ਯੂਏਈ ’ਚ ਹੋਵੇਗਾ ਕ੍ਰਿਕਟ ਏਸ਼ੀਆ ਕੱਪ, ਸ਼੍ਰੀਲੰਕਾ ਕਰੇਗਾ ਮੇਜ਼ਬਾਨੀ

asia cup

27 ਅਗਸਤ ਤੋਂ 11 ਸਤੰਬਰ ਦਰਮਿਆਨ ਖੇਡਾ ਜਾਵੇਗਾ 

(ਏਜੰਸੀ) ਕੋਲੰਬੋ । ਏਸ਼ੀਆਈ ਕ੍ਰਿਕਟ ਪ੍ਰੀਸ਼ਦ ਨੇ ਕਿਹਾ ਕਿ ਸ਼੍ਰੀਲੰਕਾ ’ਚ ਚਲ ਰਹੇ ਆਰਥਿਕ ਸੰਕਟ ਕਾਰਨ ਏਸ਼ੀਆ ਕੱਪ (Cricket Asia Cup) ਦਾ ਪੋ੍ਰਗਰਾਮ ਸੰਯੁਕਤ ਅਰਬ ਅਮੀਰਾਤ ’ਚ ਹੋਵੇਗਾ, ਜਦੋਂਕਿ ਮੇਜ਼ਬਾਨੀ ਦੇ ਅਧਿਕਾਰ ਸ਼੍ਰੀਲੰਕਾ ਕੋਲ ਹੀ ਰਹਿਣਗੇ ਏਸ਼ਿਆਈ ਕਿ੍ਰਕਟ ਪ੍ਰੀਸ਼ਦ (ਏਸੀਸੀ) ਦੇ ਮੈਂਬਰ ਜੈ ਸ਼ਾਹ ਨੇ ਬੁੱਧਵਾਰ ਨੂੰ ਜਾਰੀ ਇੱਕ ਪ੍ਰੈਸ਼ ਨੋਟ ’ਚ ਕਿਹਾ ਕਿ ਸ਼੍ਰੀਲੰਕਾ ’ਚ ਏਸ਼ੀਆ ਕੱਪ ਦੀ ਮੇਜ਼ਬਾਨੀ ਲਈ ਹਰ ਸੰਭਵ ਯਤਨ ਕੀਤਾ ਗਿਆ ਸੀ ਬਹੁਤ ਸੋਚ ਵਿਚਾਰ ਤੋਂ ਬਾਅਦ ਪ੍ਰੋਗਰਾਮ ਵਾਲੇ ਸਥਾਨ ਨੂੰ ਬਦਲਣ ਦਾ ਫੈਸਲਾ ਲਿਆ ਗਿਆ ਯੂਏਈ ਨਵਾਂ ਸਥਾਨ ਹੋਵੇਗਾ ਜਦਕਿ ਸ਼੍ਰੀਲੰਕਾ ਮੇਜ਼ਬਾਨੀ ਦੇ ਅਧਿਕਾਰ ਬਰਕਰਾਰ ਰੱਖੇਗਾ। (Cricket Asia Cup)

ਉਨ੍ਹਾਂ ਕਿਹਾ ਕਿ ਏਸ਼ੀਆ ਕੱਪ ਦਾ ਇਹ ਸੰਸਕਰਨ ਅਤਿ ਮਹੱਤਵਪੂਰਨ ਹੈ ਕਿਉਂਕਿ ਇਹ ਏਸ਼ਿਆਈ ਦੇਸ਼ਾਂ ਨੂੰ ਆਈਸੀਸੀ ਵਿਸ਼ਵ ਕੱਪ ਲਈ ਤਿਆਰ ਕਰਨ ’ਚ ਮੱਦਦ ਕਰੇਗਾ, ਅਤੇ ਮੈਂ ਐਲਏਲਸੀ ਅਤੇ ਅਤੇ ਅਮੀਰਾਤ ਕ੍ਰਿਕਟ ਬੋਰਡ ਨੂੰ ਉਨ੍ਹਾਂ ਦੀ ਸਮਝ ਅਤੇ ਸਹਿਯੋਗ ਲਈ ਧੰਨਵਾਦ ਦਿੰਦਾ ਹਾਂ ਏਸ਼ਿਆ ਕੱਪ ਦੀ ਮੇਜ਼ਬਾਨੀ ਸ਼੍ਰੀਲੰਕਾ ਨੂੰ ਦਿੱਤੀ ਗਈ ਸੀ, ਪਰ ਕੋਵਿਡ ਕਾਰਨ ਪਹਿਲੇ ਇਸ ਪ੍ਰੋਗਰਾਮ 2022 ਲਈ ਮੁਲਤਵੀ ਕਰ ਦਿੱਤਾ ਗਿਆ। ਅਖੀਰ ਸ਼੍ਰੀਲੰਕਾ ਦੇ ਆਰਥਿਕ ਸੰਕਟ ਕਾਰਨ ਇਸ ਨੂੰ ਯੂਏਈ ’ਚ ਬਦਲ ਦਿੱਤਾ ਗਿਆ ਹੈ, ਜਿੱਥੇ ਇਹ 27 ਅਗਸਤ ਤੋਂ 11 ਸਤੰਬਰ ਦਰਮਿਆਨ ਖੇਡਾ ਜਾਵੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ