Corona Virus : ਰਾਸ਼ਨ ਲੈਣ ਵਾਲੇ ਲੋਕਾਂ ਦੀ ਜਾਨ ਖਤਰੇ ‘ਚ, ਲਾ ਰਹੇ ਮਸ਼ੀਨਾਂ ‘ਤੇ ਅੰਗੂਠਾ

Corona Virus

54 ਹਜ਼ਾਰ ਤੋਂ ਵੱਧ ਗਰੀਬ ਲੋਕਾਂ ਨੇ ਬੀਤੇ ਦਿਨ ਮਸ਼ੀਨ ‘ਤੇ ਅੰਗੂਠਾ ਲਾ ਕੇ ਪ੍ਰਾਪਤ ਕੀਤੀ ਕਣਕ | Corona Virus

ਜਲਾਲਾਬਾਦ ਤੋਂ ਰਜਨੀਸ਼ ਰਵੀ ਦੀ ਵਿਸ਼ੇਸ਼ ਰਿਪੋਰਟ:-

ਕਰੋਨਾ ਵਾਇਰਸ Corona Virus ਦੀ ਦਹਿਸ਼ਤ ਕਾਰਨ ਜਿੱਥੇ ਪੰਜਾਬ ਸਰਕਾਰ ਵੱਲੋਂ ਦਫਤਰਾਂ ‘ਚ ਬਾਇਓਮੈਟ੍ਰਿਕ ਮਸ਼ੀਨਾਂ (Biometric Attendance) ਨਾਲ ਲੱਗਣ ਵਾਲੀ ਹਾਜ਼ਰੀ ਬੰਦ ਕਰ ਦਿੱਤੀ ਗਈ ਹੈ ਉੱਥੇ ਦੂਜੇ ਪਾਸੇ ਸਰਕਾਰੀ ਸਸਤੇ ਰਾਸ਼ਨ ਦੀਆਂ ਦੁਕਾਨਾਂ ‘ਤੇ ਬਾਇਓਮੈਟ੍ਰਿਕ ਮਸ਼ੀਨਾਂ (ਈਪੋਸ਼ ਮਸ਼ੀਨਾਂ) ਰਾਹੀਂ ਅੰਗੂਠਾ ਲਾ ਕੇ ਕਣਕ ਦੀ ਵੰਡ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਕਰੋਨਾ ਵਾਇਰਸ ਦੇ ਕਾਰਨ ਇੱਥੇ ਜ਼ਰੂਰੀ ਕਦਮ ਚੁੱਕਦੇ ਹੋਏ ਪੰਜਾਬ ਸਰਕਾਰ ਦੇ ਆਮ ਰਾਜ ਪ੍ਰਬੰਧ ਵਿਭਾਗ ਵੱਲੋ ਜਾਰੀ ਇੱਕ ਹੁਕਮ ਰਾਹੀਂ ਸਮੂਹ ਵਿਸ਼ੇਸ਼ ਮੁੱਖ ਸਕੱਤਰਾਂ ਵਧੀਕ ਮੁੱਖ ਸਕੱਤਰਾਂ ਪੰਜਾਬ ਵੱਲੋਂ ਸਮੂਹ ਅਧਿਕਾਰੀ ਅਤੇ ਕਰਮਚਾਰੀ ਨੂੰ ਸੂਚਿਤ ਕਰਦਾ ਕਰੋਨਾ ਵਾਇਰਸ ਤੋਂ ਬਚਾਅ ਲਈ ਅਗਲੇ ਹੁਕਮਾਂ ਤੱਕ ਬਾਇਓਮੈਟਰਿਕ ਮਸ਼ੀਨਾਂ ਰਾਹੀਂ ਹਾਜ਼ਰੀ ਲਗਾਉਣੀ ਬੰਦ ਕਰ ਦਿੱਤੀ ਗਈ ਹੈ। Corona Virus

Corona Virus

ਦੂਜੇ ਪਾਸੇ ਪੰਜਾਬ ਦੇ 17 ਹਜ਼ਾਰ ਤੋਂ ਵੱਧ ਸਸਤੇ ਰਾਸ਼ਨ ਦੀਆਂ ਦੁਕਾਨਾਂ ‘ਤੇ ਅੱਜ ਵੀ ਬਾਇਓਮੈਟ੍ਰਿਕ ਢੰਗ ਨਾਲ ਈ ਪੋਸ਼ ਮਸ਼ੀਨਾਂ ਦੁਆਰਾ ਕਣਕ ਦੀ ਵੰਡ ਕੀਤੀ ਜਾ ਰਹੀ ਹੈ। ਅੱਜ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਕਣਕ ਦੀ ਵੰਡ ਨਿਰੰਤਰ ਜਾਰੀ ਸੀ। ਇਸ ਸਬੰਧੀ ਕੋਈ ਵੀ ਸਰਕਾਰੀ ਹੁਕਮ ਪੰਜਾਬ ਦੇ ਖੁਰਾਕ ਸਪਲਾਈ ਤੇ ਖਪਤਕਾਰ ਵਿਭਾਗ ਨੂੰ ਜਾਰੀ ਨਹੀਂ ਕੀਤਾ ਗਿਆ। ਦੱਸਿਆ ਜਾਂਦਾ ਹੈ ਕਿ ਵਿਭਾਗ ਦੇ ਅਧਿਕਾਰੀਆਂ ਦੀ ਨਿਗਰਾਨੀ ਵਿੱਚ ਈ ਪੋਸ਼ ਮਸ਼ੀਨਾਂ ਰਾਹੀਂ ਮਸ਼ੀਨ ‘ਤੇ ਅੰਗੂਠਾ ਲਾ ਕੇ ਕਣਕ ਦੀ ਵੰਡ ਨਿਰੰਤਰ ਜਾਰੀ ਰਹੀ।

ਇਨਸਾਨੀ ਜ਼ਿੰਦਗੀਆਂ ਨਾਲ ਜੁੜਿਆ ਗੰਭੀਰ ਮੁੱਦਾ, ਫ਼ੈਸਲਾ ਲਵੇ ਸਰਕਾਰ : ਪ੍ਰਧਾਨ ਸੁਰਿੰਦਰ ਸਿੰਘ ਛਿੰਦਾ

ਇਸ ਸਬੰਧੀ ਭਾਵੇਂ ਖੁਰਾਕ ਸਪਲਾਈ ਅਤੇ ਖਪਤਕਾਰ ਵਿਭਾਗ ਦੇ ਅਧਿਕਾਰੀ ਇਹ ਕਹਿ ਕੇ ਪੱਲਾ ਝਾੜ ਰਹੇ ਹਨ ਕਿ ਰਾਸ਼ਨ ਵੰਡ ਸਬੰਧੀ ਉਨ੍ਹਾਂ ਕੋਲ ਕੋਈ ਨਵਾਂ ਹੁਕਮ ਨਹੀਂ ਦੂਜੇ ਪਾਸੇ ਰਾਸ਼ਨ ਡਿਪੂ ਹੋਲਡਰ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਸੁਰਿੰਦਰ ਸਿੰਘ ਛਿੰਦਾ ਲੁਧਿਆਣਾ ਨੇ ‘ਸੱਚ ਕਹੂੰ’ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੰਜਾਬ ਚ ਬਾਇਓਮੈਟ੍ਰਿਕ ਮਸ਼ੀਨਾਂ ਪੁਆਇੰਟ ਆਫ਼ ਸੇਲ (ਈ.ਪੋਸ਼) ਮਸ਼ੀਨਾਂ ਰਾਹੀਂ ਅੰਗੂਠਾ ਲਾ ਕੇ ਕਣਕ ਦੀ ਵੰਡ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਕਰੋਨਾ ਵਾਇਰਸ ਤੋਂ ਡਰੀ ਪੰਜਾਬ ਸਰਕਾਰ, ਪੰਜਾਬ ਭਰ ਵਿੱਚ ਨਹੀਂ ਲੱਗੇਗੀ ਬਾਇਓਮੈਟ੍ਰਿਕ ਹਾਜ਼ਰੀ

 

ਉਨ੍ਹਾਂ ਕਿਹਾ ਕਿ ਇਨਸਾਨੀ ਜ਼ਿੰਦਗੀਆਂ ਨਾਲ ਜੁੜਿਆ ਗੰਭੀਰ ਮੁੱਦਾ ਹੈ ਜੇਕਰ ਕਰੋਨਾ ਵਾਇਰਸ ਤੋਂ ਕੋਈ ਖ਼ਤਰਾ ਹੈ ਤਾਂ ਸਰਕਾਰੀ ਦੁਕਾਨਾਂ ‘ਤੇ ਰੋਜ਼ਾਨਾ ਹਜ਼ਾਰਾਂ ਲੋਕ ਮਸ਼ੀਨ ਨੂੰ ਪਰ ਅੰਗੂਠਾ ਲਾ ਕੇ ਕਣਕ ਪ੍ਰਾਪਤ ਕਰ ਰਹੇ ਹਨ। ਇਸ ਸਬੰਧੀ ਸਰਕਾਰ ਕੋਈ ਫੈਸਲਾ ਲਵੇ ਕਿਉਂਕਿ ਜ਼ਿੰਦਗੀ ਹਰ ਇਨਸਾਨ ਦੀ ਕੀਮਤ ਹੈ ਉਹ ਭਾਵੇਂ ਸਰਕਾਰੀ ਅਧਿਕਾਰੀ, ਸਸਤੇ ਰਾਸ਼ਨ ਦੀ ਦੁਕਾਨ ਦਾ ਮਾਲਕ ਜਾਂ ਫਿਰ ਗਰੀਬ ਖਪਤਕਾਰ।

42 ਫੀਸਦੀ ਲੋਕਾਂ ਨੇ ਲਿਆ ਰਾਸ਼ਨ | Corona Virus

ਜੇਕਰ ਪੰਜਾਬ ‘ਚ ਸਸਤੇ ਰਾਸ਼ਨ ਦੀ ਵੰਡ ਦੀ ਗੱਲ ਕਰੀਏ ਤਾਂ ਤਾਜ਼ਾ ਸਰਕਾਰੀ ਅੰਕੜਿਆਂ ਅਨੁਸਾਰ ਪੰਜਾਬ ‘ਚ 17357 ਰਾਸ਼ਨ ਦੀਆਂ ਦੁਕਾਨਾਂ ‘ਤੇ ਡਿਪੂ ਹੋਲਡਰ ਹਨ। ਜਿਨ੍ਹਾਂ ਕੋਲੋ ਪੰਜਾਬ ਦੇ 35,19, 595 ਗਰੀਬ ਪਰਿਵਾਰ ਮਸ਼ੀਨਾਂ ‘ਤੇ ਅੰਗੂਠਾ ਲਾ ਕੇ ਰਾਸ਼ਨ ਪ੍ਰਾਪਤ ਕਰ ਰਹੇ ਹਨ। ਪੰਜਾਬ ‘ਚ ਅੱਜ ਤੱਕ ਸਿਰਫ 42 ਫੀਸਦੀ ਰਾਸ਼ਨ ਦੀ ਵੰਡ ਹੋਈ ਹੈ ਅੱਜ 54804 ਗਰੀਬ ਲੋਕਾਂ ਨੇ ਮਸ਼ੀਨ ‘ਤੇ ਅੰਗੂਠਾ ਲਾ ਕੇ ਰਾਸ਼ਨ ਪ੍ਰਾਪਤ ਕੀਤਾ।

ਵੀਰਵਾਰ ਨੂੰ ਪੰਜਾਬ ਦੇ ਜ਼ਿਲ੍ਹੇ ਵਾਰ ਮਸ਼ੀਨਾਂ ‘ਤੇ ਰਾਸ਼ਨ ਪ੍ਰਾਪਤ ਕਰਨ ਵਾਲਿਆਂ ਦਾ ਵੇਰਵਾ:-

  • ਅੰਮ੍ਰਿਤਸਰ 2904
  • ਬਰਨਾਲਾ ‘ਚ 1469
  • ਬਠਿੰਡਾ 1757
  • ਫਰੀਦਕੋਟ 1677
  • ਫਤਿਹਗੜ੍ਹ ਸਾਹਿਬ 498
  • ਫ਼ਾਜ਼ਿਲਕਾ 2998
  • ਫ਼ਿਰੋਜ਼ਪੁਰ 1969
  • ਗੁਰਦਾਸਪੁਰ 3339
  • ਹੁਸ਼ਿਆਰਪੁਰ 3827
  • ਜਲੰਧਰ 4994
  • ਕਪੂਰਥਲਾ 822
  • ਲੁਧਿਆਣਾ 5331
  • ਮਾਨਸਾ 2406
  • ਮੋਗਾ 1645
  • ਪਠਾਨਕੋਟ 1053
  • ਪਟਿਆਲਾ 2811
  • ਰੂਪਨਗਰ 1947
  • ਮੁਹਾਲੀ 2712
  • ਸੰਗਰੂਰ 4577
  • ਸ਼ਹੀਦ ਭਗਤ ਸਿੰਘ ਨਗਰ 1834
  • ਮੁਕਤਸਰ ਸਾਹਿਬ 4301
  • ਤਰਨਤਾਰਨ 1806

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।