ਸਾਡੇ ਨਾਲ ਸ਼ਾਮਲ

Follow us

15.3 C
Chandigarh
Thursday, January 22, 2026
More
    Home Breaking News Crime News :ਪ...

    Crime News :ਪੁਲਿਸ ਵੱਲੋਂ ਪਤੀ-ਪਤਨੀ ਸਣੇ ਤਿੰਨ ਇੱਕ ਕਿੱਲੋ ਗਾਂਜੇ ਸਮੇਤ ਕਾਬੂ

    Crime News

    ਲੁਧਿਆਣਾ (ਜਸਵੀਰ ਸਿੰਘ ਗਹਿਲ)। Crime News : ਕਮਿਸ਼ਨਰ ਪੁਲਿਸ ਲੁਧਿਆਣਾ ਨੇ ਇੱਕ ਪਤੀ/ ਪਤਨੀ ਸਣੇ ਤਿੰਨ ਜਣਿਆਂ ਨੂੰ ਇੱਕ ਕਿੱਲੋ ਗਾਂਜੇ ਸਮੇਤ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫਤਾਰ ਵਿਅਕਤੀਆਂ ਖਿਲਾਫ਼ ਪਹਿਲਾਂ ਵੀ ਵੱਖ ਵੱਖ ਥਾਣਿਆਂ ਵਿੱਚ ਅਪਰਾਧਿਕ ਮਾਮਲੇ ਦਰਜ਼ ਹਨ।

    ਥਾਣਾ ਡਵੀਜਨ ਨੰਬਰ 8 ਮੁਖੀ ਇੰਸਪੈਕਟਰ ਬਲਵਿੰਦਰ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਮਿਸ਼ਨਰ ਪੁਲਿਸ ਕੁਲਦੀਪ ਚਾਹਲ ਦੀਆਂ ਹਦਾਇਤਾਂ ’ਤੇ ਪੁਲਿਸ ਵੱਲੋਂ ਨਸ਼ਾ ਤਸਕਰਾਂ ਖਿਲਾਫ਼ ਸਖ਼ਤੀ ਨਾਲ ਨਜਿੱਠਿਆ ਜਾ ਰਿਹਾ ਹੈ। ਇਸੇ ਦੇ ਤਹਿਤ ਹੀ ਪੁਲਿਸ ਵੱਲੋਂ ਪੀਬੀ- 10 – ਐਚਐੱਫ਼ – 7250 ਨੰਬਰੀ ਐਕਟਿਵਾ ’ਤੇ ਸਵਾਰ ਹੋ ਕੇ ਜਾ ਰਹੇ ਵਿਅਕਤੀਆਂ ਨੂੰ ਸ਼ੱਕ ਦੇ ਅਧਾਰ ’ਤੇ ਰੋਕ ਕੇ ਤਲਾਸ਼ੀ ਲਈ ਗਈ ਤਾਂ ਉਨ੍ਹਾਂ ਦੇ ਕਬਜ਼ੇ ਵਿੱਚੋਂ ਪੁਲਿਸ ਨੂੰ ਇੱਕ ਕਿੱਲੋ ਗਾਂਜਾ ਬਰਾਮਦ ਹੋਇਆ। (Crime News)

    ਜਿਸ ’ਤੇ ਦੋਵਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ। ਪੁੱਛਗਿੱਛ ਦੌਰਾਨ ਦੋਵਾਂ ਦੀ ਪਹਿਚਾਣ ਸੂਰਜ ਰਾਮ ਅਤੇ ਵਿਕਰਮ ਕੁਮਾਰ ਉਰਫ਼ ਭੋਲਾ ਤੇ ਸੰਗੀਤਾ ਵਾਸੀਆਨ ਸਿਵਲ ਲਾਇਨ ਲੁਧਿਆਣਾ ਵਜੋਂ ਹੋਈ ਹੈ। ਜਿਹੜੇ ਹਮਸ਼ਵਰਾ ਹੋ ਕੇ ਇਲਾਕੇ ਅੰਦਰ ਗਾਂਜਾ ਵੇਚਣ ਦਾ ਧੰਦਾ ਕਰਦੇ ਸਨ। ਉਨ੍ਹਾਂ ਦੱਸਿਆ ਕਿ ਉਕਤਾਨ ਦੇ ਕਬਜ਼ੇ ’ਚ ਬਰਾਮਦ ਗਾਂਜਾ ਤੇ ਐਕਟਿਵਾ ਨੂੰ ਪੁਲਿਸ ਨੂੰ ਕਬਜ਼ੇ ’ਚ ਲੈ ਕੇ ਅਗਲੇਰੀ ਜਾਂਚ ਆਰੰਭ ਦਿੱਤੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਸੂਰਜ ਰਾਮ ਖਿਲਾਫ਼ ਇੱਕ ਅਤੇ ਵਿਕਰਮ ਕੁਮਾਰ ਉਰਫ਼ ਭੋਲਾ ਦੇ ਖਿਲਾਫ਼ ਦੋ ਅਪਰਾਧਿਕ ਮਾਮਲੇ ਪਹਿਲਾਂ ਹੀ ਦਰਜ਼ ਹਨ। (Crime News)

    Also Read : ਆਯੂਸ਼ਮਾਨ ਤਹਿਤ ਇਲਾਜ ਦਾ ਆਇਆ ਵੱਡਾ ਅਪਡੇਟ, ਹੋ ਸਕਦੀ ਐ ਪ੍ਰੇਸ਼ਾਨੀ

    LEAVE A REPLY

    Please enter your comment!
    Please enter your name here