ਅਦਾਲਤ ਨੇ ਦਿੱਤੀ ਵਾਡਰਾ ਨੂੰ ਵਿਦੇਸ਼ ਜਾਣ ਦੀ ਆਗਿਆ

Court, Vadra, Abroad

ਵਾਡਰਾ ਨੇ ਟਿਊਮਰ ਦੇ ਇਲਾਜ ਲਈ ਮੰਗੀ ਸੀ ਆਗਿਆ

ਨਵੀਂ ਦਿੱਲੀ | ਹਵਾਲਾ ਮਾਮਲੇ ਦਾ ਸਾਹਮਣਾ ਕਰ ਰਹੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਭਣੱਵੀਏ ਕਾਰੋਬਾਰੀ ਰਾਬਰਟ ਵਾਡਰਾ ਨੂੰ ਇਲਾਜ ਲਈ ਵਿਦੇਸ਼ ਜਾਣ ਦੀ ਅੱਜ ਅਦਾਲਤ ਨੇ ਆਗਿਆ ਦੇ ਦਿੱਤੀ ਵਾਡਰਾ ਨੇ ਟਿਊਮਰ ਦੇ ਇਲਾਜ ਲਈ ਵਿਦੇਸ਼ ਜਾਣ ਦੀ ਆਗਿਆ ਮੰਗੀ ਸੀ
ਵਿਸ਼ੇਸ਼ ਅਦਾਲਤ ਦੇ ਜੱਜ ਅਰਵਿੰਦ ਕੁਮਾਰ ਨੇ ਵਾਡਰਾ ਨੂੰ 6 ਹਫ਼ਤਿਆਂ ਲਈ ਅਮਰੀਕਾ ਤੇ ਹਾਲੈਂਡ ਜਾਣ ਦੀ ਇਜ਼ਾਜਤ ਦਿੱਤੀ ਹੈ ਉਨ੍ਹਾਂ ਆਪਣੀ ਪਟੀਸ਼ਨ ‘ਚ ਲੰਦਨ ਜਾਣ ਦੀ ਇਜ਼ਾਜਤ ਮੰਗੀ ਸੀ ਵਾਡਰਾ ਦੀ ਪਟੀਸ਼ਨ ‘ਤੇ ਸੁਣਵਾਈ ਕਰਕੇ ਫੈਸਲਾ ਅੱਜ ਲਈ ਸੁਰੱਖਿਅਤ ਰੱਖ ਲਿਆ ਸੀ ਵਾਡਰਾ ‘ਤੇ ਲੰਦਨ ‘ਚ 19 ਲੱਖ ਪੌਂਡ ‘ਚ ਜਾਇਦਾਦ ਖਰੀਦਣ ਦਾ ਹਵਾਲਾ ਮਾਮਲਾ ਚੱਲ ਰਿਹਾ ਹੈ ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਦੇ ਪਤੀ ਵੱਲੋਂ ਵਕੀਲ ਕੇ ਟੀ. ਐਸ. ਤੁਲਸੀ ਅਦਾਲਤ ‘ਚ ਹਾਜ਼ਰ ਹੋਏ ਉਨ੍ਹਾਂ ਅਦਾਲਤ ਨੂੰ ਕਿਹਾ ਕਿ ਜੇਕਰ ਇਨਫੋਰਸਮੈਂਟ ਡਾਇਰੈਕਟੋਰੇਟ ਨੂੰ ਸ੍ਰੀ ਵਾਡਰਾ ਦੇ ਲੰਦਨ ਜਾਣ ‘ਤੇ ਇਤਰਾਜ਼ਗੀ ਹੈ ਤਾਂ ਉਹ ਉੱਥੇ ਨਹੀਂ ਜਾਣਗੇ ਅਦਾਲਤ ਵੱਲੋਂ ਵਕੀਲ ਤੁਸ਼ਾਰ ਮੇਹਤਾ ਤੇ ਵਕੀਲ ਨਿਤੇਸ਼ ਰਾਣਾ ਨੇ ਅਦਾਲਤ ‘ਚ ਵਾਡਰਾ ਦੀ ਪਟੀਸ਼ਨ ਦਾ ਵਿਰੋਧ ਕੀਤਾ ਜੱਜ ਕੁਮਾਰ ਨੇ ਦੋਵਾਂ ਪੱਖਾਂ ਨੂੰ ਸੁਣਨ ਤੋਂ ਬਾਅਦ ਵਾਡਰਾ ਨੂੰ ਛੇ ਹਫ਼ਤਿਆਂ ਲਈ ਅਮਰੀਕਾ ਤੇ ਹਾਲੈਂਡ ਜਾਣ ਦੀ ਆਗਿਆ ਦੇ ਦਿੱਤੀ ਵਾਡਰਾ ਨੂੰ ਆਪਣੀ ਵਿਦੇਸ਼ ਯਾਤਰਾ ਦੇ ਪ੍ਰੋਗਰਾਮ ਨੂੰ ਸੌਂਪਣ ਦਾ ਆਦੇਸ਼ ਵੀ ਅਦਾਲਤ ਨੇ ਦਿੱਤਾ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।