ਕ੍ਰਿਕਟ:ਵਾਧੇ ਲਈ ਉੱਤਰੇਗੀ ਟੀਮ ਇੰਡੀਆ

Cricket: India, Haul, Runs, Westindies, Tour, sports

ਏਜੰਸੀ, ਨੌਰਥ ਸਾਊਂਡ:ਪਿਛਲੇ ਮੈਚ ‘ਚ ਆਸਾਨ ਜਿੱਤ ਅਤੇ ਆਪਣੀ ਪੂਰੀ ਮਜ਼ਬੂਤ ਟੀਮ ਨਾਲ ਖੇਡ ਰਹੀ ਵਿਰਾਟ ਕੋਹਲੀ ਦੀ ਕਪਤਾਨੀ ਵਾਲੀ ਭਾਰਤੀ ਟੀਮ ਇੱਕ ਰੋਜ਼ ਫਾਰਮੈਟ ‘ਚ ਕਾਫੀ ਥੱਲੇ ਖਿਸਕ ਚੁੱਕੀ ਮੇਜ਼ਬਾਨ ਵੈਸਟਇੰਡੀਜ਼ ਖਿਲਾਫ ਇੱਥੇ ਸ਼ੁੱਕਰਵਾਰ ਨੂੰ ਸੀਰੀਜ਼ ਦੇ ਤੀਜੇ ਮੈਚ ‘ਚ ਵੀ ਇਸੇ ਲੈਅ ਨੂੰ ਕਾਇਮ ਰੱਖਣ ਦੇ ਇਰਾਦੇ ਨਾਲ ਉੱਤਰੇਗੀ ਭਾਰਤ ਨੇ ਪਹਿਲਾ ਮੈਚ ਰੱਦ ਹੋਣ ਤੋਂ ਬਾਅਦ ਦੂਜੇ ਮੈਚ ‘ਚ 105 ਦੌੜਾਂ ਨਾਲ ਆਸਾਨ ਜਿੱਤ ਦਰਜ ਕਰਕੇ ਪੰਜ ਮੈਚਾਂ ਦੀ ਸੀਰੀਜ਼ ‘ਚ ਵਾਧਾ ਕਾਇਮ ਕਰ ਲਿਆ ਹੈ ਅਤੇ ਕੋਚ ਅਤੇ ਕਪਤਾਨ ਦੇ ਘਮਾਸਾਣ ਜਾਂ ਬੀਸੀਸੀਆਈ ‘ਚ ਚੱਲ ਰਹੀ ਖਿੱਚੋਤਾਣੀ ਨਾਲ ਉਸ ਦੇ ਖਿਡਾਰੀ ਪੂਰੀ ਤਰ੍ਹਾਂ ਆਪਣੀ ਖੇਡ ਅਤੇ ਕੈਰੇਬੀਆਈ ਜ਼ਮੀਨ ‘ਤੇ ਮੌਜ-ਮਸਤੀ ‘ਚ ਲੱਗੇ ਹੋਏ ਹਨ ਅਤੇ ਉਮੀਦ ਹੈ ਕਿ ਤੀਜੇ ਮੈਚ ‘ਚ ਵੀ ਨਤੀਜਾ ਕੋਈ ਉਲਟ ਸਾਬਤ ਨਹੀਂ ਹੋਵੇਗਾ

ਖਿਡਾਰੀਆਂ ਨੇ ਜਿੰਮ ‘ਚ ਕੀਤੀ ਕਸਰਤ

ਮੈਚ ਤੋਂ ਪਹਿਲਾਂ ਟੀਮ ਇੰਡੀਆ ਦੇ ਖਿਡਾਰੀਆਂ ਨੇ ਬੁੱਧਵਾਰ ਨੂੰ ਜਿੰਮ ‘ਚ ਕਾਫੀ ਪਸੀਨਾ ਵਹਾਇਆ ਅਤੇ ਉਹ ਐਂਟੀਗਾ ‘ਚ ਮੈਚ ਲਈ ਤਿਆਰ ਦਿਸ ਰਹੇ ਹਨ ਆਈਪੀਐੱਲ ਤੋਂ ਸਿੱਧੇ ਚੈਂਪੀਅੰਜ਼ ਟਰਾਫੀ ਅਤੇ ਫਿਰ ਠੀਕ ਬਾਅਦ ਵਿੰਡੀਜ਼ ‘ਚ ਖੇਡਣ ਪਹੁੰਚੀ ਭਾਰਤੀ ਟੀਮ ਦੇ ਖਿਡਾਰੀਆਂ ਦੀਆਂ ਸੋਸ਼ਲ ਸਾਈਟਾਂ ‘ਤੇ ਤਸਵੀਰਾਂ ਨਾਲ ਇਹ ਵੀ ਸਾਫ ਹੈ ਕਿ ਲਗਾਤਾਰ ਕ੍ਰਿਕਟ ਦਾ ਬਹੁਤਾ ਦਬਾਅ ਟੀਮ ‘ਤੇ ਨਹੀਂ ਹੈ ਅਤੇ ਉਹ ਤਰੋਤਾਜਾ ਹੈ ਸਗੋਂ ਟੀਮ ਦੇ ਖਿਡਾਰੀਆਂ ਦਾ ਪ੍ਰਦਰਸ਼ਨ ਵੈਸਟਇੰਡੀਜ਼ ਤੋਂ ਬਾਅਦ ਸ੍ਰੀਲੰਕਾ ਅਤੇ ਦੱਖਣੀ ਅਫਰੀਕਾ ਸੀਰੀਜ਼ ਲਈ ਅਹਿਮ ਹੈ ਇਸ ਲਈ ਲਾਪਰਵਾਹੀ ਦੀ ਫਿਲਹਾਲ ਕੋਈ ਗੁੰਜਾਇਸ਼ ਨਹੀਂ ਹੈ

ਉਂਜ ਸੀਰੀਜ਼ ‘ਚ 1-0 ਨਾਲ ਅੱਗੇ ਹੋ ਚੁੱਕੀ ਵਿਰਾਟ ਦੀ ਟੀਮ ਨੇ ਦੂਜੇ ਮੈਚ ‘ਚ ਇੱਕਤਰਫਾ ਖੇਡ ਵਿਖਾਈ ਸੀ ਜਿਸ ‘ਚ ਬੱਲੇਬਾਜ਼ਾਂ ਅਤੇ ਗੇਂਦਬਾਜ਼ਾਂ ਦਾ ਪ੍ਰਦਰਸ਼ਨ ਕਮਾਲ ਦਾ ਰਿਹਾ ਸੀ ਓਪਨਿੰਗ ‘ਚ ਅਜਿੰਕਿਆ ਰਹਾਣੇ ਨੇ 103 ਦੌੜਾਂ ਬਣਾ ਕੇ ਆਪਣਾ ਤੀਜਾ ਇੱਕ ਰੋਜ਼ਾ ਸੈਂਕੜਾ ਠੋਕਿਆ ਤਾਂ ਧਵਨ ਅਤੇ ਕੋਹਲੀ ਨੇ 63 ਅਤੇ 87 ਦੌੜਾਂ ਦੀਆਂ ਅਰਧ ਸੈਂਕੜੇ ਵਾਲੀਆਂ ਪਾਰੀਆਂ ਨਾਲ ਸਕੋਰ 300 ਤੋਂ ਪਾਰ ਪਹੁੰਚਾਇਆ ਅਤੇ ਵਿੰਡੀਜ਼ ਖਿਲਾਫ ਆਪਣੀ ਵੱਡੀ ਜਿੱਤ ਵੀ ਦਰਜ ਕੀਤੀ ਇਸ ਨਾਲ ਭਾਰਤੀ ਟੀਮ ਨੇ ਪਾਰੀ ‘ਚ ਸਭ ਤੋਂ ਵੱਧ 300 ਦੌੜਾਂ ਬਣਾਉਣ ਦਾ ਰਿਕਾਰਡ ਵੀ ਬਣਾਇਆ ਐਂਟੀਗਾ ‘ਚ ਵੀ ਫਿਰ ਭਾਰਤੀ ਬੱਲੇਬਾਜ਼ਾਂ ਤੋਂ ਕਿਸੇ ਨਵੇਂ ਰਿਕਾਰਡ ਦੀ ਉਡੀਕ ਰਹੇਗੀ

 ਭਾਰਤੀ ਟੀਮ ਕੋਲ ਹਨ ਓਪਨਿੰਗ ‘ਚ ਚੰਗੇ ਖਿਡਾਰੀ

ਵਿਸ਼ਵ ਦੀ ਤੀਜੇ ਨੰਬਰ ਦੀ ਭਾਰਤੀ ਟੀਮ ਕੋਲ ਓਪਨਿੰਗ ‘ਚ ਚੰਗੇ ਖਿਡਾਰੀ ਹਨ ਤਾਂ ਮੱਧ ਕ੍ਰਮ ‘ਚ ਆਲਰਾਊਂਡਰ ਯੁਵਰਾਜ ਸਿੰਘ ਅਤੇ ਮਹਿੰਦਰ ਸਿੰਘ ਧੋਨੀ ਰਹਿਣਗੇ ਸਗੋਂ ਯੁਵਰਾਜ ਦੀ ਫਾਰਮ ਹਾਲੇ ਵੀ ਚੰਗੀ ਨਹੀਂ ਚੱਲ ਰਹੀ ਹੈ ਉਹ ਸਿਰਫ 14 ਦੌੜਾਂ ਹੀ ਬਣਾ ਸਕੇ ਸਨ ਪਰ ਟੀਮ ਕੋਲ ਹਾਰਦਿਕ ਪਾਂਡਿਆ ਅਤੇ ਕੇਦਾਰ ਯਾਧਵ ਵਰਗੇ ਚੰਗੇ ਆਲਰਾਊਂਡਰ ਹਨ ਜਦੋਂ ਕਿ ਆਫ ਸਪਿੱਨਰ ਰਵੀਚੰਦਰਨ ਅਸ਼ਵਿਨ ਵੀ ਹੇਠਲੇ ਕ੍ਰਮ ‘ਤੇ ਬੱਲੇਬਾਜ਼ੀ ਕਰ ਸਕਦੇ ਹਨ ਗੇਂਦਬਾਜ਼ਾਂ ‘ਚ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਅਤੇ ਉਮੇਸ਼ ਯਾਦਵ ਤੇ ਪਾਂਡਿਆ ਅਹਿਮ ਹਨ ਜਦੋਂ ਕਿ ਸਪਿੱਨ ਵਿਭਾਗ ‘ਚ  ਕਲਾਈ ਦੇ ਸਪਿੱਨਰ ਚਾਈਨਾਮੈਨ ਕੁਲਦੀਪ ਯਾਦਵ ਅਤੇ ਆਫ ਸਪਿੱਨਰ ਅਸ਼ਵਿਨ ‘ਤੇ ਜਿੰਮੇਵਾਰੀ ਹੈ

ਕੁਲਦੀਪ ਨੇ ਦੂਜੇ ਇੱਕ ਰੋਜ਼ਾ ‘ਚ 50 ਦੌੜਾਂ ‘ਤੇ ਸਭ ਤੋਂ ਵੱਧ ਵਿਕਟਾਂ ਕੱਢੀਆਂ ਸਨ ਜਦੋਂ ਕਿ ਅਸ਼ਵਿਨ ਨੂੰ ਵੀ ਇੱਕ ਵਿਕਟ ਮਿਲੀ ਸੀ ਉੱਥੇ ਭੁਵੀ ਦੋ ਵਿਕਟਾਂ ਲੈ ਕੇ ਸਫਲ ਰਹੇ ਹਨ ਜਦੋਂ ਕਿ ਉਨ੍ਹਾਂ ਨੇ ਸਿਰਫ ਨੌਂ ਦੌੜਾਂ ਦਿੱਤੀਆਂ ਉੱਥੇ ਵਿੰਡੀਜ਼ ਟੀਮ ‘ਚ ਹੁਣ ਕੁਝ ਬਦਲਾਅ ਹੋਏ ਹਨ ਅਤੇ ਬਾਕੀ ਦੇ ਤਿੰਨਾਂ ਮੈਚਾਂ ਲਈ 13 ਮੈਂਬਰੀ ਟੀਮ ‘ਚ ਕਾਈਲ ਹੋਪ ਅਤੇ ਸੁਨੀਲ ਐਂਬ੍ਰਿਸ ਨੂੰ ਜੋਨਾਥਨ ਕਾਰਟਰ ਤੇ ਕੇਸਰਿਕ ਦੀ ਜਗ੍ਹਾ ਲਿਆ ਗਿਆ ਹੈ ਅਤੇ ਮੇਜ਼ਬਾਨ ਟੀਮ ਘਰੇਲੂ ਜ਼ਮੀਨ ‘ਤੇ ਸੀਰੀਜ਼ ਬਰਾਬਰ ਕਰਨ ਦੀ ਕੋਸ਼ਿਸ਼ ਕਰੇਗੀ