ਇੱਕ ਦਿਨ ‘ਚ ਕੋਰੋਨਾ ਦੇ ਰਿਕਾਰਡ 106,000 ਨਵੇਂ ਮਾਮਲੇ : WHO

WHO

ਇੱਕ ਦਿਨ ‘ਚ ਕੋਰੋਨਾ ਦੇ ਰਿਕਾਰਡ 106,000 ਨਵੇਂ ਮਾਮਲੇ : ਡਬਲਯੂਐਚਓ

ਜੇਨੇਵਾਲ। ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਨੇ ਕਿਹਾ ਹੈ ਕਿ ਪਿਛਲੇ 24 ਘੰਟਿਆਂ ਦੌਰਾਨ ਵਿਸ਼ਵ ਭਰ ਵਿੱਚ ਰਿਕਾਰਡ 106,000 ਨਵੇਂ ਮਾਮਲੇ ਸਾਹਮਣੇ ਆਏ ਹਨ। ਡਬਲਯੂਐਚਓ ਦੇ ਡਾਇਰੈਕਟਰ ਜਨਰਲ ਟੇਡਰੋਸ ਅਡਾਨੋਮ ਗੈਬ੍ਰੈਸਿਸ ਨੇ ਚੇਤਾਵਨੀ ਦਿੱਤੀ ਹੈ ਕਿ ਕੋਰੋਨਾ ਵਾਇਰਸ ਲੰਬੇ ਸਮੇਂ ਤੱਕ ਬਣਿਆ ਰਹੇਗਾ। ਉਸਨੇ ਘੱਟ ਅਤੇ ਦਰਮਿਆਨੀ ਆਮਦਨੀ ਵਾਲੇ ਦੇਸ਼ਾਂ ਵਿੱਚ ਇਸ ਲਾਗ ਦੇ ਵਧ ਰਹੇ ਕੇਸਾਂ ‘ਤੇ ਵੀ ਚਿੰਤਾ ਜਤਾਈ ਹੈ। ਹੁਣ ਤੱਕ, ਦੁਨੀਆ ਭਰ ਵਿੱਚ 49 ਲੱਖ ਤੋਂ ਵੱਧ ਲੋਕ ਇਸ ਵਾਇਰਸ ਨਾਲ ਪ੍ਰਭਾਵਿਤ ਹੋਏ ਹਨ,

ਪਰ ਇਸ ਨਾਲ ਸੰਕਰਮਿਤ ਲੋਕਾਂ ਦੀ ਗਿਣਤੀ ਇਸ ਤੋਂ ਕਿਤੇ ਜ਼ਿਆਦਾ ਹੈ, ਕਿਉਂਕਿ ਅਜੇ ਤੱਕ ਬਹੁਤ ਸਾਰੀਆਂ ਜਾਂਚ ਰਿਪੋਰਟਾਂ ਨਹੀਂ ਆਈਆਂ ਹਨ। ਜੌਨ ਹੋਪਿੰਗ ਯੂਨੀਵਰਸਿਟੀ ਦੇ ਅਨੁਸਾਰ ਕੋਰੋਨਾ ਤੋਂ ਦੁਨੀਆ ਭਰ ‘ਚ ਹੁਣ ਤੱਕ 326,000 ਤੋਂ ਵੱਧ ਲੋਕ ਮਰ ਚੁੱਕੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।