਅਰਬ ਤੇ ਸ੍ਰੀਲੰਕਾ ਅਫ਼ਰੀਕਾ ਤੋਂ ਆਉਣ ਵਾਲੀਆਂ ਉਡਾਣਾਂ ’ਤੇ ਪਾਬੰਦੀ ਲਾ ਚੁੱਕੇ ਹਨ ਬਿਨਾਂ ਸ਼ੱਕ ਇਹ ਹਾਲਾਤ ਇੱਕ ਵਾਰ ਫ਼ਿਰ ਮਨੁੱਖੀ ਸਿਹਤ ਅਤੇ ਆਰਥਿਕਤਾ ਲਈ ਚਿੰਤਾਜਨਕ ਹਨ ਤਸੱਲੀ ਵਾਲੀ ਗੱਲ ਹੈ ਕਿ ਦੇਸ਼ ਅੰਦਰ ਕੋਰੋਨਾ ਵੈਕਸੀਨ ਤੇਜ਼ ਰਫ਼ਤਾਰ ਨਾਲ ਚੱਲੀ ਹੈ ਪਰ ਦੋ ਖੁਰਾਕਾਂ ਲੱਗਣ ਦਾ ਪੂਰਾ ਟੀਚਾ ਹਾਸਲ ਕਰਨ ਲਈ ਅਜੇ ਸਮਾਂ ਲੱਗ ਰਿਹਾ ਹੈ

ਅਫਰੀਕੀ ਵੈਰੀਅੰਟ ਦੇ ਮੱਦੇਨਜ਼ਰ ਦੂਜੀ ਖੁਰਾਕ ਦਾ ਟੀਚਾ ਪੂਰਾ ਕਰਨ ਲਈ ਟੀਕਾਕਰਨ ਦੀ ਰਫ਼ਤਾਰ ਹੋਰ ਵਧਾਉਣੀ ਚਾਹੀਦੀ ਹੈ ਵਿਦੇਸ਼ ’ਚ ਨਵੇਂ ਵੈਰੀਅੰਟ ਸਾਹਮਣੇ ਇੱਕ -ਦੋ ਵੈਕਸੀਨ ਫੇਲ੍ਹ ਹੋਣ ਦੀ ਚਰਚਾ ਹੈ ਹਾਲ ਦੀ ਘੜੀ ਭਾਰਤ ’ਚ ਅਜੇ ਨਵੇਂ ਵੈਰੀਅੰਟ ਦਾ ਕੋਈ ਕੇਸ ਨਹੀਂ ਇਸ ਦੇ ਬਾਵਜੂਦ ਨਵੇਂ ਵੈਰੀਅੰਟ ਦੇ ਮੱਦੇਨਜ਼ਰ ਸਰਕਾਰਾਂ ਦੇ ਨਾਲ ਨਾਲ ਆਮ ਜਨਤਾ ਨੂੰ ਵੀ ਪੂਰੀ ਤਰ੍ਹਾਂ ਚੌਕਸ ਰਹਿਣ ਦੀ ਜ਼ਰੂਰਤ ਹੈ ਅਗਲੇ ਸਾਲ ਦੀ ਸ਼ੁਰੂਆਤ ’ਚ ਚਾਰ ਸੂਬਿਆਂ ’ਚ ਵਿਧਾਨ ਸਭਾ ਚੋਣਾਂ ਆ ਰਹੀਆਂ ਹਨ ਪੱਛਮੀ ਬੰਗਾਲ ਵਾਲੀ ਗਲਤੀ ਦੁਹਰਾਉਣ ਤੋਂ ਬਚਣਾ ਪਵੇਗਾ

ਅੱਜ ਵੀ ਸਿਆਸੀ ਸਰਗਰਮੀਆਂ ਜ਼ੋਰਾਂ ’ਤੇ ਹਨ ਜਿਵੇਂ ਜਿਵੇਂ ਚੋਣਾਂ ਨੇੜੇ ਆ ਰਹੀਆਂ ਹਨ ਸਿਆਸੀ ਇਕੱਠ ਵੱਡੇ ਹੋ ਰਹੇ ਹਨ ਕੇਂਦਰ ਸਰਕਾਰ ਵਿਦੇਸ਼ਾਂ ਤੋਂ ਆਉਣ ਵਾਲਿਆਂ ਲਈ ਪ੍ਰੋਟੋਕਾਲ ਪੂਰੀ ਤਰ੍ਹਾਂ ਲਾਗੂ ਕਰੇ ਸਰਕਾਰ ਨੂੰ ਲੋਕ ਜਾਗਰੂਕਤਾ ਮੁਹਿੰਮ ਨੂੰ ਤੇਜ਼ ਕਰਨ ’ਤੇ ਜ਼ੋਰ ਦੇਣਾ ਚਾਹੀਦਾ ਹੈ ਪਰ ਇਹ ਵੀ ਜ਼ਰੂਰੀ ਹੈ ਕਿ ਕੋਵਿਡ-ਨਿਯਮਾਂ ਦੇ ਨਾਂਅ ’ਤੇ ਆਰਥਿਕ ਗਤੀਵਿਧੀਆਂ ’ਚ ਕਿਸੇ ਤਰ੍ਹਾਂ ਦਾ ਵਿਘਨ ਨਾ ਪਵੇ ਆਰਥਿਕ ਗਤੀਵਿਧੀਆਂ ਦੌਰਾਨ ਹਦਾਇਤਾਂ ਅਪਣਾਉਣ ਦੀ ਇੱਕ ਸੰਸਕ੍ਰਿਤੀ ਵਿਕਸਿਤ ਕੀਤੀ ਜਾਵੇ

ਜਦੋਂ ਲੋਕਾਂ ਅੰਦਰ ਹਦਾਇਤਾਂ ਨੂੰ ਮੰਨਣ ਦੀ ਭਾਵਨਾ ਪੈਦਾ ਹੋਵੇਗੀ ਤਾਂ ਉਸ ਦੇ ਨਤੀਜੇ ਹੋਰ ਵਧੀਆ ਹੋਣਗੇ ਪੁਲਿਸ ਪ੍ਰਸ਼ਾਸਨ ਲੋਕਾਂ ’ਚ ਕਿਸੇ ਪ੍ਰਕਾਰ ਦੀ ਦਹਿਸ਼ਤ ਪਾਉਣ ਦੀ ਬਜਾਇ ਪ੍ਰੇਰਨਾ ਦੇ ਕੇ ਹਦਾਇਤਾਂ ਨੂੰ ਲਾਗੂ ਕਰੇ ਸਕੂਲਾਂ ’ਚ ਪੜ੍ਹਾਈ ਜਾਰੀ ਰੱਖਣ ਲਈ ਹਦਾਇਤਾਂ ਦਾ ਪਾਲਣ ਜ਼ਰੂਰੀ ਹੈ ਬਚਾਅ ’ਚ ਬਚਾਅ ਹੈ ਜ਼ਿੰਦਗੀ ਨਾਲੋਂ ਕੁਝ ਵੀ ਵੱਡਾ ਨਹੀਂ ਸਰਕਾਰ ਨੂੰ ਮੈਡੀਕਲ ਤਿਆਰੀਆਂ ਰੱਖਣ ’ਚ ਕੋਈ ਕਸਰ ਨਹੀਂ ਛੱਡਣੀ ਚਾਹੀਦੀ ਕੋਰੋਨਾ ਦੀ ਦੂਜੀ ਲਹਿਰ ਦੌਰਾਨ ਰਹਿ ਗਈਆਂ ਖਾਮੀਆਂ ਨੂੰ ਦੁਹਰਾਉਣ ਤੋਂ ਬਚਣਾ ਪਵੇਗਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ