ਕੁਰਕਰੇ ਚਿਪਸ ਦੇ ਗੁਦਾਮ ਨੂੰ ਅੱਗ, ਲੱਖਾਂ ਰੁਪਏ ਦਾ ਨੁਕਸਾਨ

Fire, kurkure, Chips

ਮੌਕੇ ਉੱਤੇ ਪਹੁੰਚੀ ਫਾਇਰ ਬਰਿਗੇਡ ਨੇ ਪਾਇਆ ਅੱਗ ਉਤੇ ਕਾਬੂ

ਜਲਾਲਾਬਾਦ, (ਰਜਨੀਸ਼ ਰਵੀ)। ਪਿੰਡ ਟਿਵਾਣਾ ਕਲਾਂ ਰੋਂਡ ‘ਤੇ ਬਣੇ ਕੁਰਕੁਰੇ ਚਿਪਸ  ਦੇ ਗੁਦਾਮ  ਨੂੰ ਅੱਜ ਸਵੇਰੇ ਭਿਆਨਕ ਅੱਗ ਲੱਗਣ ਨਾਲ ਲੱਖਾਂ ਰੁਪਏ ਦਾ ਨੁਕਸਾਨ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।  ਇਸ ਸਬੰਧੀ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਹੋਲਸੇਲ ਵਪਰੀ  ਸਾਜਨ ਦੁਮੜਾ ਪੁੱਤਰ ਅਸ਼ਵਨੀ ਦੂਮੜਾ ਵਾਸੀ ਜਲਾਲਾਬਾਦ ਜੋ ਕਿ ਪਿੰਡ ਟਿਵਾਨਾਂ ਮੋੜ ਵਿਖੇ ਕੁਰਕਰੇ ਚਿਪਸ ਦਾ ਹੋਲਸੇਲ ਦਾ ਗੁਦਾਮ ਹੈ| ਅੱਜ  ਸਵੇਰੇ 8 ਵਜੇ ਦੇ ਕਰੀਬ ਮਾਲਕਾਂ ਨੂੰ ਸੂਚਨਾ ਮਿਲਣ ਤੇ ਫਾਇਰ ਵਿਭਾਗ ਨੂੰ ਸੂਚਿਤ ਕੀਤਾ ਗਿਆ।

ਅੱਗ ਕਾਰਨ ਗੁਦਾਮ  ਦੇ ਅੰਦਰ  ਲੱਖਾਂ ਰੁਪਏ  ਦੇ  ਕੁਰਕੁਰੇ ਚਿਪਸ ਆਦਿ ਸਾਮਾਨ ਸੜ ਗਿਆ ਅਤੇ ਇਸਦੇ ਨਾਲ ਹੀ  ਮਾਲ ਸਪਲਾਈ ਕਰਨ ਲਈ ਤਿੰਨ  ਵਾਹਨ  ਵੀ ਅੱਗ ਦੀ ਭੇਂਟ ਚੜ੍ਹ ਕੇ ਸਵਾਹ  ਕੇ ਹੋ ਗਏ। ਅੱਗ ਨਾਲ ਲਗਭਗ 50 ਲੱਖ ਦਾ ਨੁਕਸਾਨ ਹੋਣ ਦੱਸਿਆ ਜਾ ਰਿਹਾ ਹੈ ਅਤੇ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀ ਲੱਗ ਸਕਿਆ । ਅੱਗ ਬੁਝਾਉਣ ਲਈ ਜਲਾਲਾਬਾਦ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ   ਮੰਗਵਾਈਆਂ ਗਈਆਂ।  ਫਾਇਰ ਕਰਮਚਾਰੀਆਂ ਵੱਲੋਂ ਬੜੀ ਜੱਦੋ ਜਹਿਦ ਨਾਲ ਅੱਗ ਤੇ ਕਾਬੂ ਪਾਇਆ ਗਿਆ। ਇਸਦੇ ਨਾਲ ਹੀ ਸੂਚਨਾ ਮਿਲਦੇ ਹੀ ਸਬੰਧਤ ਥਾਣਾ ਸਿਟੀ ਦੀ ਪੁਲਸ ਨੇ ਮੌਕੇ ‘ਤੇ ਪੁੱਜ ਕੇ ਕਾਰਵਾਈ ਸ਼ੁਰੂ ਕਰ ਦਿੱਤੀ।

LEAVE A REPLY

Please enter your comment!
Please enter your name here