(ਰਘਬੀਰ ਸਿੰਘ) ਲੁਧਿਆਣਾ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਪੁਰਾਣੇ ਵਿਦਿਆਰਥੀ ਅਤੇ ਅਧਿਆਪਕ ਦਿਲਜੀਤਪਾਲ ਸਿੰਘ ਬਰਾੜ ਕੈਨੇਡਾ ਦੇ ਮੈਨੀਟੋਬਾ ਸੂਬੇ ਦੀ ਅਸੈਂਬਲੀ ਦੇ ਸਪੀਕਰ ਚੁਣੇ ਗਏ ਹਨ। ਦੂਜੀ ਵਾਰ ਵਿਧਾਇਕ ਬਣੇ ਦਿਲਜੀਤਪਾਲ ਪੀ ਏ ਯੂ ‘ਚ ਪੜ੍ਹਦਿਆਂ ਵੀ ਆਗੂਆਂ ਵਾਲੀ ਬਿਰਤੀ ਰੱਖਦੇ ਸਨ। ਉਹ ਭੰਗੜੇ ਦੇ ਸਿਰਕੱਢ ਕਲਾਕਾਰ ਹੋਣ ਤੋਂ ਇਲਾਵਾ ਪੰਜਾਬੀ ਸਾਹਿਤ ਸਿਰਜਣ ਵਿੱਚ ਵਿੱਚ ਵੀ ਵਿਸੇਸ ਦਿਲਚਸਪੀ ਰੱਖਦੇ ਸਨ। (Canada News)
ਇਹ ਵੀ ਪੜ੍ਹੋ : ਪ੍ਰਨੀਤ ਕੌਰ ਨੇ ਟਰੇਨ ਇੰਟਰਸਿਟੀ ਐਕਸਪ੍ਰੈਸ ਨੂੰ ਰੱਦ ਕਰਨ ਦਾ ਮੁੱਦਾ ਸੰਸਦ ’ਚ ਉਠਾਇਆ
ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਅਤੇ ਪੀ ਏ ਯੂ ਦੇ ਸੇਵਾਮੁਕਤ ਅਧਿਆਪਕ ਪ੍ਰੋ ਗੁਰਭਜਨ ਸਿੰਘ ਗਿੱਲ ਨੇ ਦਿਲਜੀਤਪਾਲ ਦੀ ਇਸ ਪ੍ਰਾਪਤੀ ਤੇ ਮੁਬਾਰਕਬਾਦ ਦਿੱਤੀ ਹੈ। ਪਿਛਲੀ ਪੰਜਾਬ ਫੇਰੀ ਦੌਰਾਨ ਉਹ ਪੰਜਾਬੀ ਭਵਨ ਲੁਧਿਆਣਾ ਵਿੱਚ ਆਪਣੇ ਪੁੱਤਰ ਸਮੇਤ ਪੰਜਾਬੀ ਲੇਖਕਾਂ ਪ੍ਰੋ ਰਵਿੰਦਰ ਭੱਠਲ, ਤ੍ਰੈਲੋਚਨ ਲੋਚੀ, ਡਾ. ਅਨਿਲ ਸ਼ਰਮਾ ਤੇ ਮੇਰੇ ਨਾਲ ਮੁਲਾਕਾਤ ਕਰਕੇ ਗਏ ਸਨ। ਪ੍ਰੋ ਗਿੱਲ ਨੇ ਕਿਹਾ ਕਿ ਕਨੇਡਾ ਦੇ ਮੈਨੀਟੋਬਾ ਸੂਬੇ ‘ਚ ਸਪੀਕਰ ਦੀ ਕੁਰਸੀ ‘ਤੇ ਬੈਠਣ ਵਾਲੇ ਪਹਿਲੇ ਪੰਜਾਬੀ ਬਣੇ ਦਿਲਜੀਤਪਾਲ ਸਿੰਘ ਬਰਾੜ ਪੰਜਾਬੀ ਮੂਲ ਦੇ ਕਨੇਡੀਅਨ ਸਿਆਸਤਦਾਨ ਬਣੇ ਹਨ ਜਿੰਨ੍ਹਾਂ ਨੂੰ ਮੈਨੀਟੋਬਾ ਵਿਧਾਨ ਸਭਾ ‘ਚ ਸਪੀਕਰ ਦੀ ਕੁਰਸੀ ‘ਤੇ ਬੈਠਣ ਦਾ ਮਾਣ ਮਿਲਿਆ ਹੈ। (Canada News)