Sonu Sood : ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਐਕਟਰ ਸੋਨੂੰ ਸੂਦ ਆਏ ਅੱਗੇ, ਵੀਡੀਓ ਕੀਤੀ ਜਾਰੀ

Sonu Sood
ਐਕਟਰ ਸੋਨੂੰ ਸੂਦ ਕਰਨਗੇ ਨਸ਼ੇ ਦੇ ਮਾਮਲੇ ’ਚ ਪੰਜਾਬ ਦੀ ਮੱਦਦ, ਡੀਜੀਪੀ ਨੇ ਕਿਹਾ ‘ਧੰਨਵਾਦ ਜਨਾਬ’

ਐਕਟਰ ਸੋਨੂੰ ਸੂਦ ਕਰਨਗੇ ਨਸ਼ੇ ਦੇ ਮਾਮਲੇ ’ਚ ਪੰਜਾਬ ਦੀ ਮੱਦਦ, ਡੀਜੀਪੀ ਨੇ ਕਿਹਾ ‘ਧੰਨਵਾਦ ਜਨਾਬ’ (Sonu Sood)

  • ਨਸ਼ੇ ਦੇ ਖ਼ਿਲਾਫ਼ ਇੱਕਜੁਟ ਹੋ ਕੇ ਕਰਨਾ ਪਏਗਾ ਕੰਮ ਤਾਂ ਹੀ ਖ਼ਤਮ ਹੋਏਗਾ ਨਸ਼ਾ : ਸੋਨੂੰ ਸੂਦ
  • ਪੰਜਾਬ ਸਰਕਾਰ ਨਸ਼ੇ ਨੂੰ ਖ਼ਤਮ ਕਰਨ ਲਈ ਹਰ ਸੰਭਵ ਕੋਸ਼ਸ਼ ਕਰ ਰਹੀ ਐ, ਇੱਕਜੁਟਤਾ ਨਾਲ ਮਿਲੇਗੀ ਮਦਦ : ਡੀਜੀਪੀ

(ਅਸ਼ਵਨੀ ਚਾਵਲਾ) ਚੰਡੀਗਡ਼੍ਹ। ਐਕਟਰ ਸੋਨੂੰ ਸੂਦ (Sonu Sood) ਪੰਜਾਬ ਵਿੱਚ ਨਸ਼ੇ ਨੂੰ ਖ਼ਤਮ ਕਰਨ ਲਈ ਪੰਜਾਬ ਸਰਕਾਰ ਦੀ ਮੱਦਦ ਕਰਨ ਲਈ ਅੱਗੇ ਆਏ ਹਨ। ਸੋਨੂੰ ਸੂਦ ਨੇ ਇੱਕ ਵੀਡੀਓ ਜਾਰੀ ਕਰਦੇ ਹੋਏ ਪੰਜਾਬ ਵਿੱਚ ਨਸ਼ੇ ਨੂੰ ਲੈ ਕੇ ਕਾਫ਼ੀ ਜਿਆਦਾ ਚਿੰਤਾ ਜ਼ਾਹਿਰ ਕੀਤੀ ਹੈ ਤਾਂ ਉਥੇ ਹੀ ਪੰਜਾਬ ਸਰਕਾਰ ਨਾਲ ਮਿਲ ਕੇ ਕੰਮ ਕਰਨ ਦੀ ਇੱਛਾ ਵੀ ਜ਼ਾਹਿਰ ਕੀਤੀ ਹੈ। ਇਸ ਵੀਡੀਓ ਨੂੰ ਦੇਖ ਕੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਵੱਲੋਂ ਇਸ ਵੀਡੀਓ ਨੂੰ ਟਵਿੱਟ ਕਰਦੇ ਹੋਏ ਜਿਥੇ ਸੋਨੂੰ ਸੂਦ ਦਾ ਧੰਨਵਾਦ ਕੀਤਾ ਹੈ ਤਾਂ ਉਥੇ ਹੀ ਕਿਹਾ ਕਿ ਪੰਜਾਬ ਸਰਕਾਰ ਨਸ਼ੇ ਨੂੰ ਲੈ ਕੇ ਵੱਡੇ ਪੱਧਰ ’ਤੇ ਕੰਮ ਕਰ ਰਹੀ ਹੈ ਅਤੇ ਇੱਕਜੁਟਤਾ ਨਾਲ ਮੱਦਦ ਮਿਲਦੇ ਹੋਏ ਇਹ ਨਸ਼ਾ ਜਲਦ ਹੀ ਖ਼ਤਮ ਹੋਏਗਾ।

ਪੰਜਾਬ ਵਿੱਚ ਨਵੀਂ ਪੀੜ੍ਹੀ ਨਸ਼ੇ ਨਾਲ ਕਾਫ਼ੀ ਜਿਆਦਾ ਪ੍ਰਭਾਵਿਤ :ਸੂਦ

ਸੋਨੂੰ ਸੂਦ ਨੇ ਆਪਣੇ ਵੀਡੀਓ ਵਿੱਚ ਕਿਹਾ ਕਿ ਪੰਜਾਬ ਦੀ ਧਰਤੀ ਗਬਰੂ ਅਤੇ ਜਵਾਨਾਂ ਵਜੋਂ ਪਛਾਣੀ ਜਾਂਦੀ ਸੀ ਪਰ ਹੁਣ ਹਰ ਕੋਈ ਕਹਿੰਦਾ ਹੈ ਕਿ ਪੰਜਾਬ ਵਿੱਚ ਨਸ਼ਾ ਕਾਫ਼ੀ ਜਿਆਦਾ ਹੋ ਗਿਆ ਹੈ। ਪੰਜਾਬ ਵਿੱਚ ਨਵੀਂ ਪੀੜ੍ਹੀ ਨਸ਼ੇ ਨਾਲ ਕਾਫ਼ੀ ਜਿਆਦਾ ਪ੍ਰਭਾਵਿਤ ਹੈ। ਉਹ ਜਦੋਂ ਵੀ ਮੋਗਾ ਜਾਂ ਫਿਰ ਪੰਜਾਬ ਦੇ ਹੋਰ ਹਿੱਸੇ ਵਿੱਚ ਜਾਂਦੇ ਹਨ ਤਾਂ ਨਸ਼ੇ ਨਾਲ ਝੂਜ ਰਹੇ ਨੌਜਵਾਨਾਂ ਬਾਰੇ ਹੀ ਸੁਣਦੇ ਹਨ। ਨਸ਼ਾ ਕਰਨ ਵਾਲੇ ਨੌਜਵਾਨ ਨੂੰ ਨਸ਼ਾ ਖਰੀਦਣ ਲਈ ਪੈਸੇ ਦੀ ਲੋੜ ਪੈਂਦੀ ਹੈ ਤਾਂ ਉਹ ਕ੍ਰਾਇਮ ਕਰਦੇ ਹਨ ਅਤੇ ਗੁਨਾਹ ਦਾ ਰਸਤਾ ਚੁਣਦੇ ਹਨ।

ਇਹ ਵੀ ਪੜ੍ਹੋ : ਹਰਿਆਣਾ ਦੀ ਇਸ ਧੀ ਨੇ ਚਮਕਾਇਆ ਦੇਸ਼ ਤੇ ਮਾਪਿਆਂ ਦਾ ਨਾਂਅ, ਮਿਲਿਆ ਐਵਾਰਡ

ਸੋਨੂੰ ਸੂਦ ਨੇ ਕਿਹਾ ਕਿ ਉਨਾਂ ਨੇ ਨਸ਼ੇ ਖ਼ਿਲਾਫ ਮੁਹਿੰਮ ਛੇੜਦੇ ਹੋਏ 280 ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਕਰਵਾਉਣ ਅਤੇ ਇਲਾਜ਼ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਜਿਆਦਾ ਲੋਕਾਂ ਤੱਕ ਨਹੀਂ ਪਹੁੰਚ ਕਰ ਪਾਏ। ਇਹੋ ਜਿਹੇ ਸਮੇਂ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਡੀਜੀਪੀ ਗੌਰਵ ਯਾਦਵ ਪੰਜਾਬ ਵਿੱਚ ਕਾਫ਼ੀ ਜਿਆਦਾ ਕੰਮ ਕਰ ਰਹੇ ਹਨ। ਇਸ ਮੁਹਿੰਮ ਵਿੱਚ ਉਹ ਮੱਦਦ ਕਰਨਾ ਚਾਹੁੰਦੇ ਹਨ ਅਤੇ ਉਨਾਂ ਨੂੰ ਵੀ ਪੰਜਾਬ ਸਰਕਾਰ ਦੀ ਇਸ ਕੰਮ ਵਿੱਚ ਮੱਦਦ ਚਾਹੀਦੀ ਹੈ।

ਸੋਨੂੰ ਸੂਦ ਦਾ ਧੰਨਵਾਦ, ਨਸ਼ੇ ਦਾ ਖ਼ਤਮਾ ਕਰਨ ਲਈ ਕਰ ਰਹੇ ਹਾਂ ਹਰ ਸੰਭਵ ਕੋਸ਼ਿਸ਼ : ਡੀਜੀਪੀ

ਪੰਜਾਬ ਦੇ ਡੀਜੀਪੀ ਗੌਰਵ ਯਾਦਵ ਵਲੋਂ ਐਕਟਰ ਸੋਨੂੰ ਸੂਦ ਦਾ ਧੰਨਵਾਦ ਕਰਦੇ ਹੋਏ ਕਿਹਾ ਗਿਆ ਕਿ ਪੰਜਾਬ ਵਿੱਚ ਨਸ਼ੇ ਦਾ ਖ਼ਾਤਮਾ ਕਰਨ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਲਦ ਹੀ ਸਾਡੇ ਇੱਕਜੁਟਤਾ ਅਤੇ ਮੁੱਖ ਮੰਤਰੀ ਦੀ ਕੋਸ਼ਸ਼ ਨਾਲ ਪੰਜਾਬ ਵਿੱਚ ਨਸ਼ੇ ’ਤੇ ਕੰਟਰੋਲ ਕਰ ਲਿਆ ਜਾਏਗਾ।