ਗਾਂ ਨੇ ਬਜ਼ੁਰਗ ਨੂੰ ਘਸੀਟਿਆ, ਇਲਾਜ ਦੌਰਾਨ ਹੋਈ ਮੌਤ

Mohali News
ਗਾਂ ਨੇ ਬਜ਼ੁਰਗ ਨੂੰ ਘਸੀਟਿਆ, ਇਲਾਜ ਦੌਰਾਨ ਹੋਈ ਮੌਤ

ਮੁਹਾਲੀ । ਮੁਹਾਲੀ ’ਚ ਇੱਕ ਗਾਂ ਬਜ਼ੁਰਗ ਨੂੰ 100 ਮੀਟਰ ਤੱਕ ਘਸੀਟ ਕੇ ਲੈ ਗਈ। ਇਸ ਦੌਰਾਨ ਬਜ਼ੁਰਗ ਗੰਭੀਰ ਜਖਮੀ ਗਿਆ ਅਤੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ’ਚ ਕੈਦ ਹੋ ਗਈ। ਜਾਣਕਾਰੀ ਅਨੁਸਾਰ ਮੁਹਾਲੀ ਦੇ ਜੀਰਕਪੁਰ ਦੇ ਪਿੰਡ ਗਾਜੀਪੁਰ ਸੈਨੀਆ ਦਾ ਹੈ। (Mohali News) ਪਿੰਡ ਦੇ ਹੀ ਰਹਿਣ ਵਾਲੇ ਸਰੂਪ ਸਿੰਘ ਦੇ ਖੇਤਾਂ ’ਚ ਗਾਂ ਵੜ ਗਈ ਸੀ। ਬਜ਼ੁਰਗ ਨੇ ਗਾਂ ਨੂੰ ਖੇਤ ’ਚੋਂ ਕੱਢਣ ਲਈ ਪੂਰੀ ਕੋਸ਼ਿਸ ਕੀਤੀ ਪਰ ਜਦੋਂ ਉਹ ਬਾਹਰ ਨਾ ਨਿਕਲੀ ਤਾਂ ਬਜ਼ੁਰਗ ਨੇ ਗਾਂ ਨੂੰ ਰੱਸਾ ਪਾ ਲਿਆ ਅਤੇ ਉਸ ਨੂੰ ਖਿੱਚਣ ਲੱਗਿਆ।

ਇਹ ਵੀ ਪੜ੍ਹੋ : ਨਸ਼ਿਆਂ ਖਿਲਾਫ ਕਿਸਾਨ ਜਥੇਬੰਦੀ ਪੱਬਾਂ ਭਾਰ, ਪਿੰਡਾਂ ‘ਚ ਮਾਰਚ ਕਰਕੇ ਕੀਤਾ ਜਾਂ ਰਿਹਾ ਪ੍ਰੇਰਿਤ

ਪਰ ਗਾਂ ਇਸ ਦੌਰਾਨ ਭੁਸਰ ਗਈ । ਇਸ ਦੌਰਾਨ ਬਜ਼ੁਰਗ ਦੇ ਹੱਥ ’ਚ ਰੱਸਾ ਫਸ ਗਿਆ ਤੇ ਗਾਂ ਬਜ਼ੁਰਗ ਨੂੰ ਪਿੰਡ ਦੀਆਂ ਗਲੀਆਂ ’ਚ ਘਸਟਦਿਆਂ 100 ਮੀਟਰ ਤੱਕ ਲੈ ਗਈ। ਰਸਤੇ ਵਿੱਚ ਸਵਰੂਪ ਸਿੰਘ ਦਾ ਸਿਰ ਪੱਥਰਾਂ, ਵਾਹਨਾਂ ਅਤੇ ਖੰਭਿਆਂ ਨਾਲ ਟਕਰਾ ਗਿਆ। ਜਿਸ ਕਾਰਨ ਉਸ ਦੇ ਸਿਰ ‘ਤੇ ਗੰਭੀਰ ਸੱਟ ਲੱਗ ਗਈ। ਉਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ ਪਰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।

LEAVE A REPLY

Please enter your comment!
Please enter your name here