ਅਯੋਗ ਸਿਆਸਤ ਦਾ ਸੰਕਟ
ਸ੍ਰੀਲੰਕਾ ’ਚ ਆਏ ਆਰਥਿਕ ਸੰਕਟ ਨੇ ਦੇਸ਼ ਦੇ ਸਿਆਸੀ ਢਾਂਚੇ ਨੂੰ ਬੁਰੀ ਤਰ੍ਹਾਂ ਤਹਿਸ-ਨਹਿਸ ਕਰ ਦਿੱਤਾ ਹੈ ਆਰਥਿਕ ਹਾਲਾਤ ਨਾ ਸੁਧਰਨ ਕਰਕੇ ਮੁਜ਼ਾਹਰਾਕਾਰੀਆਂ ਨੇ ਰਾਸ਼ਟਰਪਤੀ ਭਵਨ ਨੂੰ ਨਿਸ਼ਾਨਾ ਬਣਾ ਲਿਆ ਤੇ ਰਾਸ਼ਟਰਪਤੀ ਰਾਨਿਲ ਵਿਕਰਮਸਿੰਘੇ ਕਿਸੇ ਹੋਰ ਥਾਂ ਚਲੇ ਗਏ ਤੇਲ ਦਾ ਆਯਾਤ ਨਾ ਹੋਣ ਕਰਕੇ ਉਤਪਾਦਨ ਦੇ ਕੰਮਕਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ ਤੇ ਜ਼ਰੂਰੀ ਚੀਜਾਂ ਦੇ ਭਾਅ ਦਸ-ਦਸ ਗੁਣਾਂ ਵਧ ਗਏ ਹਨ ਦੇਸ਼ ਦੇ ਆਰਥਿਕ ਸੰਕਟ ਦੀ ਵਜ੍ਹਾ ਵੀ ਇੱਕ ਕਾਰੋਬਾਰੀ ਦੇ ਫੇਲ੍ਹ ਹੋਣ ਵਾਂਗ ਹੁੰਦੀ ਹੈ
ਜਦੋਂ ਦੇਸ਼ ਕੋਲ ਵਿਦੇਸ਼ੀ ਮੁਦਰਾ ਦਾ ਭੰਡਾਰ ਖਾਲੀ ਹੋ ਜਾਵੇ ਤੇ ਬਾਹਰਲੇ ਮੁਲਕ ਜਾਂ ਕੌਮਾਂਤਰੀ ਸੰਸਥਾਵਾਂ ਕਰਜ਼ੇ ਦੇਣੇ ਬੰਦ ਕਰ ਦੇਣ ਤਾਂ ਆਰਥਿਕ ਸੰਕਟ ਸ਼ੁਰੂ ਹੋ ਜਾਂਦਾ ਹੈ ਉੱਤੋਂ ਜਨਤਾ ਦੇ ਗੁੱਸੇ ਨਾਲ ਸਿਆਸੀ ਢਾਂਚਾ ਹਿੱਲਣ ਕਰਕੇ ਸਰਕਾਰ ਨੂੰ ਮਿਲਣ ਵਾਲਾ ਮਾਲੀਆ ਵੀ ਖ਼ਤਮ ਹੋ ਜਾਂਦਾ ਹੈ
ਅਸਲ ’ਚ ਆਰਥਿਕ ਸੰਕਟ ਦੇ ਕਾਰਨ ਸਿਰਫ਼ ਆਰਥਿਕ ਨਹੀਂ ਹੁੰਦੇ ਸਗੋਂ ਸਰਕਾਰ ’ਚ ਬੈਠੇ ਆਗੂਆਂ ਦੀ ਨਾਕਾਬਲੀਅਤ ਵੀ ਹੁੰਦੀ ਹੈ ਭਾਵੇਂ ਲੋਕਤੰਤਰਿਕ ਪ੍ਰਣਾਲੀ ਦੁਨੀਆ ’ਚ ਸਭ ਤੋਂ ਵੱਧ ਹਰਮਨਪਿਆਰੀ ਸਿਆਸੀ ਪ੍ਰਣਾਲੀ ਹੈ ਪਰ ਇਸ ਦੀ ਦੁਰਵਰਤੋਂ ਨੇ ਸਿਆਸੀ ਤੇ ਆਰਥਿਕ ਢਾਂਚੇ ਨੂੰ ਕਮਜ਼ੋਰ ਕੀਤਾ ਹੈ ਸੱਤਾ ਵਾਸਤੇ ਸਿਆਸੀ ਪਾਰਟੀਆਂ ਲਈ ਉਮੀਦਵਾਰ ’ਚ ਸਿਰਫ਼ ਇੱਕੋ ਯੋਗਤਾ ਹੀ ਵੇਖੀ ਜਾਂਦੀ ਹੈ,
ਉਹ ਹੈ ਜਿੱਤਣ ਦੀ ਸਮਰੱਥਾ ਪੜ੍ਹਾਈ, ਤਜ਼ਰਬਾ, ਵਿਹਾਰ ਇਹ ਸਭ ਚੀਜਾਂ ਪਿੱਛੇ ਰਹਿ ਗਈਆਂ ਹਨ ਟਿਕਟਾਂ ਵੰਡਣ ਵੇਲੇ ਇਸ ਗੱਲ ’ਤੇ ਵਧੇਰੇ ਗੌਰ ਕੀਤੀ ਜਾਂਦੀ ਹੈ ਕਿ ਆਗੂ ਕਿਸ ਜਾਤ, ਬਰਾਦਰੀ ਜਾਂ ਧਰਮ ਨਾਲ ਸਬੰਧਿਤ ਹੈ ਅਜਿਹਾ ਆਗੂ ਜਿੱਤ ਕੇ ਆਪਣੇ ਦੇਸ਼ ਤੇ ਜਨਤਾ ਨਾਲ ਨਿਆਂ ਕਰ ਸਕੇਗਾ ਜਾਂ ਨਹੀਂ ਇਸ ਦੀ ਪ੍ਰਵਾਹ ਨਹੀਂ ਹੁੰਦੀ ਖਾਸ ਕਰਕੇ ਮੰਤਰੀ ਬਣਾਉਣ ਵੇਲੇ ਵੀ ਯੋਗਤਾ ਨਹੀਂ ਵੇਖੀ ਜਾਂਦੀ ਹੈ
ਵੱਧ ਤੋਂ ਵੱਧ ਵਿੱਤ ਮੰਤਰੀ ਦੀ ਯੋਗਤਾ ਨੂੰ ਹੀ ਥੋੜ੍ਹੀ-ਬਹੁਤ ਤਵੱਜੋ ਦਿੱਤੀ ਜਾਂਦੀ ਹੈ, ਨਹੀਂ ਤਾਂ ਸਿੱਖਿਆ ਤੋਂ ਕੋਰੇ ਵਿਅਕਤੀ ਸਿੱਖਿਆ ਮੰਤਰੀ ਵੀ ਬਣਦੇ ਰਹੇ ਹਨ ਇਹ ਸਿਆਸੀ ਗਿਰਾਵਟ ਹੀ ਸ੍ਰੀਲੰਕਾ ਦੇ ਆਰਥਿਕ ਸੰਕਟ ਦੀ ਜੜ੍ਹ ਹੈ ਇੱਥੇ ਸਿਆਸੀ ਘਟਨਾਵਾਂ ਏਨੀ ਤੇਜ਼ੀ ਨਾਲ ਵਾਪਰਦੀਆਂ ਰਹੀਆਂ ਹਨ ਕਿ ਸਾਰਾ ਧਿਆਨ ਪ੍ਰਧਾਨ ਮੰਤਰੀ ਹਟਾਉਣ ਅਤੇ ਨਵਾਂ ਲਾਉਣ ’ਤੇ ਹੀ ਲੱਗਾ ਰਿਹਾ ਇੱਕ-ਦੂਜੇ ਦੀ ਲੱਤ ਖਿਚਾਈ ਨਾਲ ਲੀਡਰਾਂ ’ਚ ਦੇਸ਼ ਨੂੰ ਚਲਾਉਣ ਦੀ ਯੋਗਤਾ ਤਾਂ ਕਮਜ਼ੋਰ ਹੋਣੀ ਹੀ ਸੀ ਸਗੋਂ ਇੱਛਾ-ਸ਼ਕਤੀ ਵੀ ਕਮਜ਼ੋਰ ਹੁੰਦੀ ਹੈ
ਇੱਥੋਂ ਦੇ ਕੌਮੀ ਆਗੂ ਦੇਸ਼ ਦੇ ਸਿਸਟਮ ਨੂੰ ਭੁੱਲ ਕੇ ਸਿਰਫ਼ ਕੁਰਸੀ ਦਾ ਸੁਖ ਮਾਣਨ ਤੱਕ ਸੀਮਤ ਹੋ ਗਏ ਸਨ ਜਿਸ ਦਾ ਨਤੀਜਾ ਇਹ ਨਿੱਕਲਿਆ ਕਿ ਵਿਦੇਸ਼ੀ ਮੁਦਰਾ ਭੰਡਾਰ ਖੜਕ ਗਿਆ ਤੇ ਕਰਜ਼ਾ ਦੇਣ ਵਾਲਿਆਂ ਨੇ ਪੈਰ ਪਿਛਾਂਹ ਖਿੱਚ ਲਏ ਸ੍ਰੀਲੰਕਾ ਦੇ ਸੰਕਟ ਦਾ ਇੱਕੋ-ਇੱਕ ਹੱਲ ਦੂਜੇ ਦੇਸ਼ਾਂ ਦੀ ਮੱਦਦ ਨਹੀਂ ਸਗੋਂ ਰਾਜਨੀਤੀ ’ਚ ਸੁਧਾਰ ਹੈ ਇਸ ਦੇਸ਼ ਦੇ ਸਿਆਸਤਦਾਨਾਂ ਨੂੰ ਸੱਤਾ ਦਾ ਅੰਨ੍ਹਾ ਲੋਭ ਛੱਡ ਕੇ ਜਨਤਾ ਦੀ ਇੱਛਾ ਦਾ ਸਨਮਾਨ ਕਰਨਾ ਪਵੇਗਾ ਕਾਬਲ ਆਗੂਆਂ ਨੂੰ ਮੌਕਾ ਦੇਣ ਤੋਂ ਕੋਈ ਸੰਕੋਚ ਨਹੀਂ ਹੋਣਾ ਚਾਹੀਦਾ ਪ੍ਰਤਿਭਾਵਾਨ ਸ੍ਰੀਲੰਕਨ ਹੀ ਸ੍ਰੀਲੰਕਾ ਦੇ ਦੁੱਖਾਂ ਦਾ ਦਾਰੂ ਬਣਨਗੇ ਸਿਰਫ਼ ਦਗੇਬਾਜ਼ੀਆਂ ਨਾਲ ਵੋਟਰ ਨੂੰ ਭਰਮਾਉਣ ਵਾਲੇ ਆਗੂ ਦੇਸ਼ ਦਾ ਬੇੜਾ ਬੰਨੇ ਨਹੀਂ ਲਾ ਸਕਦੇ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ