ਮਨੁੱਖੀ ਤਸਕਰੀ ਮਾਮਲਾ
ਬੈਂਕਾਕ:ਥਾਈਲੈਂਡ ਦੀ ਇੱਕ ਅਦਾਲਤ ਨੇ ਦੇਸ਼ ਦੇ ਸਭ ਤੋਂ ਵੱਡੇ ਮਨੁੱਖੀ ਤਸਕਰੀ ਦੇ ਮਾਮਲੇ ‘ਚ ਬੁੱਧਵਾਰ ਨੂੰ 21 ਵਿਅਕਤੀਆਂ ਨੂੰ ਦੋਸ਼ੀ ਕਰਾਰ ਦਿੱਤਾ ਅਦਾਲਤ ‘ਚ 103 ਵਿਅਕਤੀਆਂ ਖਿਲਾਫ਼ ਸੁਣਵਾਈ ਚੱਲ ਰਹੀ ਸੀ ਅਤੇ ਇਸ ਮਾਮਲੇ ‘ਚ ਅੱਜ ਸ਼ਾਮ ਤੱਕ ਫੈਸਲਾ ਆ ਸਕਦਾ ਹੈ
ਇਨ੍ਹਾਂ ‘ਚੋਂ ਕੁਝ ਲੋਕ ਸੰਗਠਿਤ ਕੌਮਾਂਤਰੀ ਅਪਰਾਧ, ਬੰਦੀ ਬਣਾ ਕੇ ਮਾਰਨ ਅਤੇ ਜਬਰ-ਜਨਾਹ ਦੇ ਮਾਮਲੇ ‘ਚ ਦੋਸ਼ੀ ਪਾਏ ਗਏ ਹਨ ਇਨ੍ਹਾਂ ਦੋਸ਼ੀਆਂ ‘ਚ ਥਾਈਲੈਂਡ ਦਾ ਇੱਕ ਫੌਜ ਮੁਖੀ, ਪੁਲਿਸ ਅਧਿਕਾਰੀ, ਸਥਾਨਕ ਆਗੂ ਅਤੇ ਮਿਆਂਮਾਰ ਦੇ ਨਾਗਰਿਕ ਸ਼ਾਮਲ ਹਨ ਜਿਨ੍ਹਾਂ ‘ਤੇ ਥਾਈਲੈਂਡ-ਮਿਆਂਮਾਰ ਸਰਹੱਦ ‘ਤੇ ਪ੍ਰਵਾਸੀਆਂ ਦੀ ਤਸਕਰੀ ਕਰਨ ਦਾ ਦੋਸ਼ ਸੀ ਉੱਧਰ, ਥਾਈਲੈਂਡ ਦੇ ਪ੍ਰਧਾਨ ਮੰਤਰੀ ਪ੍ਰਯੂਤ ਚਾਨ ਓ ਚਾ ਨੇ ਮਨੁੱਖੀ ਤਸਕਰੀ ਲਈ ਫੌਜੀਆਂ ‘ਤੇ ਦੋਸ਼ ਲਾਉਣ ਨੂੰ ਗਲਤ ਦੱਸਿਆ ਹੈ
ਉਨ੍ਹਾਂ ਨੇ ਕਿਹਾ ਕਿ ਮਨੁੱਖੀ ਤਸਕਰੀ ਦੇ ਗਿਰੋਹ ‘ਚ ਕਈ ਵਿਅਕਤੀ ਸ਼ਾਮਲ ਹਨ ਅਤੇ ਦੇਸ਼ ‘ਚ ਸਾਰੇ ਫੌਜੀਆਂ ਨੂੰ ਇੱਕ ਸਮਾਨ ਨਹੀਂ ਮੰਨਿਆ ਜਾ ਸਕਦਾ ਹੈ ਅਦਾਲਤ ‘ਚ ਇਸ ਮਾਮਲੇ ਦੀ ਸੁਣਵਾਈ ਸਾਲ 2015 ‘ਚ ਥਾਈਲੈਂਡ-ਮਿਆਂਮਾਰ ਸਰਹੱਦ ਨੇੜੇ ਕਈ ਕਬਰਗਾਹ ਮਿਲਣ ਅਤੇ ਮਨੁੱਖੀ ਤਸਕਰੀ ਦੇ ਸਮੂਹ ਦਾ ਪਰਦਾਫਾਸ਼ ਹੋਣ ਤੋਂ ਬਾਅਦ ਸ਼ੁਰੂ ਹੋਈ ਸੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।