ਤਿੰਨ ਰਾਜਾਂ ‘ਚ ਕੋਰੋਨਾ ‘ਚ 71 ਫੀਸਦੀ ਮੌਤਾਂ, ਪ੍ਰਭਾਵਿਤਾਂ ਦੇ ਮਾਮਲੇ 50 ਫੀਸਦੀ

Fight with Corona

ਤਿੰਨ ਰਾਜਾਂ ‘ਚ ਕੋਰੋਨਾ ‘ਚ 71 ਫੀਸਦੀ ਮੌਤਾਂ, ਪ੍ਰਭਾਵਿਤਾਂ ਦੇ ਮਾਮਲੇ 50 ਫੀਸਦੀ

ਨਵੀਂ ਦਿੱਲੀ। ਦੇਸ਼ ਦੇ ਤਿੰਨ ਰਾਜ ਮਹਾਰਾਸ਼ਟਰ, ਗੁਜਰਾਤ ਅਤੇ ਮੱਧਪ੍ਰਦੇਸ਼ ‘ਚ ਕੋਰੋਨਾ ਵਾਇਰਸ ਦੇ ਪ੍ਰਕੋਪ ਨਾਲ ਹੁਣ ਤੱਕ ਕ੍ਰਮਵਾਰ 485,236 ਅਤੇ 145 ਪ੍ਰਭਾਵਿਤਾਂ ਦੀ ਮੌਤ ਹੋ ਗਈ ਹੈ ਜੋ ਦੇਸ਼ ਭਰ ‘ਚ ਕੋਰੋਨਾ ਨਾਲ ਹੋਈਆਂ ਮੌਤਾਂ ਦੇ ਕਰੀਬ 71 ਫੀਸਦੀ ਹੈ। ਇਨ੍ਹਾਂ ਰਾਜਾਂ ‘ਚ ਪ੍ਰਭਾਵਿਤਾਂ ਦੀ ਕੁਲ ਗਿਣਤੀ 18946 ਜੋ ਕੁੱਲ ਪ੍ਰਭਾਵਿਤਾਂ ਦਾ ਲਗਭਗ 50 ਫੀਸਦੀ ਹੈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਸ਼ਨਿੱਚਰਵਾਰ ਸਵੇਰੇ ਜਾਰੀ ਅੰਕੜਿਆਂ ਅਨੁਸਾਰ ਦੇਸ਼ ਭਰ ‘ਚ ਕੋਰੋਨਾ ਪ੍ਰਭਾਵਿਤਾਂ ਦੀ ਗਿਣਤੀ 37336 ਤੱਕ ਪਹੁੰਚ ਗਈ ਹੈ ਅਤੇ ਇਸ ਮਹਾਮਾਰੀ ਕਾਰਨ ਮਰਨ ਵਾਲਿਆਂ ਦਾ ਅੰਕੜਾ 1218 ਹੋ ਗਿਆ ਹੈ। ਉਥੇ ਹੁਣ ਤੱਕ 9951 ਲੋਕ ਸਿਹਤਮੰਦ ਹੋਣ ਤੋਂ ਬਾਅਦ ਵੱਖ-ਵੱਖ ਹਸਪਤਾਲਾਂ ਤੋਂ ਛੁੱਟੀ ਦੇ ਦਿੱਤੀ ਗਈ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।