ਭੀੜਤੰਤਰ ਤੇ ਨਿੰਦਾ ਪ੍ਰਚਾਰ

Crowding, Condemnation

17 ਵੀਂ ਲੋਕ ਸਭਾ ਲਈ ਚੋਣਾਂ ਦੇ ਅੰਤਿਮ ਗੇੜ ਲਈ ਚੋਣ ਪ੍ਰਚਾਰ ਬੰਦ ਹੋ ਗਿਆ ਹੈ ਰੋਜ਼ਾਨਾ ਦੀਆਂ ਰੈਲੀਆਂ ‘ਚ ਹੁੰਦੀਆਂ ਭੀੜਾਂ, ਰੋਡ ਸ਼ੋਅ, ਵਰਕਰ ਮੀਟਿੰਗਾਂ, ਸ਼ੋਰ-ਸ਼ਰਾਬਾ ਇਸ ਗੱਲ ਦਾ ਸਬੂਤ ਹੈ ਕਿ ਅਜੇ ਤੱਕ ਲੋਕਤੰਤਰ ਭੀੜਤੰਤਰ ਤੋਂ ਵੱਖ ਨਹੀਂ ਹੋ ਸਕਿਆ ਲੋਕਤੰਤਰ ‘ਚੋਂ ਲੋਕ ਸ਼ਬਦ ਅਲੋਪ ਹੁੰਦਾ ਜਾ ਰਿਹਾ ਹੈ ਤੇ ਇਹ ਪਾਰਟੀ ਦੇ ਸੀਨੀਅਰ ਆਗੂ ਦੀ ਸ਼ਬਦੀ ਜੰਗ ਬਣ ਕੇ ਰਹਿ ਗਿਆ ਹੈ ਰੈਲੀਆਂ ‘ਚ ਆਮ ਆਦਮੀ ਦੀ ਸ਼ਮੂਲੀਅਤ ਨਾਂਹ ਦੇ ਬਰਾਬਰ ਹੋ ਗਈ ਹੈ ਪੱਕੇ ਵਰਕਰ ਹੀ ਰੈਲੀਆਂ ‘ਚ ਪਹੁੰਚ ਰਹੇ ਹਨ ਇੱਕ ਜ਼ਿਲ੍ਹੇ ਦੀ ਰੈਲੀ ‘ਚ ਦੂਜੇ ਸਾਰੇ ਜ਼ਿਲ੍ਹਿਆਂ ਤੋਂ ਵਰਕਰ ਬੁਲਾਏ ਜਾਂਦੇ ਹਨ ਭੂਗੋਲਿਕ ਸਥਿਤੀ ਦੇ ਹਿਸਾਬ ਨਾਲ ਕਈ ਰੈਲੀਆਂ ‘ਚ ਤਿੰਨ-ਤਿੰਨ ਸੂਬਿਆਂ ਦੇ ਵਰਕਰ  ਵੀ ਸ਼ਾਮਲ ਹੁੰਦੇ ਹਨ, ਹਾਲਾਂਕਿ ਦਾਅਵਾ ਇਹੀ ਕੀਤਾ ਜਾਂਦਾ ਹੈ ਕਿ ਭੀੜ ਸਥਾਨਕ ਲੋਕਾਂ ਦੀ ਹੈ ਸੱਚਾਈ ਤਾਂ ਇਹ ਹੈ ਕਿ ਆਮ ਲੋਕ ਕਿਸੇ ਵੀ ਰੈਲੀ ਦਾ ਹਿੱਸਾ ਨਹੀਂ ਬਣਦੇ ਦਰਅਸਲ ਅਜ਼ਾਦੀ ਦੇ 70 ਸਾਲ ਬਾਅਦ ਤਾਂ ਗੱਲ ਇੱਥੋਂ ਤੱਕ ਪਹੁੰਚਣੀ ਚਾਹੀਦੀ ਸੀ ਕਿ ਆਮ ਆਦਮੀ ਹਰ ਪਾਰਟੀ ਦੀ ਰੈਲੀ ‘ਚ ਜਾ ਕੇ ਆਗੂਆਂ ਦੇ ਵਿਚਾਰ ਸੁਣਦਾ ਤੇ ਸਾਰੀਆਂ ਪਾਰਟੀਆਂ ਦੇ ਵਿਚਾਰ ਜਾਣਨ ਤੋਂ ਬਾਅਦ ਵੋਟ ਦਾ ਫੈਸਲਾ ਲੈਂਦਾ ਹਾਲਾਤ ਇਹ ਹਨ ਕਿ ਕਿਸੇ ਵੀ ਪਾਰਟੀ ਦੀ ਰੈਲੀ ‘ਚ ਮੁੱਦਿਆਂ ਦੀ ਚਰਚਾ ਘੱਟ ਤੇ ਇੱਕ-ਦੂਜੇ ਖਿਲਾਫ ਪ੍ਰਚਾਰ ਵੱਧ ਹੁੰਦਾ ਹੈ ਜਿਸ ਕਰਕੇ ਆਮ ਜਨਤਾ ਰੈਲੀਆਂ ਤੋਂ ਦੂਰੀ ਬਣਾ ਰਹੀ ਹੈ ਚੋਣ ਕਮਿਸ਼ਨ ਨੇ ਪਾਰਟੀਆਂ ਦੀਆਂ ਚਲਾਕੀਆਂ ਖਤਮ ਕਰਨ ਲਈ ਸਖ਼ਤ ਨਿਯਮ ਜ਼ਰੂਰ ਬਣਾਏ ਹਨ ਪਰ ਪਾਰਟੀਆਂ ਸੁਧਰਨ ਲਈ ਅਜੇ ਤਿਆਰ ਨਹੀਂ ਦਰਅਸਲ ਰਾਜਨੀਤਿਕ ਪਾਰਟੀਆਂ ਲੋਕਤੰਤਰ ਨੂੰ ਲੋਕਤੰਤਰ ਹੀ ਨਹੀਂ ਬਣਾ ਸਕੀਆਂ ਪਾਰਟੀਆਂ ਨੂੰ ਲੋਕ ਸਿਰਫ ਵੋਟਾਂ ਵਾਲੇ ਦਿਨ ਤੱਕ ਯਾਦ ਹੁੰਦੇ ਹਨ ਮਗਰੋਂ ਨਾ ਲੋਕਾਂ ਦਾ ਚੇਤਾ ਰਹਿੰਦਾ ਹੈ ਤੇ ਨਾ ਹੀ ਉਨ੍ਹਾਂ ਵਾਅਦਿਆਂ ਦਾ ਜਿਹੜੇ ਚੋਣ ਮੈਨੀਫੈਸਟੋ ‘ਚ ਕੀਤੇ ਹੁੰਦੇ ਹਨ ਇਸ ਵਾਰ ਚੋਣ ਮੈਨੀਫੈਸਟੋ ਵੀ ਕਾਂਗਰਸ ਤੇ ਭਾਜਪਾ ਨੇ ਹੀ ਤਿਆਰ ਕੀਤੇ ਹਨ ਖੇਤਰੀ ਪਾਰਟੀਆਂ ਨੂੰ ਇਹ ਗੱਲ ਯਾਦ ਤੱਕ ਵੀ ਨਹੀਂ ਕਿ ਚੋਣ ਮੈਨੀਫੈਸਟੋ ਵੀ ਜਾਰੀ ਕਰਨਾ ਹੈ ਕਿਸੇ ਵੀ ਪਾਰਟੀ ਨੇ ਰੈਲੀਆਂ ਦੌਰਾਨ ਇਤਰਾਜ਼ ਤਾਂ ਕੀ ਮੰਗਣੇ ਸਨ ਕਿਸੇ ਨੇ ਸਗੋਂ ਸੁਝਾਅ ਵੀ ਨਹੀਂ ਮੰਗੇ ਚੋਣ ਪ੍ਰਚਾਰ ਇੱਕਤਰਫਾ ਹੁੰਦਾ ਹੈ ਜਿੱਥੇ ਆਪਣੇ ਗੁਣਗਾਣ ਕਰਨ ਤੇ ਵਿਰੋਧੀਆਂ ਨੂੰ ਭੰਡਣ ਦਾ ਕੰਮ ਹੁੰਦਾ ਹੈ ਇਨ੍ਹਾਂ ਚੋਣਾਂ ਦਾ ਖਤਰਨਾਕ ਪਹਿਲੂ ਇਹ ਰਿਹਾ ਹੈ ਕਿ ਪਾਰਟੀਆਂ ਨੇ ਧਾਰਮਿਕ ਮੁੱਦਿਆਂ ਦੇ ਨਾਂਅ ‘ਤੇ ਵੋਟ ਮੰਗਣ ਦੀ ਪੁਰਾਣੀ ਰਵਾਇਤ ਨੂੰ ਪਹਿਲਾਂ ਨਾਲੋਂ ਵੀ ਜ਼ਿਆਦਾ ਨਿਭਾਇਆ ਹੈ ਰਾਜਨੀਤੀ ਦੇਸ਼ ਲਈ ਹੁੰਦੀ ਹੈ ਪਰ ਰਾਜਨੀਤਕ ਲੋਕ ਰਾਜਨੀਤੀ ਲਈ ਦੇਸ਼ ਵੀ ਦਾਅ ‘ਤੇ ਲਾਉਣ ਤੋਂ ਗੁਰੇਜ਼ ਨਹੀਂ ਕਰ ਰਹੇ ਬਿਨਾ ਸ਼ੱਕ ਲੋਕਤੰਤਰ ਦੀ ਉਮਰ ਵਧ ਰਹੀ ਹੈ ਪਰ ਇਸ ਦੀ ਆਤਮਾ ਕਮਜ਼ੋਰ ਹੋ ਰਹੀ ਹੈ ਇਸ ਕਾਰਨ ਹੀ ਲੋਕ ਰਾਜਨੀਤੀ ਤੋਂ ਉਦਾਸੀਨ ਹੁੰਦੇ ਨਜ਼ਰ ਆ ਰਹੇ ਹਨ ਸਿਆਸੀ ਪਾਰਟੀਆਂ ਨੂੰ ਲੋਕਾਂ ਦੀ ਨਿਰਾਸ਼ਾ ਨੂੰ ਸਮਝਣਾ ਪਵੇਗਾ ਲੋਕਤੰਤਰ ਸਿਰਫ ਪਾਰਟੀਆਂ ਦੀ ਮਨਮਰਜ਼ੀ ਨਹੀਂ ਹੋ ਸਕਦਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।