ਕੋਰੋਨਾ ਸੰਕ੍ਰਮਣ ਦਾ ਅੰਕੜਾ ਟੱਪਿਆ 14.35 ਲੱਖ, 9.17 ਲੱਖ ਹੋਏ ਤੰਦਰੁਸਤ

Corona India

ਕੋਰੋਨਾ ਸੰਕ੍ਰਮਣ ਦਾ ਅੰਕੜਾ ਟੱਪਿਆ 14.35 ਲੱਖ, 9.17 ਲੱਖ ਹੋਏ ਤੰਦਰੁਸਤ

ਨਵੀਂ ਦਿੱਲੀ (ਏਜੰਸੀ)। ਦੇਸ਼ ‘ਚ ਕੋਰੋਨਾ ਮਹਾਂਮਾਰੀ ਦਾ ਪ੍ਰਕੋਪ ਲਗਾਤਾਰ ਸਿਖ਼ਰ ‘ਤੇ ਹੈ ਅਤੇ ਪਿਛਲੇ 24 ਘੰਟਿਆਂ ਵਿੱਚ ਕਰੀਬ 50 ਹਜ਼ਾਰ ਲੋਕਾਂ ਦੇ ਸੰਕ੍ਰਮਿਤ ਹੋਣ ਦੀ ਪੁਸ਼ਟੀ ਤੋਂ ਬਾਅਦ ਸੰਕ੍ਰਮਣ ਦਾ ਅੰਕੜਾ 14.35 ਲੱਖ ਹੋ ਗਿਆ ਹੈ। ਹਾਲਾਂਕਿ ਰਾਹਤ ਦੀ ਗੱਲ ਇਹ ਰਹੀ ਕਿ ਇਸ ਦੌਰਾਨ ਲਗਭਗ 32 ਹਜ਼ਾਰ ਮਰੀਜ਼ਾਂ ਦੇ ਤੰਦਰੁਸਤ ਹੋਣ ਨਾਲ ਠੀਕ ਹੋਣ ਵਾਲਿਆਂ ਦੀ ਗਿਣਤੀ 9.17 ਲੱਖ ਹੋ ਗਈ।

Corona

ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਸਮੋਵਾਰ ਨੂੰ ਜਾਰੀ ਅੰਕੜਿਆਂ ਮੁਤਾਬਿਕ ਦੇਸ਼ ‘ਚ ਪਿਛਲੇ 24 ਘੰਟਿਆਂ ‘ਚ ਕੋਰੋਨਾ ਸੰਕ੍ਰਮਣ ਦੇ 49.931 ਮਾਮਲੇ ਸਾਹਮਣੇ ਆਉਣ ਨਾਲ ਸੰਕ੍ਰਮਿਤਾਂ ਦਾ ਅੰਕੜਾ ਵਧ ਕੇ 14,35,453 ਹੋ ਗਿਆ ਜਦੋਂਕਿ 708 ਲੋਕਾਂ ਦੀ ਇਸ ਬਿਮਾਰੀ ਨਾਲ ਮੌਤ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ 32,771 ਹੋ ਗਈ। ਇਸ ਮਿਆਦ ‘ਚ 31,991 ਮਰੀਜ਼ ਸਿਹਤਮੰਦ ਹੋਏ ਹਨ ਜਿਸ ਨੂੰ ਮਿਲਾ ਕੇ ਹੁਣ ਤੱਕ 9,17,568 ਲੋਕ ਕੋਰੋਨਾ ਦੀ ਮਹਾਂਮਾਰੀ ਨਾਲ ਸਭ ਤੋਂ ਵੱਧ ਪ੍ਰਭਾਵਿਤ ਮਹਾਂਰਾਸ਼ਟਰ ‘ਚ ਸੰਕ੍ਰਮਣ ਦੇ 9131 ਨਵੇਂ ਮਾਮਲੇ ਸਾਹਮਣੇ ਆਏ ਅਤੇ 267 ਲੋਕਾਂ ਦੀ ਮੌਤ ਹੋਈ ਜਿਸ ਨਾਲ ਇੱਥੇ ਹੁਣ ਸੰਕ੍ਰਮਿਤਾਂ ਦਾ ਅੰਕੜਾ 3,75,799 ਅਤੇ ਮ੍ਰਿਤਕਾਂ ਦੀ ਗਿਣਤੀ 13,656 ਹੋ ਗਈ ਹੈ ਜਦੋਂਕਿ 2,13,238 ਲੋਕ ਸੰਕ੍ਰਮਣ ਮੁਕਤ ਹੋਏ ਹਨ।

ਸੰਕ੍ਰਮਣ ਦੇ ਮਾਮਲੇ ‘ਚ ਦੂਜੇ ਸਥਾਨ ‘ਤੇ ਸਥਿੱਤ ਤਾਮਿਲਨਾਡੂ ‘ਚ ਇਸ ਦੌਰਾਨ 6986 ਨਵੇਂ ਮਾਮਲੇ ਸਾਹਮਣੇ ਆਹੈ ਅਤੇ 85 ਲੋਕਾਂ ਦੀ ਮੌਤ ਹੋਈ ਜਿਸ ਨਾਲ ਸੰਕ੍ਰਮਿਤਾਂ ਦੀ ਗਿਣਤੀ 2,13,723 ਅਤੇ ਮ੍ਰਿਤਕਾਂ ਦਾ ਅੰਕੜਾ 3494 ਹੋ ਗਿਆ ਹੈ। ਸੂਬੇ ‘ਚ 156526 ਲੋਕਾਂ ਨੂੰ ਹਸਪਤਾਲ ਤੋਂ ਛੁੱਟੀ ਦਿੱਤੀ ਜਾ ਚੁੱਕੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ