ਦੇਸ਼ ’ਚ ਕੋਰੋਨਾ ਮਾਮਲਿਆਂ ’ਚ ਫਿਰ ਵਾਧਾ, 37 ਹਜ਼ਾਰ ਤੋਂ ਵੱਧ ਨਵੇਂ ਮਰੀਜ਼ ਮਿਲੇ

648 ਮਰੀਜ਼ਾਂ ਦੀ ਹੋਈ ਮੌਤ

  • ਸਰਗਰਮ ਮਾਮਲਿਆਂ ਦੀ ਦਰ 0.99 ਫੀਸਦੀ
  • ਰਿਕਵਰੀ ਦਰ 97.67 ਫੀਸਦੀ
  • ਮ੍ਰਿਤਕ ਦਰ 1.34 ਫੀਸਦੀ

ਨਵੀਂ ਦਿੱਲੀ (ਏਜੰਸੀ)। ਦੇਸ਼ ’ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ (ਕੋਵਿਡ-19) ਮਹਾਂਮਾਰੀ ਦੇ ਨਵੇਂ ਮਾਮਲਿਆਂ ਤੇ ਮ੍ਰਿਤਕਾਂ ਦੀ ਗਿਣਤੀ ’ਚ ਫਿਰ ਤੋਂ ਵਾਧਾ ਹੋਇਆ ਹੈ ਜਦੋਂਕਿ ਰਾਹਤ ਦੀ ਗੱਲ ਇਹ ਹੈ ਕਿ 34 ਹਜ਼ਾਰ ਤੋਂ ਵੱਧ ਮਰੀਜ਼ ਠੀਕ ਹੋਏ ਹਨ ਦੇਸ਼ ’ਚ ਮੰਗਲਵਾਰ ਨੂੰ 61 ਲੱਖ 90 ਹਜ਼ਾਰ 930 ਵਿਅਕਤੀਆਂ ਨੂੰ ਕੋਰੋਨਾ ਦੇ ਟੀਕੇ ਲਾਏ ਗਏ ਤੇ ਹੁਣ ਤੱਕ 59 ਕਰੋੜ 55 ਲੱਖ 04 ਹਜ਼ਾਰ 593 ਵਿਅਕਤੀਆਂ ਦਾ ਟੀਕਾਕਰਨ ਕੀਤਾ ਜਾ ਚੁੱਕਿਆ ਹੈ ਦੇਸ਼ ’ਚ ਮੰਗਲਵਾਰ ਨੂੰ 17,92,755 ਵਿਅਕਤੀਆਂ ਦੀ ਕੋਰੋਨਾ ਜਾਂਚ ਕੀਤੀ ਗਈ ਜਿਸ ਦੇ ਨਾਲ ਹੁਣ ਤੱਕ ਕੁੱਲ ਜਾਂਚ ਦੀ ਗਿਣਤੀ ਵਧ ਕੇ 51 ਕਰੋੜ 11 ਲੱਖ 84 ਹਜ਼ਾਰ 547 ਹੋ ਗਈ ਹੈ।

ਮਹਾਂਮਾਰੀ ਨੂੰ ਹਰਾ ਦੇਣ ਵਾਲਿਆਂ ਦੀ ਕੁੱਲ ਗਿਣਤੀ ਵਧ ਕੇ ਤਿੰਨ ਕਰੋੜ 17 ਲੱਖ 54 ਹਜ਼ਾਰ 281

ਕੇਂਦਰੀ ਸਿਹਤ ਮੰਤਰਾਲੇ ਵੱਲੋਂ ਬੁੱਧਵਾਰ ਸਵੇਰੇ ਜਾਰੀ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ’ਚ ਕੋਰੋਨਾ ਦੇ 37,593 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਹੀ ਪੀੜਤਾਂ ਦਾ ਅੰਕੜਾ ਵਧ ਕੇ ਤਿੰਨ ਕਰੋੜ 25 ਲੱਖ 12 ਹਜ਼ਾਰ 366 ਹੋ ਗਿਆ ਹੈ ਇਸ ਦੌਰਾਨ 34 ਹਜ਼ਾਰ 169 ਮਰੀਜ਼ਾਂ ਦੇ ਠੀਕ ਹੋਣ ਤੋਂ ਬਾਅਦ ਇਸ ਮਹਾਂਮਾਰੀ ਨੂੰ ਹਰਾ ਦੇਣ ਵਾਲਿਆਂ ਦੀ ਕੁੱਲ ਗਿਣਤੀ ਵਧ ਕੇ ਤਿੰਨ ਕਰੋੜ 17 ਲੱਖ 54 ਹਜ਼ਾਰ 281 ਹੋ ਗਈ ਹੈ।

ਇਸ ਦੌਰਾਨ ਸਰਗਰਮ ਮਾਮਲੇ 2,776 ਵਧ ਕੇ ਤਿੰਨ ਲੱਖ 22 ਹਜ਼ਾਰ 327 ਪਹੁੰਚ ਗਏ ਹਨ ਇਸ ਦੌਰਾਨ 648 ਹੋਰ ਮਰੀਜ਼ਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦਾ ਅੰਕੜਾ 4,35,758 ਪਹੁੰਚ ਗਈ ਹੈ ਇਸ ਤੋਂ ਪਹਿਲਾਂ ਮੰਗਲਵਾਰ ਨੂੰ ਸਿਰਫ਼ 354 ਮਰੀਜ਼ਾਂ ਦੀ ਮੌਤ ਹੋਈ ਸੀ ਦੇਸ਼ ’ਚ ਸਰਗਰਮ ਮਾਮਲਿਆਂ ਦੀ ਦਰ ਫਿਰ ਤੋਂ ਵਧ ਕੇ 0.99 ਫੀਸਦੀ ਪਹੁੰਚ ਗਈ ਜਦੋਂਕਿ ਰਿਕਵਰੀ ਦਰ ਘੱਟ ਕੇ 97.67 ਫੀਸਦੀ ਤੇ ਮ੍ਰਿਤਕ ਦਰ 1.34 ਫੀਸਦੀ ਹੈ।

ਮਹਾਂਰਾਸ਼ਟਰ ’ਚ 288 ਮਰੀਜ਼ਾਂ ਦੀ ਮੌਤ

ਮਹਾਂਰਾਸ਼ਟਰ ’ਚ ਪਿਛਲੇ 24 ਘੰਟਿਆਂ ਦੌਰਾਨ ਸਰਗਰਮ ਮਾਮਲੇ 173 ਘੱਟ ਕੇ 53.260 ਰਹਿ ਗਏ ਹਨ ਇਸ ਦੌਰਾਨ ਸੂਬੇ ’ਚ 4,240 ਮਰੀਜ਼ਾਂ ਦੇ ਠੀਕ ਹੋਣ ਤੋਂ ਬਾਅਦ ਕੋਰੋਨਾ ਮੁਕਤ ਹੋਣ ਵਾਲਿਆਂ ਦੀ ਗਿਣਤੀ ਵਧ ਕੇ 62,43,034 ਹੋ ਗਈ ਹੈ, ਜਦੋਂਕਿ 288 ਮਰੀਜ਼ਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦਾ ਅੰਕੜਾ ਵਧ ਕੇ 1,36,355 ਹੋ ਗਿਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ