ਅਪਰਾਧੀ ਤੇ ਪੁਲਿਸ ‘ਚ ਮੁਕਾਬਲਾ, ਥਾਣਾ ਇੰਚਾਰਜ ਸ਼ਹੀਦ

Criminals, Police, Encounter, Police In-Charge, Martyr

ਦੋ ਅਪਰਾਧੀ ਵੀ ਮਾਰੇ ਗਏ

ਖਗੜੀਆ, ਏਜੰਸੀ। ਬਿਹਾਰ ਦੇ ਖਗੜੀਆ ਜ਼ਿਲੇ ‘ਚ ਪਰਬੱਤਾ ਥਾਣਾ ਖੇਤਰ ਦੇ ਦੁਧੈਲਾ ਬਹਿਆਰ ‘ਚ ਅਪਰਾਧੀਆਂ ਅਤੇ ਪੁਲਿਸ ਵਿਚਕਾਰ ਹੋਏ ਮੁਕਾਬਲੇ ਦੌਰਾਨ ਪਸਰਾਹਾ ਥਾਣੇ ਦੇ ਇੰਚਾਰਜ ਸ਼ਹੀਦ ਹੋ ਗਏ ਅਤੇ ਦੋ ਅਪਰਾਧੀ ਮਾਰੇ ਗਏ।। ਪੁਲਿਸ ਸੂਤਰਾਂ ਨੇ ਅੱਜ ਦੱਸਿਆ ਕਿ ਕੱਲ੍ਹ ਦੇਰ ਰਾਤ ਸੂਚਨਾ ਮਿਲੀ ਸੀ ਕਿ ਦੁਧੈਲਾ ਬਹਿਆਰ ‘ਚ ਦਿਨੇਸ਼ ਮੁੰਨੀ ਗਿਰੋਹ ਦੇ ਮੈਂਬਰ ਇੱਕ ਵੱਡੀ ਘਟਨਾ ਨੂੰ ਅੰਜਾਮ ਦੇਣ ਲਈ ਜਮ੍ਹਾ ਹੋਏ ਹਨ। ਮਾਮਲੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਪਸਰਾਹਾ ਥਾਣਾ ਪੁਲਿਸ ਮੌਕੇ ‘ਤੇ ਪਹੁੰਚੀ। ਪੁਲਿਸ ਨੂੰ ਦੇਖਦੇ ਹੀ ਅਪਰਾਧੀਆਂ ਨੇ ਉਨ੍ਹਾਂ ‘ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਸਵੈ-ਰੱਖਿਆ ‘ਚ ਪੁਲਿਸ ਨੇ ਵੀ ਗੋਲੀਆਂ ਚਲਾਈਆਂ।

ਇਸ ਘਟਨਾ ‘ਚ ਪਸਰਾਹਾ ਥਾਣੇ ਦੇ ਇੰਚਾਰਜ ਅਸ਼ੀਸ਼ ਸਿੰਘ ਸ਼ਹੀਦ ਹੋ ਗਏ ਅਤੇ ਹੋਰ ਪੁਲਿਸ ਕਰਮਚਾਰੀ ਦੁਰਗੇਸ਼ ਕੁਮਾਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਸੂਤਰਾਂ ਨੇ ਦੱਸਿਆ ਕਿ ਮੁਕਾਬਲੇ ‘ਚ ਦੋ ਅਪਰਾਧੀ ਵੀ ਮਾਰੇ ਗਏ ਹਨ ਜਿਨ੍ਹਾਂ ਦੀ ਤੁਰੰਤ ਪਛਾਣ ਨਹੀਂ ਕੀਤੀ ਜਾ ਸਕੀ ਹੈ।। ਜ਼ਖਮੀ ਪੁਲਿਸ ਕਰਮਚਾਰੀਆਂ ਨੂੰ ਇਲਾਜ ਲਈ ਭਾਗਲਪੁਰ ਭੇਜਿਆ ਗਿਆ ਹੈ। ਭਾਗਲਪੁਰ ਖੇਤਰ ਦੇ ਡਿਪਟੀ ਸੁਪਰਡੈਂਟ ਆਫ ਪੁਲਿਸ ਵਿਕਾਸ ਵੈਭਵ ਸਮੇਤ ਹੋਰ ਸੀਨੀਅਰ ਅਧਿਕਾਰੀ ਮੌਕੇ ‘ਤੇ ਪਹੁੰਚ ਕੇ ਤਫਤੀਸ਼ ਕਰ ਰਹੇ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here