ਹਰਿਆਣਾ ’ਚ ਰੂਹ ਕੰਬਾਊ ਵਾਰਦਾਤ, ਜਾਣੋ ਕੀ ਹੈ ਮਾਮਲਾ

Ludhiana News
(ਸੰਕੇਤਕ ਫੋਟੋ)।

ਇੱਕ ਹੀ ਪਰਿਵਾਰ ਦੇ 5 ਲੋਕਾਂ ਦਾ ਕਤਲ

  • ਸਾਬਕਾ ਫੌਜੀ ਨੇ ਮਾਂ, ਭਰਾ-ਭਰਜਾਈ ਸਮੇਤ ਦੋ ਮਾਸੂਮਾਂ ਦਾ ਕੀਤਾ ਕਤਲ | Murder

ਅੰਬਾਲਾ (ਸੱਚ ਕਹੂੂੰ ਨਿਊਜ਼)। ਹਰਿਆਣਾ ਦੇ ਅੰਬਾਲਾ ’ਚ ਰੂਹ ਕੰਬਾਊ ਵਾਰਦਾਤ ਵਾਪਰੀ ਹੈ। ਪਿੰਡ ਨਰਾਇਣਗੜ੍ਹ ’ਚ ਜਮੀਨ ਦੇ ਝਗੜੇ ਸਬੰਧੀ ਐਤਵਾਰ ਦੀ ਰਾਤ ਨੂੰ ਸਾਬਕਾ ਫੌਜੀ ਨੇ ਘਰ ’ਚ 5 ਲੋਕਾਂ ਦਾ ਕਤਲ ਕਰ ਦਿੱਤਾ ਹੈ। ਮੁਲਜ਼ਮ ਦੇ ਪਿਤਾ ਓਮ ਪ੍ਰਕਾਸ਼ ਨੇ ਉਸ ਦਾ ਵਿਰੋਧ ਕੀਤਾ ਤਾਂ ਸਾਬਕਾ ਫੌਜੀ ਨੇ ਉਹਦੇ ਨਾਲ ਵੀ ਕੁੱਟਮਾਰ ਕਰਕੇ ਉਸ ਨੂੰ ਜਖਮੀ ਕਰ ਦਿੱਤਾ। ਭਰਾ ਦੀ ਇੱਕ ਬੇਟੀ ਗੰਭੀਰ ਰੂਪ ਨਾਲ ਜਖਮੀ ਹੈ। ਜਿਸ ਨੂੰ ਚੰਡੀਗੜ੍ਹ ਵਿਖੇ ਰੈਫਰ ਕਰ ਦਿੱਤਾ ਗਿਆ ਹੈ। Murder

ਵਾਰਦਾਤ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ ਹੈ। ਮਰਨ ਵਾਲਿਆਂ ਦੀ ਪਛਾਣ 35 ਸਾਲਾਂ ਹਰੀਸ਼, ਉਸ ਦੀ ਪਤਨੀ 32 ਸਾਲਾ ਸੋਨੀਆ, ਮਾਂ 65 ਸਾਲਾ ਸਰੋਪੀ, 5 ਸਾਲਾ ਬੇਟੀ ਯਸ਼ਿਕਾ ਤੇ 6 ਮਹੀਨਿਆਂ ਦੇ ਬੇਟੇ ਮੰਯਕ ਦੇ ਰੂਪ ’ਚ ਹੋਈ ਹੈ। ਜਖਮੀ ਪਿਤਾ ਓਮ ਪ੍ਰਕਾਸ਼ ਨਰਾਇਣਗੜ੍ਹ ਦੇ ਨਾਗਰਿਕ ਹਸਪਤਾਲ ’ਚ ਦਾਖਲ ਹੈ। ਜਦਕਿ ਮ੍ਰਿਤਕ ਦੀ ਬੇਟੀ ਚੰਡੀਗੜ੍ਹ ਦੇ ਪੀਜੀਆਈ ’ਚ ਰੈਫਰ ਹੈ। ਨਰਾਇਣਗੜ੍ਹ ਪੁਲਿਸ ਨੇ ਸਾਰੀਆਂ ਲਾਸ਼ਾਂ ਨੂੰ ਛਾਵਨੀ ਨਾਗਰਿਕ ਹਸਪਤਾਲ ’ਚ ਭੇਜ ਦਿੱਤਾ ਹੈ। Murder

Read This : Murder: ਪਤੀ ਵੱਲੋਂ ਪਤਨੀ ਦਾ ਬੇਰਹਿਮੀ ਨਾਲ ਕਤਲ, ਲਾਸ਼ ਨਹਿਰ ’ਚ ਸੁੱਟੀ

2 ਏਕੜ ਜਮੀਨ ਦਾ ਚੱਲ ਰਿਹਾ ਸੀ ਵਿਵਾਦ | Murder

ਦੱਸਿਆ ਜਾ ਰਿਹਾ ਹੈ ਕਿ ਦੋਵਾਂ ਭਰਾਵਾਂ ਦੀ 2 ਏਕੜ ਜਮੀਨ ਸੀ। ਇਸ ’ਤੇ ਰਸਤੇ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ। ਕਈ ਵਾਰ ਦੋਵਾਂ ਭਰਾਵਾਂ ’ਚ ਇਸ ਨੂੰ ਲੈ ਕੇ ਪਹਿਲਾਂ ਬਹਿਸ ਵੀ ਹੋਈ ਸੀ। ਮੁਲਜ਼ਮ ਉਸ ਦੀ ਹੀ ਰੰਜਿਸ਼ ਰੱਖੀ ਬੈਠਾ ਸੀ ਤੇ ਇਹ ਹੀ ਰੰਜਿਸ਼ ’ਚ ਉਸ ਨੇ ਆਪਣੇ ਭਰਾ, ਮਾਂ ਸਮੇਤ ਭਤੀਜੀ, ਭਤੀਜੇ ਤੇ ਭਰਜਾਈ ਦਾ ਕਤਲ ਕਰ ਦਿੱਤਾ। Murder

ਗ੍ਰਿਫਤਾਰੀ ਲਈ ਐਸਪੀ ਨੇ ਬਣਾਈਆਂ ਟੀਮਾਂ | Murder

ਕਤਲਕਾਂਡ ਦੀ ਸੂਚਨਾ ਮਿਲਦੇ ਹੀ ਰਾਤ 3 ਵਜੇ ਹੀ ਪੁਲਿਸ ਐਸਪੀ ਅੰਬਾਲਾ ਸੁਰਿੰਦਰ ਸਿੰਘ ਭੌਰੀਆ ਮੌਕੇ ’ਤੇ ਪਹੁੰਚੇ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਨਾਲ ਹੀ ਕਾਤਲ ਦੀ ਗ੍ਰਿਫਤਾਰੀ ਲਈ ਟੀਮਾਂ ਵੀ ਬਣਾ ਦਿੱਤੀਆਂ ਗਈਆਂ ਹਨ। ਜਿਸ ਲਈ ਪੁਲਿਸ ਜਗ੍ਹਾ-ਜਗ੍ਹਾ ’ਤੇ ਛਾਪੇਮਾਰੀ ਕਰ ਰਹੀ ਹੈ। Murder