ਜਲੰਧਰ ’ਚ ਗਊ ਮਾਸ ਫੈਕਟਰੀ ਦਾ ਪਰਦਾਫਾਸ਼, 12 ਰੋਹੰਗਿਆਂ ਸਮੇਤ 13 ਗਿ੍ਰਫ਼ਤਾਰ

Jalandhar News

ਜਲੰਧਰ (ਸੱਚ ਕਹੂੰ ਨਿਊਜ਼)। ਪੰਜਾਬ ਦੇ ਜਲੰਧਰ ’ਚ ਪੁਲਿਸ ਨੇ ਧੋਗੜੀ ਰੋਡ ਸਥਿੱਤ ਫੈਕਟਰੀ ’ਚ ਕਈ ਟਨ ਗਊ ਮਾਸ ਬਰਾਮਦ ਕਰਕੇ 12 ਰੋਹੰਗਿਆਂ ਸਮੇਤ 13 ਨੌਜਵਾਨਾਂ ਨੂੰ ਗਿ੍ਰਫ਼ਤਾਰ ਕੀਤਾ ਹੈ। ਗਊ ਰੱਖਿਆ ਦਲ ਦੇ ਪ੍ਰਧਾਨ ਸਤੀਸ਼ ਨੇ ਦੱਸਿਆ ਕਿ ਪੁਲਿਸ ਦੇ ਨਾਲ ਜਦੋਂ ਫੈਕਟਰੀ ’ਤੇ ਛਾਪਾ ਮਾਰਿਆ ਗਿਆ ਤਾਂ ਚੌਂਕੀਦਾਰ ਮੌਕੇ ਤੋਂ ਗੇਟ ਬੰਦ ਕਰਕੇ ਭੱਜ ਗਿਆ। ਕਾਫ਼ੀ ਦੇਰ ਤੱਕ ਜਦੋਂ ਗੇਟ ਨਹੀਂ ਖੁੱਲ੍ਹਿਆ ਤਾਂ ਪੁਲਿਸ ਕੰਧ ਟੱਪ ਕੇ ਫੈਕਟਰੀ ’ਚ ਗਈ। ਮੌਕੇ ’ਤੇ 13 ਜਣਿਆਂ ਨੂੰ ਫੜਿਆ ਗਿਆ ਜਦੋਂਕਿ ਕੁਝ ਲੋਕ ਛਾਪੇਮਾਰੀ ਦੀ ਸੂਚਨਾ ਮਿਲਦੇ ਹੀ ਮੌਕੇ ਤੋਂ ਫਰਾਰ ਹੋ ਗਏ। (Jalandhar News)

ਹਿੰਦੂ ਸੰਗਠਨਾਂ ਦੀ ਸ਼ਿਕਾਇਤ ਤੇ ਇਨਪੁਟ ’ਤੇ ਜਲੰਧਰ ਦੇਹਾਤ ਪੁਲਿਸ ਨੇ ਥਾਣਾ ਆਦਮਪੁਰ ਦੇ ਪਿੰਡ ਧੋਗੜੀ ’ਚ ਸਥਿੱਤ ਫੈਕਟਰੀ ’ਚ ਛਾਪੇਮਾਰੀ ਕਰ ਕੇ ਗਊ ਮਾਸ ਫੜਿਆ ਹੈ। ਰੋਡ ’ਤੇ ਸਥਿੱਤ ਨੇਹਾ ਟੋਕਾ ਨਾਂਅ ਦੀ ਬੰਦ ਪਈ ਫੈਕਟਰੀ ਨੂੰ ਕਿਰਾਏ ’ਤੇ ਲੈ ਕੇ ਦਿੱਲੀ ਦਾ ਇੱਕ ਮਾਸ ਵਿਕਰੇਤਾ ਵਪਾਰੀ ਇਮਰਾਨ ਇੱਥੇ ਗੈਰ ਕਾਨੂੰਨੀ ਤਰੀਕੇ ਨਾਲ ਗਊ ਮਾਸ ਦੀ ਪੈਕਿੰਗ ਕਰਵਾ ਰਿਹਾ ਸੀ। ਗਊ ਮਾਸ ਦੀ ਪੈਕਿੰਗ ਕਰ ਰਹੇ 13 ਜਣਿਆਂ ਨੂੰ ਵੀ ਪੁਲਿਸ ਨੇ ਫੜਿਆ ਹੈ, ਜਿਸ ’ਚ 12 ਰੋਹਿੰਗਿਆ ਮੁਸਲਿਮ ਵੀ ਹਨ, ਜਦੋਂਕਿ ਇੱਕ ਬਿਹਾਰ ਦਾ ਵਿਅਕਤੀਕਹੈ।

ਮਾਸ ਵਿਦੇਸ਼ਾਂ ’ਚ ਸਪਲਾਈ ਕੀਤਾ ਜਾ ਰਿਹਾ ਸੀ | Jalandhar News

ਹਿੰਦੂ ਸੰਗਠਨਾਂ ਦੇ ਨੇ ਗਊ ਸੇਵਾ ਕਮਿਸ਼ਨ ਦੇ ਸਾਬਕਾ ਪ੍ਰਧਾਨ ਕੀਮਤੀ ਭਗਤ, ਸ਼ਿਵ ਸੈਨਾ ਨੇਤਾ ਇਸ਼ਾਂਤ ਸ਼ਰਮਾ ਨੇ ਕਿਹਾ ਕਿ ਜਲੰਧਰ ਦੀਆਂ ਸੜਕਾਂ ’ਤੇ ਘੁੰਮ ਰਹੀਆਂ ਗਾਵਾਂ ਨੂੰ ਫੜ ਕੇ ਇੱਥੇ ਵੱਢਿਆ ਜਾ ਰਿਹਾ ਸੀ ਅਤੇ ਉਨ੍ਹਾਂ ਦਾ ਮਾਸ ਵਿਦੇਸ਼ਾਂ ’ਚ ਸਪਲਾਈ ਕੀਤਾ ਜਾ ਰਿਹਾ ਸੀ। ਭਾਰੀ ਮਾਤਰਾ ’ਚ ਗਊ ਦਾ ਮਾਸ ਬਰਾਮਦ ਹੋਣ ’ਤੇ ਐੱਸਐੱਸਪੀ ਦੇਹਾਤ ਮੁਖਵਿੰਦਰ ਸਿੰਘ ਨੇ ਵੀ ਫੈਕਟਰੀ ਦਾ ਜਾਇਜਾ ਲਿਆ ਅਤੇ ਟੀਮਾਂ ਨੂੰ ਜਾਂਚ ਕਰ ਕੇ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ।

ਇਹ ਵੀ ਪੜ੍ਹੋ : ਨਸ਼ਾ ਤਸਕਰੀ ਦਾ ਵੱਡਾ ਨੈੱਟਵਰਕ

ਆਦਮਪੁਰ ਦੇ ਐੱਸਐੱਚਓ ਮਨਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਦੀ ਪੁੱਛਗਿੱਛ ’ਚ ਬਿਹਾਰ ਦੇ ਨੌਜਵਾਨ ਨੇ ਦੱਸਿਆ ਕਿ ਉਹ ਦੋ ਦਿਨ ਪਹਿਲਾਂ ਹੀ ਫੈਕਟਰੀ ਪਹੁੰਚਿਆ ਸੀ। ਹਿੰਦੂ ਸੰਗਠਨਾਂ ਦੇ ਵਰਕਰਾਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਬਿਹਾਰ, ਦਿੱਲੀ ਅਤੇ ਰਾਜਪੁਰਾ ’ਚ ਵੀ ਗਊ ਮਾਸ ਦੀ ਫੈਕਟਰੀ ਫੜੀ ਗਈ ਸੀ। ਉਸੇ ਤੋਂ ਉਨ੍ਹਾਂ ਨੂੰ ਜਾਣਕਾਰੀ ਮਿਲੀ ਸੀ ਕਿ ਜਲੰਧਰ ’ਚ ਵੀ ਗਊ ਮਾਸ ਦਾ ਧੰਦਾ ਚੱਲ ਰਿਹਾ ਹੈ। ਇਸ ਤੋਂ ਬਾਅਦ ਜਦੋਂ ਉਨ੍ਹਾਂ ਨੂੰ ਲੋਕੇਸ਼ਨ ਦਾ ਪਤਾ ਲੱਗਿਆ ਤਾਂ ਪਹਿਲਾਂ ਰੇਕੀ ਕੀਤੀ ਗਈ। ਜਦੋਂ ਪੁਸ਼ਟੀ ਹੋ ਗਈ ਤਾਂ ਪੁਲਿਸ ਨੇਸੂਚਨਾ ਦੇ ਕੇ ਛਾਪਾਮਾਰੀ ਕਰਵਾਈ। ਪੁਲਿਸ ਮੁਲਜ਼ਮਾਂ ਤੋਂ ਪੁੱਛਗਿੱਛ ਕਰ ਰਹੀ ਹੈ। ਪੁਲਿਸ ਫੈਕਟਰੀ ਮਾਲਕ ਨੂੰ ਗਿ੍ਰਫ਼ਤਾਰ ਕਰਨ ਲਈ ਛਾਪੇਮਾਰੀ ਕਰ ਰਹੀ ਹੈ।