ਕੱਚੇ ਮੁਲਾਜ਼ਮਾਂ ਨੂੰ ਭਗਵੰਤ ਮਾਨ ਦੀ ਅਪੀਲ, ਕਾਨੂੰਨੀ ਅੜਚਨਾਂ ਜ਼ਿਆਦਾ ਇਸ ਲਈ ਦਿਓ ਖੁੱਲ੍ਹਾ ਸਮਾਂ

Chief Minister

ਪਾਣੀਆਂ ਵਾਛੜਾਂ ਪੈਂਦੀਆਂ ਜਾਂ ਪੁਲਿਸ ਹੁੰਦੀ ਐ ਝੜਪ, ਮੈਨੂੰ ਹੁੰਦਾ ਐ ਦੁਖ ਮੇਰਾ ਨਹੀਂ ਤੁਹਾਡੇ ਨਾਲ ਕੋਈ ਵੱਟ ਦਾ ਰੌਲਾ ਪਰ ਕੁਝ ਸਮਾਂ ਕਰੋਂ ਇੰਤਜ਼ਾਰ 

  • ਪਿਛਲੇ ਕਾਨੂੰਨ ਲੈਣੇ ਪੈਣਗੇ ਵਾਪਸ, ਨਵੇਂ ਕਰਨੇ ਪੈਣਗੇ ਫੈਸਲੇ ਤਾਂ ਹੀ ਪੱਕੇ ਹੋਣਗੇ ਮੁਲਾਜ਼ਮ : ਭਗਵੰਤ ਮਾਨ

(ਅਸ਼ਵਨੀ ਚਾਵਲਾ) ਚੰਡੀਗੜ੍ਹ। ਸਰਕਾਰੀ ਨੌਕਰੀ ਵਿੱਚ ਪੱਕੇ ਹੋਣ ਲਈ ਪ੍ਰਦਰਸ਼ਨ ਕਰਨ ਵਾਲੇ ਕੱਚੇ ਮੁਲਾਜ਼ਮਾਂ (Raw Employees) ਨੂੰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅਪੀਲ ਕੀਤੀ ਗਈ ਹੈ ਕਿ ਉਨ੍ਹਾਂ ਦੀ ਸਰਕਾਰ ਨੂੰ ਕੁਝ ਸਮਾਂ ਦਿੱਤਾ ਜਾਵੇ, ਕਿਉਂਕਿ ਕਾਨੂੰਨੀ ਅੜਚਨਾਂ ਕਾਫ਼ੀ ਜਿਆਦਾ ਹਨ, ਜਿਨਾਂ ਨੂੰ ਦੂਰ ਕਰਨ ਲਈ ਸਰਕਾਰ ਨੂੰ ਸਮਾ ਲੱਗੇਗਾ ਪਰ ਇਸ ਦੇ ਬਾਵਜੂਦ ਕੱਚੇ ਮੁਲਾਜ਼ਮਾਂ ਪੰਜਾਬ ਦੀ ਸੜਕਾਂ ‘ਤੇ ਪ੍ਰਦਰਸ਼ਨ ਕਰਨ ਵਿੱਚ ਲਗੇ ਹੋਏ ਹਨ।

ਚੰਡੀਗੜ੍ਹ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਜਦੋਂ ਪ੍ਰਦਰਸ਼ਨ ਕਰ ਰਹੇ ਇਨਾਂ ਕੱਚੇ ਮੁਲਾਜ਼ਮਾਂ (Raw Employees) ਨੂੰ ਪਾਣੀਆਂ ਵਾਛੜ ਪੈਂਦੀਆਂ ਜਾਂ ਪੁਲਿਸ ਹੁੰਦੀ ਐ ਝੜਪ ਤਾਂ ਉਨਾਂ ਨੂੰ ਵੀ ਦੁਖ ਹੁੰਦਾ ਹੈ। ਉਨਾਂ ਦਾ ਤੁਹਾਡੇ ਨਾਲ ਕੋਈ ਵੱਟ ਦਾ ਰੌਲਾ ਨਹੀਂ ਹੈ, ਇਸ ਲਈ ਕੁਝ ਸਮਾਂ ਤਾਂ ਦੇਣਾ ਪਏਗਾ ਤਾਂ ਕਿ ਵੱਧ ਤੋਂ ਵੱਧ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾ ਸਕੇ।

ਭਗਵੰਤ ਮਾਨ ਨੇ ਕਿਹਾ ਕਿ ਅਕਾਲੀ ਦਲ ਅਤੇ ਕਾਂਗਰਸ ਸਰਕਾਰ ਵੱਲੋਂ 2016 ਤੇ 2019 ਵਿੱਚ ਐਕਟ ਪਾਸ ਕੀਤੇ ਗਏ ਸਨ, ਜਿਨਾਂ ਨੂੰ ਵਾਪਸ ਲੈਣ ਲਈ 2021 ਵਿੱਚ ਵੀ ਐਕਟ ਪਾਸ ਕੀਤਾ ਗਿਆ ਸੀ ਅਤੇ ਕਾਫ਼ੀ ਜਿਆਦਾ ਸੋਧਾਂ ਵੀ ਕੀਤੀ ਗਈ ਸਨ ਪਰ ਹੁਣ ਤੱਕ ਇਨਾਂ ਮਾਮਲੇ ਵਿੱਚ ਕੁਝ ਵੀ ਨਹੀਂ ਹੋਇਆ ਹੈ। ਇਸ ਲਈ ਪਹਿਲਾਂ ਇਸ ਸਰਕਾਰ ਨੂੰ ਪਿਛਲੀ ਸਰਕਾਰਾਂ ਵਿੱਚ ਪਾਸ ਹੋਏ ਐਕਟ ਨੂੰ ਵਾਪਸ ਲੈਣਾ ਪੈਣਾ ਅਤੇ ਨਵੇਂ ਐਕਟ ਵਿੱਚ ਸੋਧਾਂ ਕਰਨੀ ਪੈਣਗੀਆਂ ਜਾਂ ਫਿਰ ਨਵਾਂ ਐਕਟ ਹੀ ਲੈ ਕੇ ਆਉਣਾ ਪਵੇਗਾ। ਜਿਸ ਤੋਂ ਬਾਅਦ ਹੀ ਵੱਧ ਤੋਂ ਵੱਧ ਨੂੰ ਪੱਕਾ ਕੀਤਾ ਜਾ ਸਕਦਾ ਹੈ।

ਕਰਮਚਾਰੀਆਂ ਦੀ ਉਮਰ ਹੱਦ ਵੀ ਟੱਪ ਗਈ ਤਾਂ ਉਹ ਉਮਰ ਵਿੱਚ ਵੀ ਰਾਹਤ ਦੇਣ ਲਈ ਤਿਆਰ ਹਨ

ਭਗਵੰਤ ਮਾਨ ਨੇ ਕਿਹਾ ਕਿ ਜੇਕਰ ਨਿਯੁਕਤੀ ਪੱਤਰ ਹੀ ਵੰਡਣੇ ਹਨ ਤਾਂ ਉਹ ਸਵੇਰੇ ਹੀ ਕੁਝ ਹੀ ਘੰਟੇ ਵਿੱਚ ਇਹ ਨਿਯੁਕਤੀ ਪੱਤਰ ਵੰਡ ਸਕਦੇ ਹਨ ਪਰ ਅਦਾਲਤਾਂ ਵਿੱਚ ਇਹ ਸਾਰੇ ਚੈਲੇਂਜ ਹੋਣ ਜਾਣਗੇ। ਇਸ ਲਈ ਸਾਰੀ ਕਾਨੂੰਨੀ ਅੜਚਨਾਂ ਨੂੰ ਦੂਰ ਕਰਨ ਲਈ ਕੁਝ ਸਮਾਂ ਜ਼ਰੂਰ ਲੱਗੇਗਾ। ਉਨਾਂ ਕਿਹਾ ਕਿ ਜੇਕਰ ਸਮਾਂ ਜਿਆਦਾ ਲੱਗਿਆ ਅਤੇ ਇਸ ਦੌਰਾਨ ਕੱਚੇ ਕਰਮਚਾਰੀਆਂ ਦੀ ਉਮਰ ਹੱਦ ਵੀ ਟੱਪ ਗਈ ਤਾਂ ਉਹ ਉਮਰ ਵਿੱਚ ਵੀ ਰਾਹਤ ਦੇਣ ਨੂੰ ਤਿਆਰ ਹਨ। ਇਸ ਲਈ ਸਰਕਾਰ ਵੱਲੋਂ ਕੱਚੇ ਕਰਮਚਾਰੀਆਂ ਦੇ ਵਫ਼ਦ ਨੂੰ ਜਲਦ ਹੀ ਸੱਦ ਕੇ ਸਾਰੀ ਸਥਿਤੀ ਤੋਂ ਜਾਣੂੰ ਕਰਵਾਇਆ ਜਾਏਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ